
ਜੇਕਰ ਤੁਸੀਂ ਵੀ ਅਪਣੀ ਨੌਕਰੀ ਤੋਂ ਤੰਗ ਆ ਗਏ ਹੋ ਅਤੇ ਅਪਣਾ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ।
ਜੇਕਰ ਤੁਸੀਂ ਵੀ ਅਪਣੀ ਨੌਕਰੀ ਤੋਂ ਤੰਗ ਆ ਗਏ ਹੋ ਅਤੇ ਅਪਣਾ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਇਕ ਨਵੇਂ ਜਾਂਚ ਦਾ ਦਾਅਵਾ ਹੈ ਕਿ ਅਪਣਾ ਕੰਮ ਕਰਨ ਵਾਲੇ ਲੋਕ ਜ਼ਿਆਦਾ ਖੁਸ਼ ਅਤੇ ਅਪਣੇ ਕੰਮ 'ਚ ਜ਼ਿਆਦਾ ਮਸ਼ਗੂਲ ਹੁੰਦੇ ਹਨ ਬਜਾਏ ਉਨ੍ਹਾਂ ਲੋਕਾਂ ਦੇ ਜੋ ਕਿਸੇ ਹੋਰ ਪ੍ਰੋਫੈਸ਼ਨ 'ਚ ਕੰਮ ਕਰਦੇ ਹਨ। ਭਲੇ ਹੀ ਉਨ੍ਹਾਂ ਨੂੰ ਕੰਮ 'ਚ ਜ਼ਿਆਦਾ ਸਮਾਂ ਦੇਣਾ ਪੈਂਦਾ ਹੈ ਪਰ ਇਹ ਉਨ੍ਹਾਂ ਨੂੰ ਦੂਸਰੀਆਂ ਲਈ ਕੰਮ ਕਰਨ ਵਰਗਾ ਸਟਰੈਸ ਨਹੀਂ ਦਿੰਦਾ।
Businessman
ਬਰੀਟੀਸ਼ ਖੋਜਕਾਰ ਦੀ ਇਕ ਟੀਮ ਨੇ ਯੂਕੇ, ਯੂਐਸ, ਨਿਊਜ਼ੀਲੈਂਡ ਅਤੇ ਆਸਟਰੇਲਿਆ ਦੇ 5000 ਕਰਮਚਾਰੀਆਂ 'ਤੇ ਜਾਂਚ ਕੀਤਾ ਅਤੇ ਇਸ ਨਤੀਜੇ 'ਤੇ ਪੁੱਜੇ ਕਿ ਅਪਣਾ ਕੰਮ ਕਰਨ ਵਾਲੇ ਲੋਕ ਅਪਣੇ ਕਰੀਅਰ 'ਚ ਜ਼ਿਆਦਾ ਸਕਸੈੱਸਫੁਲ ਸਨ। ਉਹ ਅਪਣੇ ਪ੍ਰੋਫੈਸ਼ਨਲ ਕਾਂਟਰੀਬਿਊਸ਼ਨ ਨੂੰ ਲੈ ਕੇ ਵੀ ਜ਼ਿਆਦਾ ਸੰਤੁਸ਼ਟ ਸਨ।
Employee
ਉਨ੍ਹਾਂ ਨੇ ਇਹ ਵੀ ਦਸਿਆ ਕਿ ਉਨ੍ਹਾਂ ਕੋਲ ਕੁੱਝ ਨਵਾਂ ਕਰਨ ਦਾ ਵੀ ਮੌਕਾ ਰਹਿੰਦਾ ਹੈ। ਉਨ੍ਹਾਂ ਨੂੰ ਜੋ ਅਪਣੇ ਆਪ ਫੈਸਲੇ ਕਰਨ ਦੀ ਆਜ਼ਾਦੀ ਮਿਲਦੀ ਹੈ ਉਹ ਉਸ ਦੀ ਕਦਰ ਕਰਦੇ ਹਨ। ਇਸ ਤੋਂ ਉਹ ਦੂਜੇ ਲੋਕਾਂ ਅਤੇ ਕੰਪਨੀਆਂ ਨਾਲ ਵੀ ਚੰਗੀ ਤਰ੍ਹਾਂ ਮੁਕਾਬਲਾ ਕਰ ਸਕਦੇ ਹੈ।