
ਮਹਿੰਦੀ ਦੇ ਤੇਲ ਨਾਲ ਚਮੜੀ ਦੀ ਮਾਲਸ਼ ਕਰਨ ਨਾਲ ਚਮੜੀ ਖ਼ੁਸ਼ਕ ਨਹੀਂ ਹੁੰਦੀ।
ਮਹਿੰਦੀ ਦਾ ਤੇਲ ਅਜਿਹਾ ਤੇਲ ਹੈ ਜਿਸ ਨੂੰ ਟੀ-ਟ੍ਰੀ, ਰਾਵੇਂਸਾਰਾ ਅਤੇ ਕੇਜਪੁਟ ਤੋਂ ਪ੍ਰਾਪਤ ਕੀਤਾ ਜਾਂਦਾ ਹੈ। 10 ਗ੍ਰਾਮ ਮਹਿੰਦੀ ਪਾਊਡਰ ਵਿਚ 1 ਤੋਂ 3 ਮਿ.ਲੀ. ਮਹਿੰਦੀ ਦਾ ਤੇਲ ਮਿਲਾਉ। ਇਸ ਨੂੰ ਵਾਲਾਂ ’ਤੇ ਲਗਾਉ। ਇਸ ਨੂੰ ਘੱਟ ਤੋਂ ਘੱਟ 2-3 ਘੰਟੇ ਲਈ ਛੱਡ ਦਿਉ ਅਤੇ ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਉ। ਧਿਆਨ ਰੱਖੋ ਕਿ ਸ਼ੈਂਪੂ ਨਾ ਲਗਾਉ ਨਹੀਂ ਤਾਂ ਰੰਗ ਨਹੀਂ ਵਧੇਗਾ। ਚਮੜੀ ਲਈ ਪੇਸਟ ਬਣਾਉ ਅਤੇ ਇਸ ਨੂੰ ਚਿਹਰੇ ’ਤੇ ਲਗਾਉ ਅਤੇ ਫਿਰ ਇਸ ਨੂੰ 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਉ। ਇਸ ਤੋਂ ਇਲਾਵਾ ਤੁਸੀਂ ਬਦਾਮ ਅਤੇ ਮਹਿੰਦੀ ਦਾ ਤੇਲ ਮਿਲਾ ਕੇ ਵੀ ਲਗਾ ਸਕਦੇ ਹੋ।
Hair
ਐਂਟੀਆਕਸੀਡੈਂਟ ਭਰਪੂਰ ਮਹਿੰਦੀ ਦਾ ਤੇਲ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਇੰਨਾ ਹੀ ਨਹੀਂ ਮਹਿੰਦੀ ਦਾ ਤੇਲ ਖੋਪੜੀ ਵਿਚ ਖ਼ੂਨ ਦੇ ਗੇੜ ਨੂੰ ਵਧਾਉਂਦਾ ਹੈ ਜਿਸ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੰਘਣਾ, ਲੰਮਾ ਅਤੇ ਮਜ਼ਬੂਤ ਬਣਾ ਦਿੰਦਾ ਹੈ। ਨਾਲ ਹੀ ਇਹ ਖੋਪੜੀ ਦੇ ਇਨਫ਼ਾਰਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਰਖਦਾ ਹੈ। ਇਸ ਤੋਂ ਇਲਾਵਾ ਮਹਿੰਦੀ ਦਾ ਤੇਲ ਖੋਪੜੀ ਵਿਚ ਲਗਾਉਣ ਨਾਲ ਠੰਢਕ ਮਿਲਦੀ ਹੈ।
Hair Fall
ਵੱਧ ਰਹੇ ਪ੍ਰਦੂਸ਼ਣ ਕਾਰਨ ਵਾਲਾਂ ਦੀ ਚਮਕ ਖ਼ਤਮ ਹੋ ਜਾਂਦੀ ਹੈ। ਇਸ ਸਥਿਤੀ ਵਿਚ, ਜੈਤੂਨ ਦੇ ਤੇਲ ਵਿਚ 1 ਚਮਚ ਮਹਿੰਦੀ ਦੇ ਤੇਲ ਨਾਲ ਸਿਰ ਦੀ ਮਾਲਸ਼ ਕਰੋ। ਇਹ ਤੁਹਾਡੇ ਵਾਲਾਂ ਦੀ ਗੁਮ ਹੋਈ ਚਮਕ ਨੂੰ ਵਾਪਸ ਲਿਆਏਗਾ। ਲੋਸ਼ਨ ਜਾਂ ਕਰੀਮ ਵਿਚ ਮਹਿੰਦੀ ਦਾ ਤੇਲ ਮਿਲਾਉ ਅਤੇ ਚਮੜੀ ’ਤੇ ਲਗਾਉ। ਇਹ ਚਮੜੀ ਨੂੰ ਨਰਮ ਬਣਾ ਦੇਵੇਗਾ। ਇਸ ਤੋਂ ਇਲਾਵਾ ਪਾਣੀ ਵਿਚ ਮਹਿੰਦੀ ਦਾ ਤੇਲ ਮਿਲਾ ਕੇ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ।
White Hair
ਮਹਿੰਦੀ ਦੇ ਤੇਲ ਨਾਲ ਚਮੜੀ ਦੀ ਮਾਲਸ਼ ਕਰਨ ਨਾਲ ਚਮੜੀ ਖ਼ੁਸ਼ਕ ਨਹੀਂ ਹੁੰਦੀ। ਇਹ ਖੁਜਲੀ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਜੇ ਤਣਾਅ ਮਹਿਸੂਸ ਹੋ ਰਿਹਾ ਹੈ, ਤਾਂ ਮਹਿੰਦੀ ਦੇ ਤੇਲ ਦੀ ਸੁਗੰਧ ਲਵੋ। ਇਹ ਤਣਾਅ ਤੋਂ ਰਾਹਤ ਦੇਵੇਗਾ। ਇਸ ਨਾਲ ਇਹ ਮੂਡ ਨੂੰ ਬਿਹਤਰ ਬਣਾਉਣ ਦਾ ਕੰਮ ਵੀ ਕਰਦਾ ਹੈ।