ਘੱਟ ਸਮੇਂ ਵਿਚ ਫਲ ਲੈਣ ਲਈ ਪਪੀਤਾ, ਆੜੂ ਅਤੇ ਅਮਰੂਦ ਦੇ ਪੌਦੇ ਬੇਹੱਦ ਢੁਕਵੇਂ
Published : Dec 19, 2020, 10:35 am IST
Updated : Dec 19, 2020, 10:35 am IST
SHARE ARTICLE
Fruit Plants
Fruit Plants

ਮਿੱਟੀ ਦੀ ਕਿਸਮ ਬਾਗ਼ ਲਗਾਉਣ ਲਈ ਢੁਕਵੀਂ ਹੈ

ਮੁਹਾਲੀ: ਜ਼ਿਆਦਾ ਮੁਨਾਫ਼ਾ ਲੈਣ ਦੇ ਲਾਲਚ ਵਿਚ ਫਲਾਂ ਨੂੰ ਛੇਤੀ ਪਕਾਉਣ ਤੇ ਲੰਮੇ ਸਮੇਂ ਤਕ ਤਾਜ਼ਾ ਰੱਖਣ ਲਈ ਕਈ ਵਾਰ ਕੁੱਝ ਦੁਕਾਨਦਾਰ ਅਤੇ ਵਪਾਰੀ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕਰਦੇ ਹਨ ਜਿਸ ਨਾਲ ਅਸੀ ਤੰਦਰੁਸਤ ਰਹਿਣ ਦੀ ਥਾਂ ਬੀਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਾਂ। ਇਸ ਲਈ ਸਾਨੂੰ ਅਪਣੇ ਘਰ, ਪਲਾਟ, ਖੇਤਾਂ ਜਾਂ ਕੋਈ ਵੀ ਅਜਿਹੀ ਥਾਂ, ਜਿਥੇ ਪੌਦੇ ਲਗਾਏ ਜਾ ਸਕਦੇ ਹੋਣ, ਉਸ ਥਾਂ ਫਲਦਾਰ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ, ਸਾਡੇ ਬੱਚਿਆਂ ਤੇ ਕਰੀਬੀ ਲੋਕਾਂ ਨੂੰ ਤਾਜ਼ੇ ਤੇ ਗੁਣਵੱਤਾ ਵਾਲੇ ਫਲ ਪ੍ਰਾਪਤ ਹੋ ਸਕਣ। 

Fruit Plants Fruit Plants

ਫ਼ਰਵਰੀ-ਮਾਰਚ ਤੋਂ ਬਾਅਦ ਜੁਲਾਈ-ਅਗਸਤ ਦਾ ਬਰਸਾਤੀ ਮੌਸਮ ਫਲਦਾਰ ਰੁੱਖ ਲਗਾਉਣ ਲਈ ਬੇਹੱਦ ਢੁਕਵਾਂ ਸਮਾਂ ਹੈ। ਅਸੀ ਅਪਣੀ ਬਗ਼ੀਚੀ ਵਿਚ ਅਮਰੂਦ, ਅਨਾਰ, ਆੜੂ, ਬੇਰ, ਜਾਮਣ, ਪਪੀਤਾ, ਕਿਨੂੰ, ਅੰਬ ਆਦਿ ਪੰਜਾਬ ਵਿਚ ਲਗਾਏ ਜਾਣ ਵਾਲੇ ਮਹੱਤਵਪੂਰਨ ਫਲਦਾਰ ਬੂਟੇ ਹਨ। ਘੱਟ ਸਮੇਂ ਵਿਚ ਫਲ ਲੈਣ ਲਈ ਪਪੀਤਾ, ਅਨਾਰ, ਆੜੂ ਅਤੇ ਅਮਰੂਦ ਦੇ ਪੌਦੇ ਬੇਹੱਦ ਢੁਕਵੇਂ ਹਨ। ਪਪੀਤੇ ਦਾ ਬੂਟਾ ਅਜਿਹਾ ਹੈ ਜੋ ਇਕ ਸਾਲ ਅੰਦਰ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। ਬਾਕੀ ਬੂਟਿਆਂ ਦੇ ਮੁਕਾਬਲੇ ਇਹ ਥਾਂ ਵੀ ਕਾਫ਼ੀ ਘੱਟ ਘੇਰਦਾ ਹੈ।

MangoMango

ਘਰ ਦੀ ਕਿਸੇ ਵੀ ਕੰਧ ਨਾਲ ਡੇਢ ਫੁੱਟ ਥਾਂ ਛੱਡ ਕੇ ਇਸ ਨੂੰ ਸਹਿਜੇ ਹੀ ਉਗਾਇਆ ਜਾ ਸਕਦਾ ਹੈ, ਬਸ਼ਰਤੇ ਕਿ ਇਸ ਦੀਆਂ ਜੜ੍ਹਾਂ ਦੇ ਨੇੜੇ ਜ਼ਿਆਦਾ ਸਿੱਲ੍ਹ ਨਾ ਰਹੇ। ਫਲਾਂ ਦੇ ਨਾਲ-ਨਾਲ ਜੇਕਰ ਸਾਨੂੰ ਛਾਂ ਵੀ ਚਾਹੀਦੀ ਹੈ ਤਾਂ ਅੰਬ, ਅਮਰੂਦ, ਜਾਮਣ, ਬਿੱਲ ਆਦਿ ਦੇ ਬੂਟੇ ਢੁਕਵੇਂ ਹਨ। ਨਾਸ਼ਪਾਤੀ ਅਤੇ ਬੱਬੂਗੋਸ਼ਾ ਲੰਮੇ ਸਮੇਂ ਵਿਚ ਫਲ ਦੇਣ ਵਾਲੇ ਪੌਦੇ ਹਨ। ਫਲਦਾਰ ਬੂਟਿਆਂ ਦੀ ਕਾਸ਼ਤ ਜੇਕਰ ਵਪਾਰਕ ਪੱਧਰ ’ਤੇ ਕਰਨੀ ਹੋਵੇ ਤਾਂ ਇਸ ਦੀ ਵੀ ਪੰਜਾਬ ਵਿਚ ਕਾਫ਼ੀ ਸੰਭਾਵਨਾ ਹੈ ਪਰ ਵਪਾਰਕ ਪੱਧਰ ’ਤੇ ਤਰੱਕੀ ਲਈ ਬਾਗ਼ਬਾਨੀ ਦੇ ਤਕਨੀਕੀ ਪਹਿਲੂਆਂ ਬਾਰੇ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ।

Mango treeMango tree

ਮਿੱਟੀ ਦੀ ਕਿਸਮ ਬਾਗ਼ ਲਗਾਉਣ ਲਈ ਢੁਕਵੀਂ ਹੈ ਤਾਂ, ਉਸ ਖੇਤਰ ਦੀ ਆਬੋ-ਹਵਾ ਪੌਦੇ ਦੇ ਵਿਕਾਸ ਲਈ ਕਿਹੋ ਜਿਹਾ ਹੈ, ਕਿਹੜੀ ਕਿਸਮ ਦੇ ਪੌਦੇ ਕਿਥੇ ਲਗਾਏ ਜਾਣ, ਪੌਦੇ ਲਗਾਉਣ ਦਾ ਵਧੀਆ ਢੰਗ ਕੀ ਹੈ, ਪੌਦੇ ਨੂੰ ਖਾਦ ਦੀ ਸਹੀ ਮਾਤਰਾ ਅਤੇ ਉਸ ਦਾ ਉਚਿਤ ਸਮਾਂ ਕੀ ਹੈ, ਪੌਦੇ ਨੂੰ ਕਿਹੜੀਆਂ ਬੀਮਾਰੀਆਂ ਲੱਗ ਸਕਦੀਆਂ ਹਨ ਤੇ ਉਨ੍ਹਾਂ ਦੀ ਰੋਕਥਾਮ ਕਿਵੇਂ ਕਰਨੀ ਹੈ ਆਦਿ ਪਹਿਲੂਆਂ ਬਾਰੇ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement