
ਅੰਗੂਰ ਬਹੁਤ ਮਿੱਠੇ ਹੁੰਦੇ ਹਨ, ਜੇਕਰ ਤੁਸੀਂ ਜ਼ਿਆਦਾ ਖਾਂਦੇ ਹੋ ਤਾਂ ਕਿਡਨੀ ਸਬੰਧੀ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ।
ਮੁਹਾਲੀ: ਅੰਗੂਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਅੰਗੂਰ ਖਾਣ ਨਾਲ ਤੁਹਾਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਅੰਗੂਰ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਅੰਗੂਰ ਬਹੁਤ ਮਿੱਠੇ ਹੁੰਦੇ ਹਨ, ਜੇਕਰ ਤੁਸੀਂ ਜ਼ਿਆਦਾ ਖਾਂਦੇ ਹੋ ਤਾਂ ਕਿਡਨੀ ਸਬੰਧੀ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਤੁਹਾਨੂੰ ਸੀਮਤ ਮਾਤਰਾ ਵਿਚ ਅੰਗੂਰ ਦਾ ਸੇਵਨ ਕਰਨਾ ਚਾਹੀਦਾ ਹੈ। ਆਉ ਜਾਣਦੇ ਹਾਂ ਅੰਗੂਰ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ :
grapes
ਜ਼ਿਆਦਾ ਅੰਗੂਰ ਖਾਣ ਨਾਲ ਮੋਟਾਪਾ ਵਧ ਸਕਦਾ ਹੈ। ਅੰਗੂਰ ਬਹੁਤ ਮਿੱਠੇ ਹੁੰਦੇ ਹਨ। ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜ਼ਿਆਦਾ ਕੈਲੋਰੀ ਲੈਣ ਨਾਲ ਭਾਰ ਵਧਦਾ ਹੈ। ਅੰਗੂਰ ਵਿਚ ਵਿਟਾਮਿਨ-ਕੇ, ਥਿਆਮੀਨ, ਪ੍ਰੋਟੀਨ, ਚਰਬੀ, ਫ਼ਾਈਬਰ ਅਤੇ ਕਾਪਰ ਮੌਜੂਦ ਹੁੰਦੇ ਹਨ। ਜ਼ਿਆਦਾ ਅੰਗੂਰ ਖਾਣ ਨਾਲ ਭਾਰ ਵਧਣ ਦਾ ਖ਼ਤਰਾ ਰਹਿੰਦਾ ਹੈ। ਜੋ ਲੋਕ ਜ਼ਰੂਰਤ ਤੋਂ ਜ਼ਿਆਦਾ ਅੰਗੂਰ ਖਾਂਦੇ ਹਨ, ਉਨ੍ਹਾਂ ਨੂੰ ਡਾਇਰੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਅੰਗੂਰ ਮਿੱਠੇ ਹੋਣ ਕਾਰਨ ਪੇਟ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਪੇਟ ਖ਼ਰਾਬ ਹੋਣ ’ਤੇ ਅੰਗੂਰ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ।
Grapes
ਸ਼ੂਗਰ ਅਤੇ ਕਿਡਨੀ ਦੀ ਸਮੱਸਿਆ ਵਾਲੇ ਲੋਕਾਂ ਨੂੰ ਜ਼ਿਆਦਾ ਅੰਗੂਰ ਨਹੀਂ ਖਾਣੇ ਚਾਹੀਦੇ। ਇਸ ਨਾਲ ਕਿਡਨੀ ਦੀ ਪੁਰਾਣੀ ਬਿਮਾਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਸ਼ੂਗਰ ਦੇ ਮਰੀਜ਼ ਦਾ ਬਲੱਡ ਸ਼ੂਗਰ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਹੈ। ਜ਼ਿਆਦਾ ਮਾਤਰਾ ਵਿਚ ਅੰਗੂਰ ਖਾਣ ਨਾਲ ਕਿਡਨੀ ਅਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।
grapesgrapes
ਜੋ ਲੋਕ ਜ਼ਿਆਦਾ ਅੰਗੂਰ ਖਾਂਦੇ ਹਨ ਉਨ੍ਹਾਂ ਦੇ ਹੱਥਾਂ-ਪੈਰਾਂ ਵਿਚ ਵੀ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਅੰਗੂਰ ਵਿਚ ਇਕ ਤਰਲ ਪ੍ਰੋਟੀਨ ਟ੍ਰਾਂਸਫ਼ਰ ਹੁੰਦਾ ਹੈ, ਜਿਸ ਨਾਲ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਚਿਹਰੇ ’ਤੇ ਖ਼ਾਰਸ਼, ਧੱਫੜ, ਸੋਜ ਹੋ ਸਕਦੀ ਹੈ। ਬਹੁਤ ਜ਼ਿਆਦਾ ਅੰਗੂਰ ਖਾਣ ਨਾਲ ਵੀ ਐਨਾਫ਼ਾਈਲੈਕਸਿਸ ਹੋ ਸਕਦਾ ਹੈ।
grapes