
ਦਫ਼ਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਸੱਭ ਤੋਂ ਜ਼ਿਆਦਾ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਕੋਈ ਛੁੱਟੀ ਲੈਣੀ ਪੈਂਦੀ ਹੈ।
ਨਵੀਂ ਦਿੱਲੀ: ਦਫ਼ਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਸੱਭ ਤੋਂ ਜ਼ਿਆਦਾ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਕੋਈ ਛੁੱਟੀ ਲੈਣੀ ਪੈਂਦੀ ਹੈ। ਇਸ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਬਹਾਨੇ ਬਣਾਉਂਣੇ ਪੈਂਦੇ ਹਨ। ਕਈ ਬਾਰ ਤਾਂ ਦਫ਼ਤਰ 'ਚ ਜ਼ਿਆਦਾ ਦੇਰ ਤਕ ਗਾਇਬ ਹੋਣ 'ਤੇ ਤਨਖ਼ਾਹ ਵੀ ਕਟ ਲਈ ਜਾਂਦੀ ਹੈ ਪਰ ਦੁਨੀਆਂ 'ਚ ਕੁੱਝ ਦੇਸ਼ ਅਜਿਹੇ ਵੀ ਹਨ ਜਿਥੇ ਛੁੱਟੀ ਲੈਣ ਦਾ ਨਿਯਮ ਬਾਕੀ ਦੇਸ਼ਾਂ ਤੋਂ ਅਲਗ ਹੈ।Office workਫਰਾਂਸ ਅਜਿਹਾ ਦੇਸ਼ ਹੈ ਜਿਥੇ ਛੁੱਟੀ ਨਾ ਲੈਣ 'ਤੇ ਕਰਮਚਾਰੀ ਨੂੰ ਜ਼ੁਰਮਾਨਾ ਭਰਨਾ ਪੈਂਦਾ ਹੈ। ਇਸ ਗੱਲ ਨੂੰ ਲੈ ਕੇ ਇਸ ਦੇਸ਼ ਦੀ ਇਕ ਘਟਨਾ ਸਾਹਮਣੇ ਆਈ ਹੈ ਕਿ ਉਥੇ ਇਕ ਵੇਕਰ 'ਤੇ 3600 ਡਾਲਰ ਯਾਨੀ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 2 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਤੁਸੀਂ ਇਸ ਜ਼ੁਰਮਾਨੇ ਦੀ ਵਜ੍ਹਾਂ ਜਾਣ ਕੇ ਹੈਰਾਨ ਰਹਿ ਜਾਉਗੇ। ਇਸ ਦੇ ਪਿਛੇ ਦਾ ਕਾਰਣ ਹੈ ਛੁੱਟੀ ਨਾ ਲੈਣਾ।
Office work41 ਸਾਲ ਸੇਡ੍ਰਿਕ ਵਾਇਵੇ ਨੇ ਪਿਛਲੇ ਸਾਲ ਦੀਆਂ ਗਰਮੀਆਂ ਤੋਂ ਲੈ ਕੇ ਹੁਣ ਤਕ ਕੋਈ ਛੁੱਟੀ ਨਹੀਂ ਲਈ ਸੀ। ਫਰਾਂਸ ਦੇ ਲੇਵਰ ਕਾਨੂੰਨ ਦੇ ਤਹਿਤ ਹਫ਼ਤੇ ਦੇ ਸੱਤਾਂ ਦਿਨ੍ਹਾਂ 'ਚ ਇਕ ਵੀ ਛੁੱਟੀ ਕੀਤੇ ਬਿਨ੍ਹਾਂ ਕੰਮ ਕਰਨਾ ਗ਼ੈਰ-ਕਾਨੂੰਨੀ ਹੈ। ਇਸ ਵਿਅਕਤੀ ਨੇ ਸੈਲਾਨੀਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਅਪਣੀ ਵੇਕਰੀ ਨੂੰ ਖੋਲ੍ਹ ਕੇ ਰਖਿਆ। ਇਸੇ ਵਜ੍ਹਾਂ ਨਾਲ ਉਨ੍ਹਾਂ ਨੂੰ ਜ਼ੁਰਮਾਨਾ ਭੁਗਤਣਾ ਪਿਆ। ਹਾਲਾਂਕਿ ਕੁੱਝ ਲੋਕਾਂ ਨੇ ਸੇਡ੍ਰਿਕ ਦੇ ਕੰਮ ਕਰਨ ਦੇ ਜ਼ਜਬੇ ਨੂੰ ਲੈ ਕੇ ਇਸ ਨਿਯਮ ਖਿਲਾਫ਼ ਵੀ ਸਹਿਮਤੀ ਜਤਾਈ ਹੈ।