Beauty Tips: ਵਾਲਾਂ ਲਈ ਰਾਮਬਾਣ ਹੈ ਉਬਲੀ ਹੋਈ ਚਾਹ ਪੱਤੀ
Published : Mar 20, 2025, 6:59 am IST
Updated : Mar 20, 2025, 7:21 am IST
SHARE ARTICLE
Boiled tea leaves are a panacea for hair Beauty Tips
Boiled tea leaves are a panacea for hair Beauty Tips

Beauty Tips: ਚਾਹ ਦਾ ਫੋਕ, ਅੱਖਾਂ ਦੁਆਲੇ ਪਏ ਦਾਗ਼ ਧੱਬੇ ਦੂਰ ਕਰਨ ਵਿਚ ਸਹਾਇਤਾ ਕਰਦਾ

ਸਵੇਰੇ-ਸਵੇਰੇ ਹਰ ਕਿਸੇ ਨੂੰ ਚਾਹ ਪੀਣਾ ਪਸੰਦ ਹੁੰਦਾ ਹੈ। ਚਾਹ ਬਣਾਉਣ ਤੋਂ ਬਾਅਦ ਲੋਕ ਅਕਸਰ ਉਬਲੀ ਹੋਈ ਚਾਹ ਪੱਤੀ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਬਲੀ ਹੋਈ ਚਾਹ ਪੱਤੀ ਨੂੰ ਚਮੜੀ ਦੀ ਦੇਖਭਾਲ ਲਈ ਵਰਤਿਆ ਜਾ ਸਕਦਾ ਹੈ? ਇਸ ਲਈ ਅੱਜ ਅਸੀਂ ਤੁਹਾਨੂੰ ਉਬਲੀ ਹੋਈ ਚਾਹ ਪੱਤੀ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ ਦਸਦੇ ਹਾਂ: 

ਬੇਕਾਰ ਬਚੀ ਟੀ-ਬੈਗ ਦੀ ਵਰਤੋਂ ਕਰ ਕੇ ਧੁੱਪ ਨਾਲ ਸੜੀ, ਖੁਸ਼ਕੀ ਅਤੇ ਕਾਲੀ ਪਈ ਚਮੜੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਥੋੜ੍ਹੇ ਜਿਹੇ ਟੀ-ਬੈਗ ਨੂੰ ਠੰਢੇ ਪਾਣੀ ਵਿਚ ਡੁਬੋ ਕੇ ਇਸ ਨੂੰ ਚਿਹਰੇ ’ਤੇ ਹਲਕੇ ਹੱਥਾਂ ਨਾਲ ਦਬਾ ਕੇ ਰੱਖੋ। 10-15 ਮਿੰਟ ਬਾਅਦ ਇਸ ਨੂੰ ਹਟਾ ਕੇ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਉ। ਇਹ ਸਨਸਕ੍ਰੀਨ ਲੋਸ਼ਨ ਦੀ ਤਰ੍ਹਾਂ ਕੰਮ ਕਰੇਗਾ। ਅਜਿਹੇ ਵਿਚ ਧੁੱਪ ਨਾਲ ਖ਼ਰਾਬ ਹੋਈ ਚਮੜੀ ਨੂੰ ਸਾਫ਼ ਕਰ ਕੇ ਗਹਿਰਾਈ ਨਾਲ ਪੋਸ਼ਣ ਦੇਵੇਗੀ। ਕਿਲ ਛਾਈਆਂ, ਦਾਗ਼-ਧੱਬੇ ਅਤੇ ਝੁਰੜੀਆਂ ਦੀਆਂ ਮੁਸ਼ਕਲਾਂ ਦੂਰ ਹੋ ਕੇ ਠੰਢਕ ਦਾ ਅਹਿਸਾਸ ਹੋਵੇਗਾ। ਨਾਲ ਹੀ ਦਿਨ ਭਰ ਚਮੜੀ ਠੀਕ ਦਿਖਾਈ ਦੇਵੇਗੀ।

ਚਾਹ ਦਾ ਫੋਕ, ਅੱਖਾਂ ਦੁਆਲੇ ਪਏ ਦਾਗ਼ ਧੱਬੇ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਇਸ ਲਈ ਟੀ-ਬੈਗ ਨੂੰ 10 ਮਿੰਟ ਲਈ ਫ਼ਰਿੱਜ ਵਿਚ ਰੱਖੋ। ਫਿਰ ਇਸ ਨੂੰ ਕੱਢ ਕੇ ਲਗਭਗ 10-15 ਮਿੰਟ ਲਈ ਇਸ ਨੂੰ ਅੱਖਾਂ ਦੇ ਉਪਰ ਰੱਖੋ। ਫਿਰ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਉ। ਇਸ ਨਾਲ ਦਾਗ਼  ਸਰਕਲਜ਼ ਦੀ ਸਮੱਸਿਆ ਦੂਰ ਹੋ ਕੇ ਅੱਖਾਂ ਵਿਚ ਹੋਣ ਵਾਲੀ ਜਲਣ ਅਤੇ ਖੁਜਲੀ ਤੋਂ ਛੁਟਕਾਰਾ ਮਿਲੇਗਾ। 

