ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ
Published : Aug 21, 2023, 3:51 pm IST
Updated : Aug 21, 2023, 3:51 pm IST
SHARE ARTICLE
Instead of throwing away fruit peels, use them like this
Instead of throwing away fruit peels, use them like this

ਆਉ ਜਾਣਦੇ ਹਾਂ ਬੇਕਾਰ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ।


ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਫਲ ਖਾਣ ਤੋਂ ਬਾਅਦ ਇਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿਤਾ ਜਾਂਦਾ ਹੈ ਪਰ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਘਰ ਨੂੰ ਸਜਾਉਣ ਅਤੇ ਕਈ ਤਰ੍ਹਾਂ ਦੇ ਖਾਣੇ ਬਣਾਉਣ ਲਈ ਵੀ ਇਸਤੇਮਾਲ ਵਿਚ ਲਿਆਇਆ ਜਾ ਸਕਦਾ ਹੈ। ਆਉ ਜਾਣਦੇ ਹਾਂ ਬੇਕਾਰ ਛਿਲਕਿਆਂ ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸਫ਼ਾਈ ਲਈ ਛਿਲਕੇ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਇਹ ਵੀ ਜਾਣਦੇ ਹਾਂ।

 

ਮੁਸੰਮੀ: ਮੁਸੰਮੀ ਦੇ ਛਿਲਕਿਆਂ ਨੂੰ ਸੁਕਾ ਲਉ। ਫਿਰ ਇਸ ਪੇਸਟ ਨੂੰ ਮੇਟਲ, ਲੋਹਾ, ਸਟੀਲ, ਬਰਾਸ, ਮਾਰਬਲ ਆਦਿ ਨੂੰ ਸਾਫ਼ ਕਰਨ ਲਈ ਕਰੋ। ਇਸ ਤੋਂ ਇਲਾਵਾ ਬਾਥਰੂਮ ਦੇ ਫ਼ਰਸ਼, ਬਾਥ ਟਬ ਅਤੇ ਵਾਸ਼ ਮਸ਼ੀਨ ਉਤੇ ਪਏ ਦਾਗ-ਧੱਬਿਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ।

ਆਂਡੇ ਦੇ ਛਿਲਕੇ: ਆਂਡੇ ਦੇ ਛਿਲਕੇ ਨੂੰ ਤੋੜ ਕੇ ਦੋ ਹਿੱਸਿਆਂ ਵਿਚ ਵੰਡ ਕੇ ਬੇਕਿੰਗ ਟ੍ਰੇਅ ਵਿਚ ਰੱਖੋ। ਫਿਰ ਛਿਲਕਿਆਂ ਵਿਚ ਥੋੜ੍ਹਾ-ਥੋੜ੍ਹਾ ਤੇਲ ਲਗਾ ਲਉ। ਸਾਰੇ ਛਿਲਕਿਆਂ ਵਿਚ ਕੇਕ ਦਾ ਬੈਟਰ ਪਾਉ ਅਤੇ ਉਤੇ ਤੋਂ ਦੂਜੇ ਛਿਲਕੇ ਨਾਲ ਇਸ ਨੂੰ ਬੰਦ ਕਰ ਦਿਉ। ਇਸ ਟ੍ਰੇਅ ਨੂੰ 350 ਡਿਗਰੀ ਉਤੇ 35 ਮਿੰਟ ਲਈ ਮਾਇਕਰੋਵੇਵ ਵਿਚ ਰੱਖੋ। ਕੱਢਣ ਤੋਂ ਬਾਅਦ ਛਿਲਕਿਆਂ ਵਿਚੋਂ ਆਂਡੇ ਦੇ ਸਰੂਪ ਦੇ ਹੀ ਕੇਕ ਬਣਨਗੇ ਜੋ ਦੇਖਣ ਅਤੇ ਖਾਣ ਦੋਹਾਂ ਵਿਚ ਹੀ ਬਹੁਤ ਵਧੀਆ ਲੱਗਣਗੇ।

