ਵੱਧਦੀ ਤੋਂਦ 'ਤੇ ਕਾਬੂ ਲਈ ਅਜ਼ਮਾਉ ਇਹ 5 ਚਾਹ
Published : Mar 28, 2018, 3:41 pm IST
Updated : Mar 28, 2018, 3:43 pm IST
SHARE ARTICLE
Belly Fat
Belly Fat

ਜੀਵਨਸ਼ੈਲੀ 'ਚ ਪੁੱਠੇ- ਸਿੱਧੇ ਬਦਲਾਅ ਅਤੇ ਤਨਾਅ ਦੇ ਚਲਦੇ ਅਜਕਲ ਲੋਕਾਂ ਦਾ ਭਾਰ ਵਧਣਾ ਅਤੇ ਤੋਂਦ ਨਿਕਲਨਾ ਆਮ ਗੱਲ ਹੋ ਗਈ ਹੈ..

ਜੀਵਨਸ਼ੈਲੀ 'ਚ ਪੁੱਠੇ- ਸਿੱਧੇ ਬਦਲਾਅ ਅਤੇ ਤਨਾਅ ਦੇ ਚਲਦੇ ਅਜਕਲ ਲੋਕਾਂ ਦਾ ਭਾਰ ਵਧਣਾ ਅਤੇ ਤੋਂਦ ਨਿਕਲਨਾ ਆਮ ਗੱਲ ਹੋ ਗਈ ਹੈ ਪਰ ਵਧਦੀ ਤੋਂਦ 'ਤੇ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਇਹ ਕਈ ਬੀਮਾਰੀਆਂ ਨੂੰ ਵੀ ਅਪਣੇ ਨਾਲ ਲਿਆਉਂਦੀ ਹੈ। ਉਂਜ ਤਾਂ ਤੋਂਦ ਵਧਣ ਤੋਂ ਬਚਨ ਲਈ ਜੌਗਿੰਗ ਅਤੇ ਕਸਰਤ ਜਿਵੇਂ ਕਈ ਉਪਾਅ ਹਨ  ਪਰ ਕੀ ਤੁਹਾਨੂੰ ਪਤਾ ਹੈ ਕਿ ਸਿਰਫ਼ ਚਾਹ ਪੀ ਕੇ ਵੀ ਤੁਸੀਂ ਵਧਦੀ ਤੋਂਦ 'ਤੇ ਲਗਾਮ ਲਗਾ ਸਕਦੇ ਹਨ। ਅਸੀਂ ਤੁਹਾਨੂੰ ਦਸ ਰਹੇ ਹੋ ਉਨ੍ਹਾਂ 5 ਤਰ੍ਹਾਂ ਦੀ ਚਾਹ ਦੇ ਬਾਰੇ 'ਚ, ਜਿਨ੍ਹਾਂ ਨੂੰ ਪੀ ਕੇ ਤੁਹਾਡੀ ਤੋਂਦ ਕਾਬੂ 'ਚ ਰਹਿ ਸਕਦੀ ਹੈ।

Lemon TeaLemon Tea

ਨੀਂਬੂ ਦੀ ਚਾਹ
ਨੀਂਬੂ ਦਾ ਹਰ ਤਰ੍ਹਾਂ ਨਾਲ ਸੇਵਨ ਮੋਟਾਪਾ ਅਤੇ ਐਕਸਟਰਾ ਚਰਬੀ ਦਾ ਸਫ਼ਾਇਆ ਕਰਦਾ ਹੈ। ਲੇਮਨ ਟੀ ਕਾਫ਼ੀ ਲੋਕਾਂ ਨੂੰ ਪਸੰਦ ਹੁੰਦੀ ਹੈ। ਭਾਰ ਘੱਟ ਕਰਨ ਲਈ ਇਹ ਚਾਹ ਕਾਫ਼ੀ ਲਾਭਦਾਇਕ ਹੈ। ਲੇਮਨ ਟੀ 'ਚ ਖੰਡ ਦੀ ਜਗ੍ਹਾ ਸ਼ਹਿਦ ਦਾ ਇਸਤੇਮਾਲ ਕਰੋ।

Carom SeedsCarom Seeds

ਅਜਵਾਇਨ ਦੀ ਚਾਹ
ਅਜਵਾਇਨ 'ਚ ਰਾਈਬੋਫ਼ਲੇਵਿਨ ਨਾਮ ਦਾ ਤੱਤ ਹੁੰਦਾ ਹੈ, ਜੋ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਗਰਮ ਪਾਣੀ 'ਚ ਅਜਵਾਇਨ, ਸੌਂਫ਼, ਇਲੈਚੀ ਅਤੇ ਅਦਰਕ ਪਾ ਕੇ 5 ਮਿੰਟ ਤਕ ਉਬਾਲੋ ਅਤੇ ਫਿਰ ਛਾਣ ਕੇ ਇਸ ਦਾ ਸੇਵਨ ਕਰੋ। ਕੁੱਝ ਹੀ ਦਿਨਾਂ 'ਚ ਇਸ ਦਾ ਫ਼ਾਇਦਾ ਦਿਖੇਗਾ।

black pepperblack pepper

ਕਾਲੀ ਮਿਰਚ ਦੀ ਚਾਹ
ਕਾਲੀ ਮਿਰਚ 'ਚ ਮੌਜੂਦ ਪਾਈਪਰਿਨ ਚਰਬੀ ਨੂੰ ਬਾਲ੍ਹਣ 'ਚ ਮਦਦ ਕਰਦਾ ਹੈ। ਕਾਲੀ ਮਿਰਚ ਅਤੇ ਅਦਰਕ ਨੂੰ ਪਾਣੀ 'ਚ 5 ਮਿੰਟ ਤਕ ਉਬਾਲੋ ਅਤੇ ਫਿਰ ਇਸ ਨੂੰ ਛਾਣ ਕੇ ਪਿਉ।

CinnamonCinnamon

ਦਾਲਚੀਨੀ ਦੀ ਚਾਹ
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਭਾਰ ਘੱਟ ਕਰਨ ਜਾਂ ਤੋਂਦ ਘਟਾਉਣ ਲਈ ਗਰੀਨ ਟੀ ਨੂੰ ਹੀ ਇੱਕਮਾਤਰ ਵਿਕਲਪ ਮੰਨਦੇ ਹਨ, ਜਦਕਿ ਅਜਿਹਾ ਨਹੀਂ ਹੈ। ਦਾਲਚੀਨੀ ਦੀ ਚਾਹ ਵੀ ਇਸ 'ਚ ਮਦਦ ਕਰ ਸਕਦੀ ਹੈ।

Ginger TeaGinger Tea

ਅਦਰਕ ਦੀ ਚਾਹ
ਅਦਰਕ ਦੀ ਚਾਹ ਬਣਾਉਣਾ ਬਹੁਤ ਆਸਾਨ ਹੈ। ਕਿਸੇ ਭਾਂਡੇ 'ਚ ਪਾਣੀ ਗਰਮ ਕਰੋ ਅਤੇ ਉਸ 'ਚ ਅਦਰਕ ਦੇ ਟੁਕੜੇ ਨੂੰ ਉਬਾਲੋ ਅਤੇ ਢੱਕ ਦਿਉ। ਫਿਰ ਛਾਣ ਕੇ ਥੋੜ੍ਹਾ ਨੀਂਬੂ ਦਾ ਰਸ ਮਿਲਾ ਕੇ ਪਿਉ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਦਾ ਵੀ ਇਸਤੇਮਾਲ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement