
ਤੁਸੀਂ ਦਿਨ ਭਰ ’ਚ ਇਕ ਤੋਂ ਦੋ ਘੰਟੇ ਦਾ ਸਮਾਂ ਚੁਣ ਸਕਦੇ ਹੋ। ਨਾਲ ਹੀ ਹਫ਼ਤੇ ’ਚ ਇਕ ਦਿਨ ਫ਼ੋਨ ਮੁਕਤ ਰਹੋ।
ਜ਼ਿਆਦਾਤਰ ਲੋਕ ਸਕ੍ਰੀਨ ’ਤੇ ਅਜਿਹੀਆਂ ਵੀਡੀਉਜ਼ ਜਾਂ ਕੰਟੈਂਟ ਦੇਖਦੇ ਹਨ, ਜਿਨ੍ਹਾਂ ਦਾ ਅਸਲ ਜ਼ਿੰਦਗੀ ’ਚ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਦੇ ਬਾਵਜੂਦ ਅਸੀਂ ਮਨੋਰੰਜਨ ਲਈ ਵੀਡੀਉਜ਼ ਦੇਖ ਕੇ ਅਪਣਾ ਸਮਾਂ ਬਰਬਾਦ ਕਰਦੇ ਹਾਂ। ਹਦ ਉਦੋਂ ਹੋ ਜਾਂਦੀ ਹੈ ਜਦੋਂ ਵਿਅਕਤੀ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਤੇ ਉਹ ਸਕ੍ਰੀਨ ਦੀ ਆਦਤ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਇਕ ਅਜਿਹਾ ਨਸ਼ਾ ਹੈ, ਜੋ ਵਿਅਕਤੀ ਨੂੰ ਮਾਨਸਕ ਤੌਰ ’ਤੇ ਬੀਮਾਰ ਬਣਾ ਸਕਦਾ ਹੈ ਤੇ ਸਿਹਤ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਅਪਣੀ ਇਸ ਆਦਤ ਨੂੰ ਕਾਬੂ ਕਰੋ।
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਸਕ੍ਰੀਨ ਦੀ ਆਦਤ ਹੈ? ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਕ ਦਿਨ ’ਚ ਸਕ੍ਰੀਨ ’ਤੇ ਕਿੰਨਾ ਸਮਾਂ ਬਿਤਾਉਂਦੇ ਹੋ? ਇਸ ’ਚੋਂ ਕਿੰਨਾ ਲਾਭਕਾਰੀ ਹੈ ਤੇ ਕਿੰਨਾ ਨਹੀਂ? ਉਂਝ ਅੱਜਕਲ ਜ਼ਿਆਦਾਤਰ ਸਮਾਰਟ ਫ਼ੋਨਜ਼ ’ਚ ਟਾਈਮ ਟ੍ਰੈਕਰ ਦੀ ਸਹੂਲਤ ਹੁੰਦੀ ਹੈ ਜਿਸ ਦੀ ਮਦਦ ਨਾਲ ਸਕ੍ਰੀਨ ਸਮੇਂ ਦਾ ਪਤਾ ਲਗਾਉਣਾ ਆਸਾਨ ਹੋ ਜਾਂਦਾ ਹੈ।
ਤੁਹਾਨੂੰ ਇਹ ਇਕ ਵਿਚਾਰ ਦੇਵੇਗਾ ਕਿ ਤੁਹਾਨੂੰ ਸਕ੍ਰੀਨ ਸਮੇਂ ਨੂੰ ਘਟਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਤੁਸੀਂ ਅਕਸਰ ਦੇਖਿਆ ਹੋਵੇਗਾ ਜਿਵੇਂ ਹੀ ਫ਼ੋਨ ਦੀ ਘੰਟੀ ਵਜਦੀ ਹੈ ਜਾਂ ਮੈਸੇਜ ਦੀ ਬੀਪ ਵਜਦੀ ਹੈ, ਹੱਥ ਅਪਣੇ ਆਪ ਹੀ ਫ਼ੋਨ ਚੁੱਕ ਲੈਂਦਾ ਹੈ। ਨੋਟੀਫ਼ੀਕੇਸ਼ਨ ਦੇਖਣ ਤੋਂ ਬਾਅਦ ਕੁੱਝ ਦੇਰ ਤਕ ਬਿਨਾਂ ਨਾ ਚਾਹੁੰਦੇ ਹੋਏ ਤੁਸੀਂ ਉਹ ਗਤੀਵਿਧੀ ਕਰਨਾ ਸ਼ੁਰੂ ਕਰ ਦਿੰਦੇ ਹੋ ਜਿਸ ਨਾਲ ਤੁਹਾਡਾ ਸਮਾਂ ਬਰਬਾਦ ਹੋ ਜਾਂਦਾ ਹੈ। ਅਜਿਹਾ ਨਾ ਕਰੋ, ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਪਣੇ ਫ਼ੋਨ ’ਤੇ ਗ਼ੈਰ-ਜ਼ਰੂਰੀ ਐਪਸ ਦੀਆਂ ਨੋਟੀਫ਼ੀਕੇਸ਼ਨਜ਼ ਨੂੰ ਬੰਦ ਕਰ ਦਿਉ।
ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਅਪਣਾ ਫ਼ੋਨ ਅਪਣੇ ਨਾਲ ਰੱਖੋ। ਇਸ ’ਚ ਕੁੱਝ ਵੀ ਗ਼ਲਤ ਨਹੀਂ ਹੈ। ਫ਼ੋਨ ਇਕ ਅਜਿਹਾ ਉਪਕਰਣ ਹੈ, ਜੋ ਐਮਰਜੈਂਸੀ ’ਚ ਕੰਮ ਆ ਸਕਦਾ ਹੈ। ਇਸ ਦੇ ਬਾਵਜੂਦ ਕਦੇ-ਕਦੇ ਅਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸਕ੍ਰੀਨ ਮੁਕਤ ਰਖਣਾ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦਿਨ ਭਰ ’ਚ ਇਕ ਤੋਂ ਦੋ ਘੰਟੇ ਦਾ ਸਮਾਂ ਚੁਣ ਸਕਦੇ ਹੋ। ਨਾਲ ਹੀ ਹਫ਼ਤੇ ’ਚ ਇਕ ਦਿਨ ਫ਼ੋਨ ਮੁਕਤ ਰਹੋ।
ਇਸ ਨਾਲ ਆਦਤ ਛੁਡਵਾਉਣ ’ਚ ਮਦਦ ਮਿਲੇਗੀ ਤੇ ਮਨ ਵੀ ਤਰੋਤਾਜ਼ਾ ਮਹਿਸੂਸ ਕਰੇਗਾ। ਜ਼ਿਆਦਾਤਰ ਲੋਕ ਖ਼ਾਲੀ ਸਮੇਂ ’ਚ ਫੋਨ ਦੇਖਣਾ ਪਸੰਦ ਕਰਦੇ ਹਨ। ਇਸ ’ਚ ਕੁੱਝ ਵੀ ਗ਼ਲਤ ਨਹੀਂ ਹੈ ਪਰ ਸਕ੍ਰੀਨ ਦੇ ਸਮੇਂ ਨੂੰ ਘਟਾਉਣ ਤੇ ਸਕ੍ਰੀਨ ਦੀ ਆਦਤ ਤੋਂ ਦੂਰ ਰਹਿਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖ਼ਾਲੀ ਸਮੇਂ ’ਤੇ ਫ਼ੋਨ ਨੂੰ ਅਪਣੇ ਆਪ ਤੋਂ ਹਟਾ ਦਿਉ।