ਤਿਲਾਂ ਦੇ ਤੇਲ ਵਿਚ ਮੁੱਖ ਰੂਪ ਵਿਚ ਫ਼ੈਟੀ ਐਸਿਡ ਹੁੰਦਾ ਹੈ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ
ਮੁਹਾਲੀ: ਸਾਡੇ ਵਿਚ ਕਈ ਅਜਿਹੇ ਇਨਸਾਨ ਹੁੰਦੇ ਹਨ, ਜਿਨ੍ਹਾਂ ਦੇ ਵਾਲ ਘੁੰਗਰਾਲੇ ਹੁੰਦੇ ਹਨ। ਕਈ ਲੋਕਾਂ ਦੇ ਵਾਲ ਤਾਂ ਜਮਾਂਦਰੂ ਹੀ ਘੁੰਗਰਾਲੇ ਹੁੰਦੇ ਹਨ ਪਰ ਕੁੱਝ ਲੋਕ ਸ਼ੌਕ ਵਜੋਂ ਵੀ ਵਾਲ ਘੁੰਗਰਾਲੇ ਕਰਵਾ ਲੈਂਦੇ ਹਨ। ਪਰ ਘੁੰਗਰਾਲੇ ਵਾਲਾਂ ਦੀ ਸੰਭਾਲ ਕਰਨਾ ਆਮ ਵਾਲਾਂ ਤੋਂ ਔਖਾ ਕੰਮ ਹੈ। ਘੁੰਗਰਾਲੇ ਵਾਲਾ ਲਈ ਸ਼ੈਂਪੂ, ਤੇਲ ਆਦਿ ਹਰ ਚੀਜ਼ ਚੁਣਨ ਤੋਂ ਪਹਿਲਾਂ ਕਾਫ਼ੀ ਗੱਲਾਂ ਦਾ ਧਿਆਨ ਰਖਣਾ ਪੈਂਦਾ ਹੈ। ਅਜਿਹੇ ਵਿਚ ਜੇਕਰ ਤੁਹਾਡੇ ਜਾਂ ਤੁਹਾਡੇ ਕਿਸੇ ਪਿਆਰੇ ਦੇ ਵਾਲ ਘੁੰਗਰਾਲੇ ਹਨ, ਤਾਂ ਅਸੀਂ ਤੁਹਾਡੇ ਲਈ ਘੁੰਗਰਾਲੇ ਵਾਲਾਂ ਦੀ ਸੰਭਾਲ ਲਈ ਕੁੱਝ ਨੁਸਖ਼ੇ ਦਸਾਂਗੇ ਜੋ ਘੁੰਗਰਾਲੇ ਵਾਲਾਂ ਦੀ ਸੰਭਾਲ ਲਈ ਬਹੁਤ ਕਾਰਗਰ ਹਨ:
ਖੋਪੇ ਦਾ ਤੇਲ ਵਾਲਾਂ ਦੀ ਸੰਭਾਲ ਲਈ ਬਹੁਤ ਹੀ ਕਾਰਗਰ ਹੈ। ਇਸ ਤੇਲ ਨਾਲ ਸਾਡੇ ਵਾਲ ਮੁਲਾਇਮ ਹੋ ਜਾਂਦੇ ਹਨ। ਘੁੰਗਰਾਲੇ ਵਾਲਾਂ ਦੀ ਸਮੱਸਿਆਂ ਤੋਂ ਬਚਣ ਲਈ ਇਹ ਤੇਲ ਬਹੁਤ ਕਾਰਗਰ ਹੈ। ਬਦਾਮ ਦੇ ਫ਼ਾਇਦਿਆਂ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਬਦਾਮ ਤੇਲ ਵੀ ਬਹੁਤ ਲਾਭਕਾਰੀ ਹੁੰਦਾ ਹੈ। ਵਾਲਾਂ ਦੀ ਸੰਭਾਲ ਲਈ ਇਹ ਇਕ ਚੰਗਾ ਵਿਕਲਪ ਹੈ। ਇਹ ਸਾਡੇ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ। ਬਦਾਮ ਤੇਲ ਵਿਚ ਵਿਟਾਮਿਨ ਈ, ਡੀ, ਬੀ1 ਤੇ ਏ ਹੁੰਦੇ ਹਨ। ਇਸ ਨਾਲ ਵਾਲ ਟੁਟਣ ਤੋਂ ਬਚਦੇ ਹਨ। ਘੁੰਗਰਾਲੇ ਵਾਲਾਂ ਲਈ ਇਹ ਚੰਗੀ ਆਪਸ਼ਨ ਹੈ। ਅਰੰਡੀ ਦਾ ਤੇਲ ਘੁੰਗਰਾਲੇ ਵਾਲਾਂ ਦੀ ਸੰਭਾਲ ਲਈ ਬਹੁਤ ਸਹੀ ਹੈ। ਇਸ ਤੇਲ ਨਾਲ ਵਾਲਾਂ ਦੀ ਖ਼ੁਸ਼ਕੀ ਖ਼ਤਮ ਹੁੰਦੀ ਹੈ ਜਿਸ ਨਾਲ ਵਾਲ ਝੜਨ ਤੋਂ ਬਚਦੇ ਹਨ। ਇਹ ਇਕ ਤਰ੍ਹਾਂ ਨਾਲ ਵਾਲਾਂ ਨੂੰ ਕੰਡੀਸ਼ਨ ਕਰ ਦਿੰਦਾ ਹੈ।
ਤਿਲਾਂ ਦੇ ਤੇਲ ਵਿਚ ਮੁੱਖ ਰੂਪ ਵਿਚ ਫ਼ੈਟੀ ਐਸਿਡ ਹੁੰਦਾ ਹੈ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਇਸ ਨਾਲ ਹੀ ਇਸ ਤੇਲ ਨਾਲ ਖੋਪੜੀ ਠੰਢੀ ਰਹਿੰਦੀ ਹੈ। ਸੋ ਘੁੰਗਰਾਲੇ ਵਾਲਾਂ ਦੀ ਦੇਖਭਾਲ ਲਈ ਤਿਲਾਂ ਦਾ ਤੇਲ ਇਕ ਚੰਗੀ ਆਪਸ਼ਨ ਹੈ। ਇਸ ਤੇਲ ਨੂੰ ਵਰਤਣ ਨਾਲ ਵਾਲਾਂ ਦੀ ਨਮੀ ਬਰਕਰਾਰ ਰਹਿੰਦੀ ਹੈ। ਖ਼ੁਸ਼ਕ, ਬੇਜਾਨ ਵਾਲਾਂ ਤੋਂ ਰਾਹਤ ਮਿਲਦੀ ਹੈ। ਘੁੰਗਰਾਲੇ ਵਾਲ ਜਿੰਨੇ ਨਰਮ ਰਹਿਣਗੇ ਉਨਾ ਹੀ ਇਨਸਾਨ ਸੌਖਾ ਰਹਿੰਦਾ ਹੈ।