
ਹੁਣ ਪੰਜਾਬ ਦਾ ਪਹਿਰਾਵਾ ਚਾਦਰੇ ਦੀ ਥਾਂ ਭਾਂਤ-ਭਾਂਤ ਦੇ ਪਜਾਮੇ, ਪੈਂਟਾਂ ਨੇ ਲੈ ਲਈ ਹੈ, ਜੋ ਵੱਡੇ ਸ਼ੋਅ ਰੂਮ ਤੇ ਮਾਲਾਂ ਵਿਚ ਮਿਲਦੇ ਹਨ।
The veil that disappeared from Punjabi culture: ਮੁੱਢ ਕਦੀਮ ਤੋਂ ਹੀ ਮਨੁੱਖ ਨੂੰ ਸਰੀਰ ਢੱਕਣ ਵਾਸਤੇ ਕਪੜੇ ਦੀ ਜ਼ਰੂਰਤ ਪਈ। ਜਦੋਂ ਅਸੀਂ ਛੋਟੇ ਸੀ ਟੈਰਾਲੀਨ ਦੀ ਕਮੀਜ ਤੇ ਫਾਂਟਾਂ ਵਾਲੇ ਪਜਾਮੇ ਦਾ ਰਿਵਾਜ ਸੀ। ਬੱਚੇ ਕਿੰਨੇ ਭੋਲੇ ਸੀ। ਸਾਡੇ ਬੀਜੀ ਸਾਨੂੰ ਸੱਤ ਪਾਲ ਡੱਗੀ ਵਾਲੇ ਕੋਲੋਂ ਇਕੋ ਥਾਣ ਵਿਚੋਂ ਇਕੋ ਰੰਗ ਦੇ ਕਪੜੇ ਖ਼ਰੀਦ ਸਵਾਂ ਦਿੰਦੇ ਸੀ। ਸਰਦੀਆਂ ਵਿਚ ਠੰਢ ਨਾ ਲੱਗੇ ਸਾਡੇ ਬੀਜੀ ਸਰੀਰ ਨੂੰ ਖੇਸੀ ਨਾਲ ਚਾਰ ਚੁਫ਼ੇਰਿਉ ਢੱਕ ਦਿੰਦੇ ਸੀ। ਜ਼ਿਆਦਤਰ ਲੋਕ ਕੁੜਤੇ, ਪਜਾਮੇ ਦਾ ਇਸਤੇਮਾਲ ਕਰਦੇ ਸੀ। ਕਾਲਜੀਏਟ ਮੁੰਡੇ ਪੈਂਟ ਕਮੀਜ ਪਾਉਂਦੇ ਸੀ। ਪਹਿਲਾ ਤੰਗ ਪੈਂਟ ਦਾ ਰਿਵਾਜ ਰਿਹਾ ਫਿਰ ਬੈਲ ਬੌਟਮ ਆ ਗਈ। ਮੈਂ ਇਥੇ ਗੱਲ ਚਾਦਰੇ ਦੀ ਕਰ ਰਿਹਾ ਹਾਂ।
ਪੰਜਾਬ ਦੇ ਮਰਦਾਂ ਦਾ ਖ਼ਾਸ ਪਹਿਰਾਵਾ ਕਪੜਾ ਹੈ। ਪਹਿਲਾ ਜਵਾਨ ਮੁੰਡੇ ਦੁੱਧ, ਦਹੀਂ, ਘਿਉ ਮੱਖਣ ਖਾਂਦੇ ਸੀ। ਪੌਸ਼ਟਿਕ ਲੱਸੀ ਪੀ ਕੇ ਪੌਸ਼ਟਿਕ ਸਬਜ਼ੀਆਂ ਖਾ ਸਿਹਤ ਪੱਖੋਂ ਹੱਟੇ-ਕੱਟੇ ਹੁੰਦੇ ਸਨ।
ਸੁਲੱਖੇ ਗੱਭਰੂ ਹੋਣ ਕਰ ਕੇ ਉਨ੍ਹਾਂ ਨੂੰ ਚਾਦਰੇ ਜਚਦੇ ਵੀ ਬੜੇ ਸੀ। ਮੇਲਿਆਂ, ਮੱਸਿਆ ’ਤੇ ਗੱਭਰੂ ਚਾਦਰੇ ਬੰਨ੍ਹ ਕੇ ਜਾਂਦੇ ਸੀ। ਚਾਦਰੇ ਰੰਗਦਾਰ, ਡੱਬੀਦਾਰ ਚਿੱਟੇ ਹੁੰਦੇ ਸੀ। ਜਿਹੜੇ ਜ਼ਿਮੀਂਦਾਰ ਖੇਤੀ ਵਿਚ ਘੱਟ ਧਿਆਨ ਤੇ ਸ਼ੌਕੀਨੀ ਵਿਚ ਜ਼ਿਆਦਾ ਧਿਆਨ ਦਿੰਦੇ ਸੀ ਉਹ ਹਮੇਸ਼ਾ ਚਿੱਟੇ ਚਾਦਰੇ ਵਿਚ ਰਹਿੰਦੇ ਸੀ। ਪੁਰਾਣੇ ਲੋਕ ਗਲੇ ਤੇ ਕਢਾਈ ਵਾਲੇ ਕੁੜਤੇ ਚਾਦਰੇ ਨਾਲ ਪਾਉਂਦੇ ਸੀ।
