ਬੱਚੇ ਦੇ ਗਲ ਵਿਚ ਸਿੱਕਾ ਫੱਸ ਜਾਵੇ ਤਾਂ ਕੀ ਕਰੀਏ?
Published : Nov 25, 2020, 8:57 am IST
Updated : Nov 25, 2020, 8:57 am IST
SHARE ARTICLE
coin in child 's mouth
coin in child 's mouth

ਮਾਸੂਮ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ

ਮੁਹਾਲੀ: ਛੋਟੇ ਬੱਚੇ ਅਕਸਰ ਖੇਡਦੇ ਹੋਏ ਸਿੱਕਾ ਮੂੰਹ ਵਿਚ ਵਿਚ ਪਾ ਲੈਂਦੇ ਹਨ ਅਤੇ ਸਿੱਕਾ ਮੂੰਹ ਵਿਚ ਪਾਉਣ ਮਗਰੋਂ ਜ਼ਾਹਰਾ ਤੌਰ 'ਤੇ ਮੁਸ਼ਕਲ ਆਉਂਦੀ ਹੈ ਅਤੇ ਇਸ ਕਰ ਕੇ ਕਈ ਵਾਰ ਤਾਂ ਮਾਸੂਮ ਬੱਚੇ ਦੀ ਜਾਨ ਵੀ ਚਲੀ ਜਾਂਦੀ ਹੈ ਕਿਉਂਕਿ ਇਸ ਨਾਲ ਸਾਹ ਨਲੀ ਬੰਦ ਹੋ ਜਾਂਦੀ ਹੈ।  ਅਜਿਹੀ ਸਥਿਤੀ ਵਿਚ ਬੱਚਾ ਵੀ ਰੋਣ ਲਗਦਾ ਹੈ ਤੇ ਕੁੱਝ ਸਮਝ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ।

childrenchildren

ਇਨ੍ਹਾਂ ਹਾਲਾਤ ਵਿਚ ਕਦੇ ਵੀ ਘਬਰਾਉ ਨਾ। ਸੱਭ ਤੋਂ ਪਹਿਲਾਂ ਬੱਚੇ ਨੂੰ ਅਪਣੇ ਕਾਬੂ ਵਿਚ ਲਵੋ ਤਾਕਿ ਉਹ ਜ਼ਿਆਦਾ ਉਛਲ-ਕੁੱਦ ਨਾ ਮਚਾਏ।ਫਿਰ ਉਸ ਨੂੰ ਤੁਰਤ ਸ਼ਾਂਤ ਕਰਵਾਉ ਅਤੇ ਫਿਰ ਅੱਗੇ ਤੋਂ ਪੇਟ ਫੜੋ ਅਤੇ ਪਿੱਛੇ ਤੋਂ ਪਿੱਠ ਫੜੋ। ਇਸ ਤੋਂ ਬਾਅਦ ਬੱਚੇ ਨੂੰ ਥੋੜ੍ਹਾ ਜਿਹਾ ਅੱਗੇ ਵਲ ਝੁਕਾ ਕੇ ਪੇਟ ਨੂੰ ਦਬਾਅ ਕੇ ਪਿੱਠ ਉਪਰ ਜ਼ੋਰ ਨਾਲ ਥਪਕੀ ਦੇਵੋ ਤਾਕਿ ਥੁੱਕ ਦਾ ਗਾੜ੍ਹਾ ਕਫ਼ ਬਣੇ ਅਤੇ ਉਸ ਕਫ਼ ਦੇ ਨਾਲ ਉਹ ਸਿੱਕਾ ਮੂੰਹ ਵਿਚੋਂ ਤੁਰਤ ਬਾਹਰ ਨਿਕਲ ਆਏ।

childrenchildren

ਬੱਚੇ ਨੂੰ ਮੂੰਹ ਅੱਗੇ ਵਲ ਕਰਨ ਨੂੰ ਕਹੋ ਅਤੇ ਜਦ ਉਹ ਮੂੰਹ ਅੱਗੇ ਨੂੰ ਕਰ ਲਵੇ ਤਾਂ ਫਿਰ ਉਸ ਨੂੰ ਜ਼ੋਰ-ਜ਼ੋਰ ਨਾਲ ਥਪਕੀ ਦਿੰਦੇ ਰਹੋ ਪਰ ਧਿਆਨ ਰਹੇ ਕਿ ਤੁਹਾਨੂੰ ਹੇਠਾਂ ਤੋਂ ਪੇਟ ਵੀ ਥੋੜ੍ਹਾ ਜਿਹਾ ਮਜ਼ਬੂਤੀ ਨਾਲ ਫੜ ਕੇ ਰਖਣਾ ਹੋਵੇਗਾ। ਜੇਕਰ ਏਨਾ ਕੁੱਝ ਕਰਨ ਤੋਂ ਬਾਅਦ ਵੀ ਸਿੱਕਾ ਨਹੀਂ ਨਿਕਲ ਰਿਹਾ ਤਾਂ ਬੱਚੇ ਨੂੰ ਇਸੇ ਸਥਿਤੀ ਵਿਚ ਰੱਖੋ ਅਤੇ ਤੁਰਤ ਉਸ ਨੂੰ ਇਲਾਜ ਕਰਵਾਉਣ ਲਈ ਡਾਕਟਰ ਕੋਲ ਲੈ ਜਾਉ ਜਿਸ ਤੋਂ ਬਾਅਦ ਉਹ ਆਪ੍ਰੇਸ਼ਨ ਕਰਨ ਮਗਰੋਂ ਸਿੱਕਾ ਬੱਚੇ ਦੇ ਗਲੇ ਵਿਚੋਂ ਬਾਹਰ ਕੱਢ ਲੈਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement