ਬਹੁਤ ਸਾਰੇ ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹਾਂ ਉਲਟੀਆਂ ਦੀ ਸਮੱਸਿਆ
Published : May 29, 2022, 10:40 am IST
Updated : May 29, 2022, 10:40 am IST
SHARE ARTICLE
Vomiting can be cured with many home remedies
Vomiting can be cured with many home remedies

ਜੇਕਰ ਉਲਟੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ

 

ਉਲਟੀ ਕਦੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੀ ਹੈ। ਇਹ ਇਕ ਗੰਭੀਰ ਬੀਮਾਰੀ ਨਹੀਂ ਹੁੰਦੀ ਪਰ ਜੇਕਰ ਉਲਟੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ । ਬਹੁਤ ਸਾਰੇ ਲੋਕ ਉਲਟੀ ਨੂੰ ਰੋਕਣ ਲਈ ਉਲਟੀ ਦੀ ਦਵਾਈ ਲੈਂਦੇ ਹਨ ਪਰ ਅਸੀਂ ਬਹੁਤ ਸਾਰੇ ਘਰੇਲੂ ਨੁਸਖ਼ਿਆਂ ਨਾਲ ਉਲਟੀਆਂ ਦੀ ਸਮੱਸਿਆ ਠੀਕ ਕਰ ਸਕਦੇ ਹਾਂ। ਇਨ੍ਹਾਂ ਨੁਸਖ਼ਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਦਵਾਈਆਂ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਉਲਟੀ ਰੋਕਣ ਲਈ ਕੁੱਝ ਘਰੇਲੂ ਨੁਸਖ਼ੇ:

Vomiting can be cured with many home remediesVomiting can be cured with many home remedies

ਉਲਟੀ ਆਉਣ ਦੇ ਕਾਰਨ: ਢਿੱਡ ਸਬੰਧੀ ਸਮੱਸਿਆਵਾਂ, ਖਾਣ ਵਾਲੀਆਂ ਵਸਤੂਆਂ ਤੋਂ ਐਲਰਜੀ, ਮਾਈਗ੍ਰੇਨ, ਗਰਭ ਅਵਸਥਾ, ਸਫ਼ਰ ਦੇ ਸਮੇਂ, ਢਿੱਡ ਵਿਚ ਗੈਸ ਦੀ ਸਮੱਸਿਆ, ਕਿਡਨੀ ਸਟੋਨ ਦੀ ਬੀਮਾਰੀ, ਜ਼ਿਆਦਾ ਸਮਾਂ ਭੁੱਖੇ ਰਹਿਣ ਕਾਰਨ, ਸਰਦੀ ਜ਼ੁਕਾਮ ਜਾਂ ਫਿਰ ਬੁਖ਼ਾਰ ਦੇ ਕਾਰਨ।

 

ਉਲਟੀ ਰੋਕਣ ਦੇ ਘਰੇਲੂ ਨੁਸਖ਼ੇ: ਉਲਟੀ ਦੀ ਸਮੱਸਿਆ ਹੋਣ ਤੇ ਅਦਰਕ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ ਕਿਉਂਕਿ ਅਦਰਕ ਵਿਚ ਮੌਜੂਦ ਐਂਟੀ-ਇੰਫਲੀਮੇਟਰੀ ਗੁਣ ਉਲਟੀ ਰੋਕਦੇ ਹਨ। ਇਸ ਲਈ ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ ਜਾਂ ਫਿਰ ਅਦਰਕ ਦੀ ਚਾਹ ਵਿਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਜਿਥੇ ਤੁਹਾਨੂੰ ਬਹੁਤ ਜ਼ਿਆਦਾ ਉਲਟੀਆਂ ਦੀ ਸਮੱਸਿਆ ਹੋ ਰਹੀ ਹੈ ਤਾਂ ਪੁਦੀਨੇ ਦੇ ਪੱਤੇ ਗਰਮ ਪਾਣੀ ਵਿਚ ਮਿਲਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਛਾਣ ਕੇ ਚਾਹ ਦੀ ਤਰ੍ਹਾਂ ਪੀਉ। ਉਲਟੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਪੁਦੀਨੇ ਦੇ ਪੱਤੇ ਚਬਾ ਕੇ ਵੀ ਖਾ ਸਕਦੇ ਹੋ।

file photo 

ਇਕ ਵੱਡਾ ਚਮਚ ਸੌਂਫ ਦੇ ਬੀਜਾਂ ਦਾ ਪਾਊਡਰ ਇਕ ਕੱਪ ਗਰਮ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀਉ। ਦਿਨ ਵਿਚ ਇਕ ਦੋ ਕੱਪ ਵਰਤੋਂ ਕਰੋ। ਉਲਟੀਆਂ ਦੀ ਸਮੱਸਿਆ ਘੱਟ ਹੋ ਜਾਵੇਗੀ। 
ਜ਼ੀਰਾ: ਡੇਢ ਚਮਚੇ ਜ਼ੀਰੇ ਪਾਊਡਰ ਨੂੰ ਇਕ ਗਲਾਸ ਪਾਣੀ ਵਿਚ ਮਿਲਾ ਕੇ ਵਰਤੋਂ ਕਰੋ। ਇਸ ਦੀ ਵਰਤੋਂ ਦਿਨ ਵਿਚ ਇਕ ਤੋਂ ਦੋ ਵਾਰ ਜ਼ਰੂਰ ਕਰੋ ਉਲਟੀਆਂ ਦੀ ਸਮੱਸਿਆ ਠੀਕ ਹੋ ਜਾਵੇਗੀ ਕਿਉਂਕਿ ਜ਼ੀਰਾ ਢਿੱਡ ਅਤੇ ਪਾਚਨ ਤੰਤਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement