
ਇਸ ਨੂੰ ਸਟੋਰ ਵੀ ਕੀਤਾ ਜਾ ਸਕਦੈ
ਮੁਹਾਲੀ: ਬਜ਼ਾਰ ਵਿਚ ਕਈ ਤਰ੍ਹਾਂ ਦਾ ਪਨੀਰ ਮਿਲ ਜਾਂਦਾ ਹੈ ਪਰ ਬਜ਼ਾਰ ਵਿਚ ਮਿਲਣ ਵਾਲੇ ਪਨੀਰ ਵਿਚ ਮਿਲਾਵਟ ਹੁੰਦੀ ਹੈ ਜਿਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਘਰ ਵਿਚ ਪਨੀਰ ਬਣਾ ਕੇ ਖਾਣ ਨਾਲ ਜ਼ਿਆਦਾ ਫ਼ਾਇਦਾ ਮਿਲਦਾ ਹੈ।
Cheese
ਆਉ ਜਾਣਦੇ ਹਾਂ ਘਰ ਵਿਚ ਪਨੀਰ ਬਣਾਉਣ ਬਾਰੇ : ਪਨੀਰ ਬਣਾਉਣ ਲਈ ਫੁੱਲ ਕਰੀਮ ਦੁੱਧ ਲੈ ਲਉ। ਇਸ ਦੀ ਥਾਂ ਦੁੱਧ ਦਾ ਪੈਕੇਟ ਵੀ ਲੈ ਸਕਦੇ ਹੋ। ਇਸ ਲਈ ਪਹਿਲਾਂ ਤੋਂ ਪੱਕਿਆ ਹੋਇਆ ਦੁੱਧ ਨਹੀਂ ਲੈਣਾ ਚਾਹੀਦਾ। ਦੁੱਧ ਨੂੰ ਉਬਾਲ ਆਉਣ ਤਕ ਪਕਾ ਲਉ। ਜਦੋਂ ਤਕ ਦੁੱਧ ਪੱਕ ਰਿਹਾ ਹੈ ਉਸ ਸਮੇਂ ਤਕ ਦੁੱਧ ਨੂੰ ਪਾੜਣ ਲਈ ਇਕ ਚੀਜ਼ ਤਿਆਰ ਕਰ ਲਵੋ। ਇਸ ਲਈ ਇਕ ਲਿਟਰ ਪਾਣੀ ਲਉ ਅਤੇ ਉਸ ਵਿਚ ਤਿੰਨ ਟੇਬਲਸਪੂਨ ਵਿਨੇਗਰ ਪਾਉ।
Cheese
ਜੇਕਰ ਵਿਨੇਗਰ ਨਹੀਂ ਹੈ ਤਾਂ ਨਿੰਬੂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਦੁੱਧ ਨੂੰ ਉਬਲਣ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਉ। ਹੁਣ ਦੁੱਧ ਨੂੰ ਵਿਨੇਗਰ ਵਾਲੇ ਪਾਣੀ ਨੂੰ ਮਿਲਾ ਲਉ। ਇਸ ਤੋਂ ਦੁੱਧ ਫਟਣਾ ਸ਼ੁਰੂ ਹੋ ਜਾਵੇਗਾ। ਦੁੱਧ ਪੂਰੀ ਤਰ੍ਹਾਂ ਫੱਟਣ ਤੋਂ ਬਾਅਦ ਹੇਠਾਂ ਪਾਣੀ ਆ ਜਾਂਦਾ ਹੈ।
Cheese
ਹੁਣ ਇਕ ਮਲਮਲ ਦਾ ਕਪੜਾ ਲਉ। ਇਸ ਵਿਚ ਪਾਣੀ ਨੂੰ ਪੁਣ ਲਵੋ। ਪਾਣੀ ਨੂੰ ਕਢਦੇ ਸਮੇਂ ਹੇਠਾਂ ਇਕ ਬਰਤਨ ਰੱਖੋ। ਕਪੜੇ ਵਿਚ ਪਨੀਰ ਇਕੱਠਾ ਹੋ ਜਾਵੇਗਾ ਅਤੇ ਕਪੜੇ ਨੂੰ ਹੱਥ ਨਾਲ ਡੁਬਾਉਂਦੇ ਜਾਉ ਅਤੇ ਉਸ ਨੂੰ ਥੋੜ੍ਹਾ ਆਕਾਰ ਦਿੰਦੇ ਜਾਉ।
Cheese
ਹੁਣ ਕਪੜੇ ਨੂੰ ਸਿੱਧੀ ਜਿਹੀ ਪਲੇਟ ਉਤੇ ਰੱਖ ਕੇ ਉਤੇ ਭਾਰੀ ਚੀਜ਼ ਰੱਖ ਦਿਉ ਤਾਕਿ ਪਨੀਰ ਦਾ ਪਾਣੀ ਚੰਗੀ ਤਰ੍ਹਾਂ ਨਿਕਲ ਜਾਵੇ। ਹੁਣ ਇਸ ਨੂੰ ਤਿੰਨ ਤੋਂ ਚਾਰ ਘੰਟੇ ਲਈ ਛੱਡ ਦਿਉ। 4 ਘੰਟੇ ਤੋਂ ਬਾਅਦ ਭਾਰ ਹਟਾ ਕੇ ਦੇਖਾਂਗੇ ਤਾਂ ਪਨੀਰ ਇਕਦਮ ਸੈੱਟ ਹੋ ਗਿਆ ਹੋਵੇਗਾ। ਹੁਣ ਇਸ ਨੂੰ ਤੁਸੀਂ ਸਟੋਰ ਕਰ ਸਕਦੇ ਹੋ।