Beauti Tips: ਕੁੜੀਆਂ ਅਪਣੇ ਚਿਹਰੇ ਅਨੁਸਾਰ ਲਗਾਉਣ ਬਿੰਦੀ
Published : Sep 25, 2025, 6:29 am IST
Updated : Sep 25, 2025, 8:29 am IST
SHARE ARTICLE
Girls should apply bindi according to their face Beauti Tips
Girls should apply bindi according to their face Beauti Tips

ਬਿੰਦੀ ਤੁਹਾਡੇ ਨੈਣ ਨਕਸ਼ ਨੂੰ ਨਾ ਸਿਰਫ਼ ਉਭਾਰਦੀ ਹੈ ਸਗੋਂ ਤੁਹਾਡੇ ਚਿਹਰੇ ਵਿਚ ਵੀ ਖ਼ੂਬਸੂਰਤੀ ਲਿਆਉਂਦੀ ਹੈ

Girls should apply bindi according to their face Beauti Tips: ਕੁੜੀਆਂ ਅਤੇ ਔਰਤਾਂ ਅਪਣੇ ਸ਼ਿੰਗਾਰ ਲਈ ਕਈ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਹਨ। ਇਨ੍ਹਾਂ ਵਿਚੋਂ ਬਿੰਦੀ ਵੀ ਇਕ ਹੈ। ਇਹ ਔਰਤਾਂ ਦੇ ਸ਼ਿੰਗਾਰ ਦੀ ਇਕ ਮਹੱਤਵਪੂਰਣ ਚੀਜ਼ ਹੈ। ਇਹ ਤੁਹਾਡੇ ਨੈਣ ਨਕਸ਼ ਨੂੰ ਨਾ ਸਿਰਫ਼ ਉਭਾਰਦੀ ਹੈ ਸਗੋਂ ਤੁਹਾਡੇ ਚਿਹਰੇ ਵਿਚ ਵੀ ਖ਼ੂਬਸੂਰਤੀ ਲਿਆਉਂਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦਸਣਯੋਗ ਹੈ ਕਿ ਬਿੰਦੀ ਸ਼ਬਦ ਸੰਸਕਿ੍ਰਤ ਭਾਸ਼ਾ ਦੇ ਬਿੰਦੂ ਸ਼ਬਦ ਤੋਂ ਬਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ ਛੋਟਾ ਜਿਹਾ ਗੋਲਾ। ਅੱਜ ਅਸੀ ਇਥੇ ਇਸ ਸਬੰਧ ਵਿਚ ਤੁਹਾਨੂੰ ਮਹੱਤਵਪੂਰਣ ਜਾਣਕਾਰੀ ਦੇ ਰਹੇ ਹਾਂ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਇਸ ਨੂੰ ਤੁਸੀ ਅਪਣੇ ਚਿਹਰੇ ਦੀ ਸ਼ੇਪ ਅਨੁਸਾਰ ਲਗਾਉਂਦੇ ਹੋ ਤਾਂ ਤੁਹਾਡਾ ਚਿਹਰਾ ਹੋਰ ਵੀ ਖ਼ੂਬਸੂਰਤ ਲਗੇਗਾ। ਆਉ ਜਾਣਦੇ ਹਾਂ ਕਿ ਕਿਸ ਸ਼ੇਪ ਦੇ ਚਿਹਰੇ ਉਤੇ ਕਿਹੜੀ ਬਿੰਦੀ ਸੱਭ ਤੋਂ ਸੁੰਦਰ ਲਗਦੀ ਹੈ। 

ਜਿਨ੍ਹਾਂ ਔਰਤਾਂ ਅਤੇ ਕੁੜੀਆਂ ਦੀਆਂ ਗੱਲਾਂ ਅਤੇ ਮੱਥਾ ਕੁੱਝ ਚੌੜਾ ਹੁੰਦਾ ਹੈ ਅਤੇ ਗਲ੍ਹਾਂ ਉਭਰੀਆਂ ਹੋਈਆਂ ਹੋਣ ਅਤੇ ਠੋਡੀ ਪਤਲੀ ਹੁੰਦੀ ਹੈ। ਅਜਿਹੀਆਂ ਔਰਤਾਂ ਨੂੰ ਬਰੀਕ ਜਾਂ ਛੋਟੀ ਬਿੰਦੀ ਨਹੀਂ ਲਗਾਉਣੀ ਚਾਹੀਦੀ ਸਗੋਂ ਉਸ ਦੇ ਸਥਾਨ ਉਤੇ ਬਾਰਡਰ ਵਾਲੀ ਬਿੰਦੀ ਲਗਾਉਣੀ ਚਾਹੀਦੀ ਹੈ। ਇਹ ਤੁਹਾਡੇ ਮੱਥੇ ਦੇ ਜ਼ਿਆਦਾ ਭਾਗ ਨੂੰ ਕਵਰ ਕਰਦੀ ਹੈ ਜਿਸ ਨਾਲ ਤੁਹਾਨੂੰ ਵਧੀਆ ਦਿਖ ਮਿਲਦੀ ਹੈ।

ਅੰਡਕਾਰ ਚਿਹਰੇ ਲਈ: ਇਸ ਪ੍ਰਕਾਰ ਦੀ ਸ਼ੇਪ ਵਾਲਾ ਚਿਹਰਾ ਭਾਰਤ ਵਿਚ ਆਮ ਹੈ। ਇਸ ਪ੍ਰਕਾਰ ਦੇ ਸ਼ੇਪ ਵਾਲੇ ਚਿਹਰੇ ਦੀਆਂ ਔਰਤਾਂ ਕਈ ਪ੍ਰਕਾਰ ਦੀਆਂ ਬਿੰਦੀਆਂ ਦਾ ਸੰਗ੍ਰਹਿ ਕਰ ਸਕਦੀਆਂ ਹਨ। ਬਸ ਇਹ ਔਰਤਾਂ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਲੰਮੀ ਸਰੂਪ ਵਾਲੀ ਬਿੰਦੀ ਨਾ ਲਗਾਉਣ। ਇਸ ਤੋਂ ਇਲਾਵਾ ਉਹ ਕਿਸੇ ਵੀ ਪ੍ਰਕਾਰ ਦੀ ਬਿੰਦੀ ਨੂੰ ਲਗਾ ਸਕਦੀਆਂ ਹਨ। 

ਗੋਲ ਚਿਹਰੇ ਲਈ: ਇਸ ਪ੍ਰਕਾਰ ਦਾ ਚਿਹਰਾ ਜਿੰਨਾ ਲੰਮਾ ਹੁੰਦਾ ਹੈ ਓਨਾ ਹੀ ਚੌੜਾ ਵੀ ਹੁੰਦਾ ਹੈ। ਗੋਲ ਚਿਹਰੇ ਵਾਲੀ ਔਰਤਾਂ ਲਈ ਲੰਬੀ ਬਿੰਦੀ ਦਾ ਸੰਗ੍ਰਹਿ ਕਰ ਸਕਦੀਆਂ ਹਨ। ਇਹ ਉਨ੍ਹਾਂ ਦੇ ਚਿਹਰੇ ਨੂੰ ਇਕ ਵਧੀਆ ਦਿਖ ਦਿੰਦੀ ਹੈ। ਇਸ ਪ੍ਰਕਾਰ ਦੇ ਚਿਹਰੇ ਵਾਲੀ ਔਰਤਾਂ ਸਿਰਫ਼ ਵੱਡੀ ਬਿੰਦੀ ਲਗਾਉਣ ਤੋਂ ਪਰਹੇਜ਼ ਕਰਨ।

ਡਾਇਮੰਡ ਸ਼ੇਪ ਫ਼ੇਸ ਲਈ: ਇਸ ਪ੍ਰਕਾਰ ਦੇ ਚਿਹਰੇ ਵਿਚ ਠੋਡੀ ਨੁਕੀਲੀ ਹੁੰਦੀ ਹੈ ਅਤੇ ਮੱਥਾ ਛੋਟਾ ਹੁੰਦਾ ਹੈ। ਜੇਕਰ ਤੁਹਾਡੇ ਚਿਹਰੇ ਦੀ ਸ਼ੇਪ ਕੁੱਝ ਅਜਿਹੀ ਹੈ ਤਾਂ ਤੁਸੀ ਕੋਈ ਵੀ ਬਿੰਦੀ ਦੇ ਇਸਤੇਮਾਲ ਕਰ ਸਕਦੇ ਹੋ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਬਿੰਦੀ ਭੜਕੀਲੇ ਰੰਗ ਦੀ ਨਹੀਂ ਹੋਣੀ ਚਾਹੀਦੀ, ਨਾਲ ਹੀ ਤੁਹਾਡੇ ਕਪੜਿਆਂ ਦੇ ਰੰਗ ਨਾਲ ਮੈਚ ਕਰਦੀ ਹੋਈ ਹੋਣੀ ਚਾਹੀਦੀ ਹੈ। 

ਚੁਕੋਰ ਚਿਹਰੇ ਲਈ: ਇਸ ਸ਼ੇਪ ਦੇ ਚਿਹਰੇ ਵਾਲੀਆਂ ਕੁੜੀਆਂ ਅਤੇ ਔਰਤਾਂ ਦੇ ਚਿਹਰੇ ਦੀ ਠੋਡੀ ਅਤੇ ਮੱਥਾ ਸਾਮਾਨ ਹੀ ਹੁੰਦਾ ਹੈ। ਇਸ ਸ਼ੇਪ ਵਾਲੇ ਚਿਹਰੇ ਦੀਆਂ ਔਰਤਾਂ ਨੂੰ ਅਜਿਹੀ ਬਿੰਦੀ ਲਗਾਉਣੀ ਚਾਹੀਦੀ ਹੈ ਜੋ ਗੋਲ ਸਰੂਪ ਦੀ ਹੋਵੇ। ਇਸ ਚਿਹਰੇ ਵਾਲੀਆਂ ਔਰਤਾਂ ਯੂ ਸ਼ੇਪ ਦੀ ਬਿੰਦੀ ਵੀ ਯੂਜ਼ ਕਰ ਸਕਦੀਆਂ ਹਨ। ਇਹ ਬਿੰਦੀਆਂ ਔਰਤਾਂ ਨੂੰ ਸੁੰਦਰ ਦਿਖ ਦੇਣਗੀਆਂ।

(For more news apart from “Girls should apply bindi according to their face Beauti Tips, ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement