
ਦਰਅਸਲ ਸਾਡੇ ਲਹੂ ਵਿਚ ਲੂਣ ਅਤੇ ਪਾਣੀ ਹੁੰਦਾ ਹੈ। ਆਮ ਦਿਨਾਂ ਵਿਚ ਲਹੂ ਅਤੇ ਪਾਣੀ ਦਾ ਅਨੁਪਾਤ ਸਥਿਰ ਰਹਿੰਦਾ ਹੈ
ਕੀ ਤੁਹਾਨੂੰ ਪਤਾ ਹੈ ਕਿ ਸਾਨੂੰ ਗਰਮੀਆਂ ਦੇ ਦਿਨਾਂ ਵਿਚ ਜ਼ਿਆਦਾ ਪਿਆਸ ਕਿਉਂ ਲਗਦੀ ਹੈ? ਦਰਅਸਲ ਸਾਡੇ ਲਹੂ ਵਿਚ ਲੂਣ ਅਤੇ ਪਾਣੀ ਹੁੰਦਾ ਹੈ। ਆਮ ਦਿਨਾਂ ਵਿਚ ਲਹੂ ਅਤੇ ਪਾਣੀ ਦਾ ਅਨੁਪਾਤ ਸਥਿਰ ਰਹਿੰਦਾ ਹੈ ਪਰ ਗਰਮੀਆਂ ਵਿਚ ਤਾਪਮਾਨ ਜ਼ਿਆਦਾ ਹੋਣ ਕਾਰਨ ਸਰੀਰ ਵਿਚੋਂ ਪਾਣੀ ਦਾ ਭਾਫ਼ ਬਣ ਕੇ ਉਡ ਜਾਣਾ ਜ਼ਿਆਦਾ ਹੋਣ ਲੱਗ ਜਾਂਦਾ ਹੈ
Why do you feel thirsty in summer?
ਜਿਸ ਕਾਰਨ ਖ਼ੂਨ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਸਾਡਾ ਦਿਮਾਗ਼ ਗਲੇ ਨੂੰ ਸੰਦੇਸ਼ ਭੇਜਦਾ ਹੈ, ਜਿਸ ਕਾਰਨ ਗਲਾ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਪਾਣੀ ਦੀ ਮੰਗ ਕਰਦਾ ਹੈ। ਦੂਸਰੇ ਸ਼ਬਦਾਂ ਵਿਚ ਜਦ ਪਾਣੀ ਦੀ ਖ਼ੂਨ ਵਿਚ ਮਾਤਰਾ ਘਟ ਜਾਂਦੀ ਹੈ ਤਾਂ ਸਾਨੂੰ ਪਿਆਸ ਲਗਣੀ ਸ਼ੁਰੂ ਹੋ ਜਾਂਦੀ ਹੈ।
-ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਮੋਬਾਈਲ : 82838-00190