
ਨਿੰਬੂ ਦਾ ਰਸ ਫਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ
ਅਕਸਰ ਅਸੀਂ ਵੇਖਦੇ ਹਾਂ ਕਿ ਕੋਈ ਵੀ ਫਲ ਜਿਵੇਂ ਸੇਬ, ਨਾਸ਼ਪਤੀ ਆਦਿ ਨੂੰ ਕੱਟਣ ਤੋਂ ਥੋੜ੍ਹੀ ਦੇਰ ਬਾਅਦ ਉਹ ਭੂਰਾ ਹੋ ਜਾਂਦਾ ਹੈ ਅਤੇ ਫਲ ਖਾਣ ਦੇ ਸ਼ੌਕੀਨ ਹਮੇਸ਼ਾ ਇਸ ਗੱਲ ਤੋਂ ਹੀ ਪ੍ਰੇਸ਼ਾਨ ਰਹਿੰਦੇ ਨੇ ਕਿ ਫਲਾਂ ਨੂੰ ਭੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ। ਆਉ ਜਾਣਦੇ ਹਾਂ ਕੱਟੇ ਹੋਏ ਫਲਾਂ ਨੂੰ ਪੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ:
ਨਿੰਬੂ ਦਾ ਰਸ ਫਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ ਅਤੇ ਇਸ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖਣ ਵਿਚ ਵੀ ਮਦਦ ਕਰਦਾ ਹੈ। ਇਕ ਨਿੰਬੂ ਦੇ ਰਸ ਨਾਲ ਤੁਸੀਂ 1.5 ਕਟੋਰਾ ਭਰ ਕੇ ਫਲਾਂ ਨੂੰ ਲੰਮੇ ਸਮੇਂ ਤਕ ਤਾਜ਼ਾ ਰੱਖ ਸਕਦੇ ਹੋ। ਇਕ ਨਿੰਬੂ ਨੂੰ ਕਟੇ ਹੋਏ ਫਲਾਂ ’ਤੇ ਨਿਚੋੜੋ ਅਤੇ ਹਰ ਟੁਕੜੇ ’ਤੇ ਰਸ ਲਾਉ। ਫਲ ਉਤੇ ਨਿੰਬੂ ਦਾ ਰਸ ਲਗਾਉਣ ਮਗਰੋਂ ਫ਼ਰਿਜ਼ ਵਿਚ ਰਖਣਾ ਨਾ ਭੁੱਲੋ।
ਫਲਾਂ ਨੂੰ ਕੱਟ ਕੇ ਕਟੋਰੇ ਸਣੇ ਪਲਾਸਟਿਕ ਦੇ ਲਿਫ਼ਾਫ਼ੇ ਜਾਂ ਫਿਰ ਐਲੂਮੀਨੀਅਮ ਦੀ ਫ਼ੋਏਲ ਨਾਲ ਉਪਰ ਤੋਂ ਲਪੇਟ ਕੇ ਰੱਖ ਦਿਉ। ਫਿਰ ਇਸ ਵਿਚ ਛੋਟੀਆਂ-ਛੋਟੀਆਂ ਮੋਰੀਆਂ ਕਰ ਦਿਉ। ਫਲਾਂ ਨੂੰ ਇਸ ਤਰ੍ਹਾਂ ਢੱਕ ਕੇ ਰੱਖਣ ਦਾ ਇਕ ਫ਼ਾਇਦਾ ਇਹ ਵੀ ਹੈ ਕਿ ਇਸ ਨਾਲ ਫ਼ਰਿੱਜ ਵਿਚ ਪਏ ਬਾਕੀ ਸਮਾਨ ਦੀ ਮਹਿਕ ਫਲਾਂ ਵਿਚ ਨਹੀਂ ਆਉਂਦੀ ਅਤੇ ਨਾ ਹੀ ਫਲਾਂ ਦੀ ਮਹਿਕ ਬਾਕੀ ਸਮਾਨ ਵਿਚ ਜਾਂਦੀ ਹੈ।
ਇਸ ਦੇ ਪ੍ਰਯੋਗ ਨਾਲ ਤੁਸੀਂ ਫਲਾਂ ਨੂੰ 10-12 ਘੰਟੇ ਤਕ ਤਾਜ਼ਾ ਰੱਖ ਸਕਦੇ ਹੋ। ਬਜ਼ਾਰ ਤੋਂ ਤੁਹਾਨੂੰ ਸਿਟਰਿਕ ਐਸਿਡ ਪਾਊਡਰ ਦੇ ਰੂਪ ਵਿਚ ਮਿਲ ਜਾਵੇਗਾ। ਇਸ ਨਾਲ ਤੁਹਾਡੇ ਫਲਾਂ ਦੇ ਸਵਾਦ ਵਿਚ ਵੀ ਕੋਈ ਤਬਦੀਲੀ ਨਹੀਂ ਆਉਂਦੀ। ਜੇ ਤੁਸੀਂ ਕਿਤੇ ਸਫ਼ਰ ’ਤੇ ਜਾ ਰਹੇ ਹੋ ਤਾਂ ਕਟੇ ਹੋਏ ਫਲਾਂ ਨੂੰ ਬੰਦ ਡੱਬੇ ਵਿਚ ਬਰਫ਼ ਵਾਲੇ ਪਾਣੀ ਵਿਚ ਰੱਖੋ। ਇਸ ਨਾਲ ਤੁਸੀਂ ਫਲਾਂ ਨੂੰ 3-4 ਘੰਟਿਆਂ ਲਈ ਤਾਜ਼ਾ ਰੱਖ ਸਕਦੇ ਹੋ।