
ਮੱਛਰ ਦਿਖਣ 'ਚ ਭਲੇ ਹੀ ਛੋਟਾ ਹੁੰਦਾ ਹੈ ਪਰ ਇਨ੍ਹੀ ਦਿਨੀਂ ਇਹ ਕਈ ਗੰਭੀਰ ਬੀਮਾਰੀਆਂ ਦੀ ਵਜ੍ਹਾ ਬਣ ਰਿਹਾ ਹੈ। ਪਹਿਲਾਂ ਮੱਛਰ ਆਮਤੌਰ 'ਤੇ ਮੀਂਹ ਤੋਂ ਬਾਅਦ ਹੀ ਨਜ਼ਰ...
ਮੱਛਰ ਦਿਖਣ 'ਚ ਭਲੇ ਹੀ ਛੋਟਾ ਹੁੰਦਾ ਹੈ ਪਰ ਇਨ੍ਹੀ ਦਿਨੀਂ ਇਹ ਕਈ ਗੰਭੀਰ ਬੀਮਾਰੀਆਂ ਦੀ ਵਜ੍ਹਾ ਬਣ ਰਿਹਾ ਹੈ। ਪਹਿਲਾਂ ਮੱਛਰ ਆਮਤੌਰ 'ਤੇ ਮੀਂਹ ਤੋਂ ਬਾਅਦ ਹੀ ਨਜ਼ਰ ਆਉਂਦੇ ਸਨ ਪਰ ਹੁਣ ਤਾਂ ਇਹ ਹਰ ਮੌਸਮ 'ਚ ਦਿਖਾਈ ਦੇਣ ਲਗ ਗਏ ਹਨ। ਮੱਛਰਾਂ ਤੋਂ ਹੋਣ ਵਾਲੀ ਬੀਮਾਰੀਆਂ ਖ਼ਾਸ ਕਰ ਕੇ ਮਲੇਰੀਆ ਤਾਂ ਕੈਰੇਬਿਆਈ ਦੇਸ਼ਾਂ 'ਚ ਮਹਾਮਾਰੀ ਬਣ ਗਿਆ ਹਨ। ਭਾਰਤ 'ਚ ਵੀ ਲੱਖਾਂ ਲੋਕ ਮਲੇਰੀਆ ਅਤੇ ਹੋਰ ਮੱਛਰ ਦੂਜੇ ਮੱਛਰਾਂ ਤੋਂ ਪੈਦਾ ਹੋਈਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
Mosquito bite
ਮਲੇਰੀਆ
ਇਹ ਮਾਦਾ ਐਨਾਫਿਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਆਮਤੌਰ 'ਤੇ ਸੂਰਜ ਛਿਪਣ ਤੋਂ ਬਾਅਦ ਕੱਟਦੇ ਹਨ। ਮਲੇਰੀਆ 'ਚ ਯੂਜ਼ਵਲੀ ਇਕ ਦਿਨ ਛੱਡ ਕੇ ਬੁਖ਼ਾਰ ਚੜ੍ਹ ਜਾਂਦਾ ਹੈ। ਮਰੀਜ਼ ਨੂੰ ਬੁਖ਼ਾਰ ਦੇ ਨਾਲ ਕੰਬਣੀ ਵੀ ਲਗਦੀ ਹੈ। ਇਸ ਤੋਂ ਇਲਾਵਾ ਇਸ ਰੋਗ 'ਚ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ।
Mosquito bite
ਡੇਂਗੂ
ਡੇਂਗੂ ਮਾਦਾ ਏਡਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਹਾਲ ਹੀ 'ਚ ਹੋਈ ਇਕ ਖ਼ੋਜ ਮੁਤਾਬਕ ਦੁਨੀਆਂ ਦੀ ਅੱਧੀ ਅਬਾਦੀ 'ਤੇ ਡੇਂਗੂ ਦਾ ਖ਼ਤਰਾ ਹੈ। ਇਸ ਦੇ ਮੁੱਖ ਲੱਛਣ 'ਚ ਤੇਜ਼ ਬੁਖ਼ਾਰ, ਸਿਰਦਰਦ, ਅੱਖਾਂ ਦੇ ਪਿੱਛੇ ਦਰਦ, ਮਾਸਪੇਸ਼ੀਆਂ ਅਤੇ ਜੋੜਾਂ 'ਚ ਦਰਦ ਸ਼ਾਮਲ ਹੁੰਦੇ ਹਨ। ਇਸ ਤੋਂ ਬਚਣ ਲਈ ਕੋਈ ਖਾਸ ਦਵਾਈ ਨਹੀਂ ਬਣੀ ਹੈ। ਇਸ ਲਈ ਇਸ ਦੇ ਮਰੀਜ਼ ਨੂੰ ਅਰਾਮ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਬੁਖ਼ਾਰ ਘੱਟ ਕਰਨ ਲਈ ਪੈਰਾਸਿਟਾਮੋਲ ਦੀਆਂ ਗੋਲੀਆਂ ਦਿਤੀਆਂ ਜਾਂਦੀਆਂ ਹਨ। ਡੇਂਗੂ ਹੋਣ 'ਤੇ ਬੋਨਮੈਰੋ 'ਚ ਪਲੇਟਲੇਟਸ ਬਣਨੀਆਂ ਬੰਦ ਹੋ ਜਾਂਦੀਆਂ ਹਨ।
Mosquito bite
ਚਿਕਨਗੁਨਿਆ
ਇਸ ਰੋਗ ਬਾਰੇ ਸੱਭ ਤੋਂ ਪਹਿਲਾਂ ਤੰਜਾਨਿਆ 'ਚ 1952 'ਚ ਪਤਾ ਚਲਿਆ ਸੀ। ਹਾਲਾਂਕਿ ਇਹ ਜਾਨਲੇਵਾ ਰੋਗ ਨਹੀਂ ਹੈ ਪਰ ਇਸ 'ਚ ਤਕਲੀਫ਼ ਬਹੁਤ ਹੁੰਦੀ ਹੈ। ਇਸ 'ਚ ਤੇਜ਼ ਬੁਖ਼ਾਰ ਅਤੇ ਜੋੜਾਂ 'ਚ ਦਰਦ ਹੁੰਦਾ ਹੈ। ਉਂਜ ਇਹ ਕਮਜ਼ੋਰ ਅਤੇ ਬਜ਼ੁਰਗ ਲੋਕਾਂ ਦੀ ਮੌਤ ਦੀ ਵਜ੍ਹਾ ਬਣ ਸਕਦੀ ਹੈ।
Mosquito bite
ਲਾ ਕ੍ਰਾਂਸੇ ਇੰਸੇਫਲਾਈਟਿਸ
ਮੱਛਰ ਤੋਂ ਪੈਦਾ ਹੋਣ ਵਾਲੇ ਇਹ ਵਾਇਰਸ ਉਂਜ ਤਾਂ ਬਹੁਤ ਦੁਰਲੱਭ ਰੋਗ ਹੈ। ਇਸ ਤੋਂ ਪੀੜਤਾਂ ਨੂੰ ਬੁਖ਼ਾਰ, ਸਿਰਦਰਦ, ਉਲਟੀ, ਥਕਾਣ ਅਤੇ ਸੁਸਤੀ ਹੋ ਸਕਦੀ ਹੈ। ਇਸ ਨਾਲ ਬਹੁਤ ਜ਼ਿਆਦਾ ਗੰਭੀਰ ਹੋਣ 'ਤੇ ਬੇਹੋਸ਼ੀ ਜਾਂ ਕੋਮਾ ਅਤੇ ਲਕਵੇ ਦੀ ਸਮੱਸਿਆ ਵੀ ਹੋ ਸਕਦੀ ਹੈ।
Mosquito bite
ਪੀਤ ਬੁਖ਼ਾਰ
ਪੀਤ ਬੁਖ਼ਾਰ ਇਕ ਵਾਇਰਸ ਨਾਲ ਫ਼ੈਲਦਾ ਹੈ ਜੋ ਕਿ ਮੱਛਰ 'ਚ ਪਾਇਆ ਜਾਂਦਾ ਹੈ। ਇਸ ਨਾਲ ਖ਼ਾਸਕਰ ਕੈਰੇਬਿਆਈ ਅਤੇ ਉਪ - ਸਹਾਰਾ ਦੇਸ਼ਾਂ 'ਚ ਹਰ ਸਾਲ ਕਰੀਬ ਦੋ ਲੱਖ ਲੋਕ ਪ੍ਰਭਾਵਤ ਹੁੰਦੇ ਹਨ। ਕਿਸੇ ਵਿਅਕਤੀ 'ਚ ਇਸ ਵਾਇਰਸ ਦੇ ਸੰਕਰਮਣ ਦਾ ਪਤਾ ਕੁੱਝ ਦਿਨ ਬਾਅਦ ਹੀ ਚਲਦਾ ਹੈ। ਇਸ ਤੋਂ ਕਰੀਬ 15 ਫ਼ੀ ਸਦੀ ਮਰੀਜ਼ ਦੂਜੇ ਪੜਾਅ 'ਚ ਪਹੁੰਚ ਜਾਂਦੇ ਹਨ, ਜਿਸ 'ਚ ਮੌਤ ਦਰ 50 ਫ਼ੀ ਸਦੀ ਹੈ। ਇਸ ਨੂੰ ਪੀਤ ਬੁਖ਼ਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਬਹੁਤ ਕੁੱਝ ਪੀਲਿਆ ਨਾਲ ਵੀ ਮਿਲਦੇ ਹਨ। ਇਸ ਦਾ ਸੱਭ ਤੋਂ ਜ਼ਿਆਦਾ ਅਸਰ ਜਿਗਰ 'ਤੇ ਪੈਂਦਾ ਹੈ।