
Beauty Tips: ਜੇਕਰ ਚਿਹਰਾ ਲਾਲ ਹੋ ਗਿਆ ਹੈ ਅਤੇ ਉਸ ਵਿਚ ਜਲਨ ਮੱਚ ਰਹੀ ਹੈ, ਤਾਂ ਮਲਾਈ ਜਾਂ ਮੱਖਣ ਲਾਉ।
Beauty Tips: ਮਿਲਕ ਬਾਥ ਤਿਆਰ ਕਰਨ ਲਈ ਪਾਣੀ ਵਿਚ ਮਿਲਕ ਪਾਊਡਰ ਮਿਲਾਉ। ਮੰਨਿਆ ਜਾਂਦਾ ਹੈ ਕਿ ਇਹ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ ਅਤੇ ਪੋਸ਼ਣ ਦਿੰਦਾ ਹੈ। ਜੇਕਰ ਡੈੱਡ ਸਕਿਨ ਨੂੰ ਹਟਾਉਣਾ ਹੋਵੇ ਤਾਂ ਉਬਲਦੇ ਹੋਏ ਦੁੱਧ ਵਿਚ ਥੋੜ੍ਹਾ ਜਿਹਾ ਲੂਣ ਮਿਲਾਉ ਅਤੇ ਤੁਰਤ ਹੀ ਉਸ ਵਿਚ ਫ਼ੈਟ ਫਰੀ ਦੁੱਧ ਪਾ ਦਿਉ। ਹੁਣ ਲੂਫਾ ਦੇ ਪ੍ਰਯੋਗ ਨਾਲ ਅਪਣੇ ਸਰੀਰ ਦੀ ਮਾਲਿਸ਼ ਕਰੋ।
ਜੇਕਰ ਚਿਹਰਾ ਲਾਲ ਹੋ ਗਿਆ ਹੈ ਅਤੇ ਉਸ ਵਿਚ ਜਲਨ ਮੱਚ ਰਹੀ ਹੈ, ਤਾਂ ਮਲਾਈ ਜਾਂ ਮੱਖਣ ਲਾਉ। ਏਨਾ ਹੀ ਨਹੀਂ ਤੁਸੀਂ ਦੁੱਧ ਵੀ ਲਾ ਸਕਦੇ ਹੋ। ਜਦੋਂ ਚਿਹਰੇ ਉਤੋਂ ਦੁੱਧ ਸੁੱਕ ਜਾਵੇ ਤਾਂ ਉਸ ਨੂੰ ਧੋ ਲਵੋ।
ਜੇਕਰ ਤੁਹਾਡੀ ਚਮੜੀ ਦੇ ਰੋਮ ਵੱਡੇ ਹਨ ਤਾਂ ਦੁੱਧ ਦੀ ਖੱਟੀ ਮਲਾਈ ਦੀ ਵਰਤੋਂ ਕਰੋ। ਖੱਟੀ ਮਲਾਈ ਨੂੰ ਅਪਣੀ ਗਰਦਨ ਅਤੇ ਚਿਹਰੇ ਉਤੇ ਲਾਉ ਅਤੇ 15 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਇਸ ਦੀ ਵਰਤੋਂ ਕਰਨ ਨਾਲ ਰੋਮ ਛੋਟੇ ਹੋ ਜਾਣਗੇ ਅਤੇ ਚਮੜੀ ਚਮਕ ਜਾਵੇਗੀ।
ਚਮੜੀ ਖੁਸ਼ਕ ਹੈ ਤਾਂ, 2 ਚਮਚ ਦੁੱਧ ਦੀ ਮਲਾਈ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਅਪਣੀ ਚਮੜੀ ਉਤੇ ਲਾਉ। ਇਸ ਨਾਲ ਚਮੜੀ ਦੀ ਖੁਸ਼ਕੀ ਖ਼ਤਮ ਹੋਵੇਗੀ। ਦੁੱਧ ਦੀ ਮਲਾਈ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਚਿਹਰੇ ਦਾ ਫੇਸ਼ੀਅਲ ਕੀਤਾ ਜਾ ਸਕਦਾ ਹੈ।
ਬਦਾਮ ਅਤੇ ਲੌਂਗ ਨੂੰ ਬਰਾਬਰ ਹਿੱਸੇ ਵਿਚ ਲੈ ਕੇ ਪਾਊਡਰ ਬਣਾ ਲਵੋ। ਅੱਧਾ ਚਮਚ ਦੁੱਧ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ ਉਤੇ ਲਾਉ। ਥੋੜੀ ਦੇਰ ਬਾਅਦ ਧੋ ਲਵੋ। ਇਸ ਨਾਲ ਚਿਹਰੇ ਉਤੇ ਨਿਖਾਰ ਆਉਂਦਾ ਹੈ।