ਸਿਰ ਤੇ ਪੱਗੜੀ ਉਸ ਵੇਲੇ ਮਾਇਆ ਵਾਲੀ ਪੱਗ ਦਾ ਰਿਵਾਜ ਸੀ ਜੋ ਕਿ ਪੰਜਾਬ ਦੇ ਮਰਦਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਸੀ। ਬਹੁਤੀ ਸਰਦੀ ਹੋਵੇ ਜਾਂ ਗਰਮੀ ਵਿਚ ਮੱਛਰ ਲੜੇ ਤੇ ਚਾਦਰ ਸੋਣ ਲੱਗਿਆ ਉਪਰ ਲੈ ਲਈਦਾ ਸੀ ਤੇ ਖੇਸੀ ਵਾਂਗ ਬੁਕਲ ਵੀ ਮਾਰ ਲਈ ਜਾਂਦੀ ਸੀ। ਹੁਣ ਦੇ ਨੌਜਵਾਨ ਇਸ ਦੀ ਥਾਂ ਨਿੱਕਰ, ਪਜਾਮੇ, ਪੈਂਟਾਂ ਨੇ ਲੈ ਲਈ ਹੈ।
ਹੁਣ ਪੰਜਾਬ ਦਾ ਪਹਿਰਾਵਾ ਚਾਦਰੇ ਦੀ ਥਾਂ ਭਾਂਤ-ਭਾਂਤ ਦੇ ਪਜਾਮੇ, ਪੈਂਟਾਂ ਨੇ ਲੈ ਲਈ ਹੈ, ਜੋ ਵੱਡੇ ਸ਼ੋਅ ਰੂਮ ਤੇ ਮਾਲਾਂ ਵਿਚ ਮਿਲਦੇ ਹਨ। ਚਾਦਰੇ ਦੀ ਲੁਕ ਹੀ ਵਖਰੀ ਹੁੰਦੀ ਸੀ ਜੋ ਨਵੀਂ ਪੀੜ੍ਹੀ ਨਸ਼ਿਆਂ ਵਿਚ ਗਲਤਾਨ ਹੈ। ਨਾ ਹੀ ਉਹੋ ਜਿਹੇ ਗੱਭਰੂ ਰਹੇ ਹਨ ਜੋ ਚਾਦਰੇ ਬੰਨ੍ਹ ਸਕਣ। ਨਸ਼ੇ ਪੀ ਕੇ ਚਿਹਰੇ ’ਤੇ ਨਾ ਹੀ ਰੌਣਕ ਹੈ ਅਤੇ ਨਾ ਹੀ ਸਰੀਰ ਦੇ ਕੁੱਝ ਪੱਲੇ ਹੈ। ਮਨੋਵਿਗਿਆਨਕ ਤੌਰ ’ਤੇ ਬੀਮਾਰ ਹੋ ਰਹੇ ਹਨ, ਨਾ ਹੀ ਦੇਸੀ ਖੇਡਾਂ ਰਹੀਆਂ ਜੋ ਬੱਚੇ ਖੇਡ ਕੇ ਤੰਦਰੁਸਤ ਰਹਿੰਦੇ ਸੀ। ਲੋੜ ਹੈ ਨੌਜਵਾਨ ਪੀੜ੍ਹੀ ਨੂੰ ਸਕੂਲ ਲੈਵਲ ਤੇ ਅਪਣੇ ਸਭਿਆਚਾਰ ਬਾਰੇ ਜਾਣੂ ਕਰਵਾਉਣ ਦੀ ਜੋ ਅਲੋਪ ਹੋ ਗਿਆ ਹੈ।
ਚਾਦਰੇ ’ਤੇ ਫ਼ਿਲਮਾਏ ਲੋਕ ਗੀਤ :
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾ ਦਾ
ਹਿਸਾਬ ਕੱਟ ਕੇ, ਪੱਗ ਝੱਗਾ, ਚਾਦਰਾ ਨਵਾਂ ਸਵਾ ਕੇ,
ਸਮਾਂ ਵਾਲੀ ਡਾਂਘ ਉਤੇ ਤੇਲ ਲਾਈਕੇ, ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਜੇ ਤੈਨੂੰ ਧੁੱਪ ਲਗਦੀ ਹੈ ਲੈ ਲੈ ਚਾਦਰਾ ਮੇਰਾ।
ਚਾਦਰਾ ਅਜੇ ਵੀ ਪੁਰਾਣੇ ਬਜ਼ੁਰਗ ਲੋਕ ਬੰਨ੍ਹਦੇ ਹਨ। ਸਟੇਜਾਂ ਤੇ ਗਵੀਏ ਵਿਆਹ ਸ਼ਾਦੀਆਂ ਵਿਚ ਅਜੇ ਵੀ ਕੁੜਤਾ ਚਾਦਰਾ ਤੇ ਤੁਰਲੇ ਵਾਲੀ ਪੱਗ ਦਾ ਇਸਤੇਮਾਲ ਕਰਦੇ ਹਨ ਜੋ ਚਾਦਰ ਦਾ ਠਾਠ ਬਾਠ ਸਰਦਾਰੀ ਸੀ ਹੁਣ ਦੀਆਂ ਟੀ ਸ਼ਰਟਾਂ ਪੈਂਟਾਂ ਵਿਚ ਨਹੀਂ ਹਨ।
-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221