ਵਾਲਾਂ ਦੇ ਰੁੱਖੇਪਨ ਅਤੇ ਉਨ੍ਹਾਂ ਦੀ ਚਮਕ ਵਾਪਸ ਪਾਉਣ ਲਈ ਤੁਸੀਂ ਕਾਲੀ ਜਾਂ ਗ੍ਰੀਨ ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਲਈ ਇਕ ਫ਼ਰਾਈਪੈਨ ਵਿਚ ਪਾਣੀ ਅਤੇ ਕੁੱਝ ਟੀ-ਬੈਗ ਪਾ ਕੇ 15 ਮਿੰਟ ਲਈ ਉਬਾਲੋ। ਤਿਆਰ ਮਿਸ਼ਰਣ ਨੂੰ ਠੰਢਾ ਕਰ ਕੇ ਰੂੰ ਦੀ ਮਦਦ ਨਾਲ ਇਸ ਨੂੰ ਸਾਰੇ ਵਾਲਾਂ ਦੀਆਂ ਜੜ੍ਹਾਂ ’ਤੇ ਲਗਾਉ। 10-15 ਮਿੰਟ ਬਾਅਦ ਵਾਲਾਂ ਨੂੰ ਅਪਣੇ ਨਿਯਮਤ ਸ਼ੈਂਪੂ ਨਾਲ ਧੋ ਲਉ। ਇਸ ਨਾਲ ਨਮੀ ਬਰਕਰਾਰ ਰਹਿਣ ਨਾਲ ਵਾਲ ਲੰਮੇ, ਸੰਘਣੇ, ਕਾਲੇ ਅਤੇ ਮੁਲਾਇਮ ਹੋਣਗੇ।

 ਔਸ਼ਧੀ ਗੁਣਾਂ ਨਾਲ ਭਰਪੂਰ ਚਾਹ ਪੱਤੀ ਦੀ ਵਰਤੋਂ ਜ਼ਖ਼ਮਾਂ ਨੂੰ ਭਰਨ ਲਈ ਵੀ ਕੀਤੀ ਜਾਂਦੀ ਹੈ। ਪ੍ਰਭਾਵਤ ਥਾਂ ’ਤੇ ਸਿਰਫ਼ ਉਬਲੀ ਹੋਈ ਚਾਹ ਪੱਤੀ ਨੂੰ 10-15 ਮਿੰਟ ਲਈ ਲਗਾਉ। ਫਿਰ ਜ਼ਖ਼ਮ ਨੂੰ ਕਪੜੇ ਨਾਲ ਸਾਫ਼ ਕਰੋ। ਕੁੱਝ ਦਿਨਾਂ ਤਕ ਅਜਿਹਾ ਕਰਨ ਨਾਲ ਜ਼ਖ਼ਮ ਜਲਦੀ ਠੀਕ ਹੋ ਜਾਣਗੇ। ਦੰਦ ਦਰਦ ਦੀ ਸਮੱਸਿਆ ਹੋਣ ਵਿਚ ਵੀ ਉਬਲੀ ਹੋਈ ਚਾਹ ਪੱਤੀ ਬਹੁਤ ਲਾਭਕਾਰੀ ਹੁੰਦੀ ਹੈ। ਇਸ ਲਈ ਇਕ ਫ਼ਰਾਈਪੈਨ ਵਿਚ ਚਾਹ ਪੱਤੀ ਜਾਂ ਟੀ-ਬੈਗ ਨੂੰ ਪਾ ਕੇ ਉਬਾਲੋ। ਤਿਆਰ ਪਾਣੀ ਨੂੰ ਛਾਣ ਕੇ ਕੁਰਲੀ ਕਰੋ। ਕੁੱਝ ਦਿਨ ਇਸ ਤਰ੍ਹਾਂ ਕਰਨ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲੇਗੀ।

ਉਹ ਲੋਕ ਜਿਨ੍ਹਾਂ ਦੇ ਪੈਰਾਂ ਵਿਚੋਂ ਬਦਬੂ ਆਉਂਦੀ ਹੈ। ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਫ਼ਰਾਈਪੈਨ ਵਿਚ ਪਾਣੀ ਅਤੇ ਕੁੱਝ ਚਾਹ ਪੱਤੀ ਜਾਂ ਟੀ-ਬੈਗ ਉਬਾਲੋ। 10-15 ਮਿੰਟ ਬਾਅਦ ਗੈਸ ਬੰਦ ਕਰ ਦਿਉ। ਤਿਆਰ ਮਿਸ਼ਰਣ ਨੂੰ ਟੱਬ ਵਿਚ ਪਾਉ ਅਤੇ ਇਸ ਨੂੰ ਠੰਢਾ ਕਰੋ। ਫਿਰ ਇਸ ਪਾਣੀ ਵਿਚ ਕੁੱਝ ਸਮੇਂ ਲਈ ਪੈਰਾਂ ਨੂੰ ਡੁਬੋਂ ਕੇ ਰੱਖੋ। ਇਸ ਨਾਲ ਪੈਰਾਂ ਦੀ ਬਦਬੂ ਦੂਰ ਹੋਣ ਵਿਚ ਸਹਾਇਤਾ ਮਿਲੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement