
Useful for Kitchen: ਲਾਲ ਟਮਾਟਰਾਂ ਨੂੰ ਤਰੋ-ਤਾਜ਼ਾ ਰੱਖਣ ਲਈ ਉਨ੍ਹਾਂ ਦੇ ਡੰਡਲ ’ਤੇ ਥੋੜ੍ਹਾ ਜਿਹਾ ਮੋਮ ਲਾ ਦਿਉ।
Useful recipes for the kitchen: ਮੱਖਣ ਨੂੰ ਵਧੇਰੇ ਸਮੇਂ ਤਕ ਤਾਜ਼ਾ ਰੱਖਣ ਲਈ ਅਤੇ ਬਦਬੂ ਤੋਂ ਬਚਾਉਣ ਲਈ ਥੋੜੀ ਦੇਰ ਲਈ ਖਾਣ ਵਾਲਾ ਸੋਢਾ ਪਾਣੀ ਵਿਚ ਮਿਲਾ ਕੇ ਰੱਖ ਦਿਉ। ਹੁਣ ਜਦੋਂ ਵੀ ਮੱਖਣ ਦੀ ਵਰਤੋਂ ਕਰੋਗੇ ਮੱਖਣ ਤਰੋ ਤਾਜ਼ਾ ਰਹੇਗਾ।
ਨਿੰਬੂਆਂ ਨੂੰ ਸੁਆਹ ਵਿਚ ਦੱਬ ਕੇ ਰੱਖੋ। ਅਜਿਹਾ ਕਰਨ ਨਾਲ ਉਨ੍ਹਾਂ ਦਾ ਰਸ ਸੁੱਕੇਗਾ ਨਹੀਂ ਅਤੇ ਵਧੇਰੇ ਦਿਨ ਤਕ ਚਲਣਗੇ। ਸੁੱਕੇ ਨਿੰਬੂ ਨੂੰ ਕੁੱਝ ਦੇਰ ਗਰਮ ਪਾਣੀ ਵਿਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ।
ਲਾਲ ਟਮਾਟਰਾਂ ਨੂੰ ਤਰੋ-ਤਾਜ਼ਾ ਰੱਖਣ ਲਈ ਉਨ੍ਹਾਂ ਦੇ ਡੰਡਲ ’ਤੇ ਥੋੜ੍ਹਾ ਜਿਹਾ ਮੋਮ ਲਾ ਦਿਉ।
ਗਰਮੀਆਂ ਵਿਚ ਆਟਾ ਗੁੰਨ੍ਹਣ ਤੋਂ ਬਾਅਦ ਉਸ ਉਤੇ ਥੋੜ੍ਹਾ ਜਿਹਾ ਤੇਲ ਲਾ ਦਿਉ। ਆਟੇ ’ਤੇ ਪਾਪੜੀ ਨਹੀਂ ਜੰਮੇਗੀ।
ਖੋਏ ਦੇ ਗੁਲਾਬ ਜਾਮਣ ਬਣਾਉਂਦੇ ਸਮੇਂ ਉਸ ਵਿਚ ਥੋੜ੍ਹੀ ਜਿਹੀ ਪੀਸੀ ਚੀਨੀ ਮਿਲਾ ਦਿਉ। ਗੁਲਾਬ ਜਾਮਣ ਨਰਮ ਬਣਨਗੇ।
ਆਲੂ ਦੀ ਟਿੱਕੀ ਬਣਾਉਂਦੇ ਸਮੇਂ ਉਸ ਵਿਚ ਛੋੜਾ ਜਿਹਾ ਅਰਾਰੋਟ ਮਿਲਾ ਦਿਉ। ਟਿੱਕੀਆਂ ਕੁਰਕੁਰੀਆਂ ਬਣਨਗੀਆਂ।
ਚਾਕੂ ਅਤੇ ਛੁਰੀਆਂ ਤੇ ਕਾਲਾਪਨ ਨਾ ਆਵੇ ਇਸ ਲਈ ਉਨ੍ਹਾਂ ਨੂੰ ਅਖ਼ਬਾਰ ਵਿਚ ਲਪੇਟ ਕੇ ਰਖੋ।
ਕਸਟਰਡ ਬਣਾਉਂਦੇ ਸਮੇਂ ਇਕ ਚਮਚ ਸ਼ਹਿਦ ਦਾ ਮਿਲਾ ਦਿਉ। ਇਸ ਨਾਲ ਕਸਟਰਡ ਦਾ ਸਵਾਦ ਵੱਧ ਜਾਵੇਗਾ।
ਦਹੀਂ ਵੜੇ ਦੀ ਦਾਲ ਫੈਂਟਦੇ ਸਮੇਂ ਉਸ ਵਿਚ ਬੇਕਿੰਗ ਸੋਢਾ ਮਿਲਾਉਣ ਨਾਲ ਦਹੀਂ ਵੜੇ ਮੁਲਾਇਮ ਅਤੇ ਫੁੱਲੇ ਹੋਏ ਬਣਦੇ ਹਨ।