ਸੇਬ ਦੇ ਛਿਲਕੇ : ਸੇਬ ਦੇ ਛਿਲਕਿਆਂ ਵਿਚ ਕਈ ਸਾਰੇ ਪੌਸ਼ਟਿਕ ਤੱਤ ਮਿਲ ਜਾਂਦੇ ਹਨ। ਇਨ੍ਹਾਂ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਤੋਂ ਕੁੱਝ ਬਣਾਉਣਾ ਚਾਹੀਦਾ ਹੈ। ਸੇਬ ਦੇ ਛਿਲਕਿਆਂ ਨੂੰ ਪਾਣੀ ਵਿਚ ਤਦ ਤੱਕ ਉਬਾਲੋ ਜਦੋਂ ਤਕ ਇਨ੍ਹਾਂ ਦਾ ਰੰਗ ਲਾਲ ਨਾ ਹੋ ਜਾਵੇ। ਫਿਰ ਇਸ ਵਿਚ ਇਕ ਚਮਚ ਚੀਨੀ ਮਿਲਾ ਕੇ ਉਸ ਨੂੰ ਥੋੜ੍ਹਾ ਜਿਹਾ ਉਬਾਲ ਲਉ। ਇਸ ਤੋਂ ਬਾਅਦ ਸੇਬ ਦੇ ਛਿਲਕਿਆਂ ਵਾਲੇ ਪੇਸਟ ਨੂੰ ਜਾਰ ਵਿਚ ਪਾ ਕੇ ਰੱਖ ਲਉ ਅਤੇ ਠੰਢਾ ਹੋਣ ਉਤੇ ਜੈਮ ਦੀ ਤਰ੍ਹਾਂ ਇਸਤੇਮਾਲ ਕਰੋ।    

ਨਿੰਬੂ: ਨਿੰਬੂ ਦਾ ਇਸਤੇਮਾਲ ਸਿਰਫ਼ ਖ਼ੂਬਸੂਰਤੀ ਨੂੰ ਵਧਾਉਣ ਲਈ ਹੀ ਨਹੀਂ ਸਗੋਂ ਘਰ ਨੂੰ ਚਮਕਾਉਣ ਲਈ ਵੀ ਕੀਤਾ ਜਾ ਸਕਦਾ ਹੈ। ਘਰ ਵਿਚ ਰੱਖੇ ਕਾਪਰ ਅਤੇ ਪਿੱਤਲ ਦੇ ਸ਼ੋਅ ਪੀਸ ਨੂੰ ਚਮਕਾਉਣ, ਸ਼ੀਸ਼ੇ ਦੇ ਦਰਵਾਜ਼ੇ, ਖਿੜਕੀ, ਕਾਪਰ ਉਤੇੇ ਲੱਗੇ ਦਾਗ ਨੂੰ ਹਟਾਉਣ ਲਈ ਕਰ ਸਕਦੇ ਹੋ। ਕੂੜੇ ਦੇ ਡਿੱਬੇ ਵਿਚ ਨਿੰਬੂ ਦਾ ਟੁਕੜਾ ਪਾ ਕੇ ਉਸ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।  

ਸੰਤਰਾ: ਸੰਤਰਾ ਵੀ ਘਰ ਨੂੰ ਸਾਫ਼ ਕਰਨ ਅਤੇ ਉਸ ਦੀ ਬਦਬੂ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ। ਛਿਲਕਿਆਂ ਨੂੰ ਪੀਹ ਕੇ ਉਸ ਨੂੰ ਇਕ ਸਪ੍ਰੇਅ ਵਾਲੀ ਬੋਤਲ ਵਿਚ ਰੱਖ ਲਉ।  ਜਦੋਂ ਵੀ ਸ਼ੀਸ਼ਾ, ਟੇਬਲ ਜਾਂ ਧਾਤੁ ਨੂੰ ਸਾਫ਼ ਕਰਨਾ ਹੋਵੇ ਤਾਂ ਉਸ ਵਿਚ ਸੰਤਰੇ ਦਾ ਪਾਊਡਰ ਪਾ ਦਿਉ। ਹੁਣ ਇਸ ਨੂੰ ਥੋੜ੍ਹਾ ਜਿਹਾ ਹਲਕੇ ਹੱਥਾਂ ਨਾਲ ਸਾਫ਼ ਕਰੋ। ਕਪੜਿਆਂ ਵਿਚ ਪਈ ਬਦਬੂ ਤੋਂ ਛੁਟਕਾਰਾ ਪਾਉਣ ਲਈ ਸੰਤਰੇ ਦਾ ਛਿਲਕਾ ਉਸ ਵਿਚ ਰੱਖ ਦਿਉ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement