Vitamin D Deficiency: ਜੇਕਰ ਤੁਸੀਂ ਸਰਦੀਆਂ ਵਿਚ ਧੁੱਪ ਨਹੀਂ ਸੇਕ ਸਕਦੇ ਤਾਂ ਇਨ੍ਹਾਂ ਚੀਜ਼ਾਂ ਨਾਲ ਪੂਰੀ ਕਰੋ ਵਿਟਾਮਿਨ ਡੀ ਦੀ ਕਮੀ
Published : Nov 29, 2024, 9:04 am IST
Updated : Nov 29, 2024, 9:04 am IST
SHARE ARTICLE
If you can't sunbathe in winter, make up for vitamin D deficiency with these things
If you can't sunbathe in winter, make up for vitamin D deficiency with these things

Vitamin D Deficiency: ਇਹ ਮੰਨਿਆ ਜਾਂਦਾ ਹੈ ਕਿ ਧੁੱਪ ਸੇਕਣ ਨਾਲ ਸਰੀਰ ਨੂੰ ਲਗਭਗ 80 ਫ਼ੀ ਸਦੀ ਵਿਟਾਮਿਨ-ਡੀ ਮਿਲਦਾ ਹੈ

 

 Vitamin D Deficiency: ਸਰੀਰ ਨੂੰ ਤੰਦਰੁਸਤ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਵਿਟਾਮਿਨ-ਡੀ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਇਮਿਊਨਿਟੀ ਵਧਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧੁੱਪ ਸੇਕਣ ਨਾਲ ਸਰੀਰ ਨੂੰ ਲਗਭਗ 80 ਫ਼ੀ ਸਦੀ ਵਿਟਾਮਿਨ-ਡੀ ਮਿਲਦਾ ਹੈ। ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਈ ਕਾਰਨਾਂ ਕਰ ਕੇ ਧੁੱਪ ਨਹੀਂ ਸੇਕ ਸਕਦੇ। ਅਜਿਹੇ ਵਿਚ ਉਨ੍ਹਾਂ ਨੂੰ ਵਿਟਾਮਿਨ-ਡੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਕਾਰਨ ਹੱਡੀਆਂ ਕਮਜ਼ੋਰ ਹੋਣ ਨਾਲ ਸਰੀਰ ਦਾ ਵਿਕਾਸ ਹੌਲਾ ਪੈ ਜਾਂਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਸਹੀ ਮਾਤਰਾ ’ਚ ਧੁੱਪ ਨਹੀਂ ਸੇਕ ਸਕਦੇ ਤਾਂ ਤੁਸੀਂ ਇਸ ਦੀ ਕਮੀ ਨੂੰ ਅਪਣੀ ਡਾਈਟ ਵਿਚ ਕੁੱਝ ਚੀਜ਼ਾਂ ਸ਼ਾਮਲ ਕਰ ਕੇ ਪੂਰਾ ਕਰ ਸਕਦੇ ਹੋ। 

ਆਂਡਾ ਵੀ ਵਿਟਾਮਿਨ-ਡੀ ਦਾ ਉਚਿਤ ਸਰੋਤ ਹੈ। ਜਿਥੇ ਇਸ ਦੇ ਚਿੱਟੇ ਹਿੱਸੇ ਵਿਚ ਪ੍ਰੋਟੀਨ ਮਿਲਦਾ ਹੈ, ਉਥੇ ਆਂਡੇ ਦੀ ਜ਼ਰਦੀ ਸਰੀਰ ’ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਵਿਚ ਸਹਾਇਤਾ ਕਰਦੀ ਹੈ। ਇਸ ਲਈ ਸਰਦੀਆਂ ਵਿਚ ਇਸ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬੀਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਸਰੀਰ ਦਾ ਵਧੀਆ ਵਿਕਾਸ ਹੋਣ ’ਚ ਸਹਾਇਤਾ ਮਿਲਦੀ ਹੈ।

ਸਰਦੀਆਂ ਵਿਚ ਸੰਤਰਾ ਜ਼ਿਆਦਾ ਮਿਲਦਾ ਹੈ। ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੋਣ ਦੇ ਨਾਲ ਜ਼ਿਆਦਾ ਮਾਤਰਾ ਵਿਚ ਵਿਟਾਮਿਨ ਸੀ ਅਤੇ ਡੀ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਜੋ ਲੋਕ ਸਹੀ ਮਾਤਰਾ ਵਿਚ ਧੁੱਪ ਨਹੀਂ ਸੇਕ ਸਕਦੇ ਉਨ੍ਹਾਂ ਲਈ ਸੰਤਰੇ ਦਾ ਸੇਵਨ ਸੱਭ ਤੋਂ ਵਧੀਆ ਬਦਲ ਹੈ।

 ਮਸ਼ਰੂਮ ਖਾਣ ਵਿਚ ਸਵਾਦ ਹੋਣ ਦੇ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਨਿਯਮਤ ਰੂਪ ਵਿਚ ਖ਼ੁਰਾਕ ਵਿਚ ਸ਼ਾਮਲ ਕਰਨ ਨਾਲ ਸਰੀਰ ਨੂੰ ਲਗਭਗ 20 ਫ਼ੀ ਸਦੀ ਵਿਟਾਮਿਨ-ਡੀ ਮਿਲਦਾ ਹੈ। ਨਾਲ ਹੀ, ਕੈਲਸ਼ੀਅਮ, ਆਇਰਨ, ਫ਼ਾਈਬਰ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਮਸ਼ਰੂਮਜ਼ ਦਾ ਸੇਵਨ ਇਮਿਊਨਿਟੀ ਵਧਾਉਣ ਵਿਚ ਸਹਾਇਤਾ ਕਰਦਾ ਹੈ। ਅਜਿਹੇ ਵਿਚ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

 ਬਦਾਮ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਵਿਚ ਵਿਟਾਮਿਨ-ਡੀ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ। ਅਜਿਹੇ ਵਿਚ ਜੇ ਤੁਸੀਂ ਧੁੱਪ ਨਹੀਂ ਸੇਕ ਸਕਦੇ ਤਾਂ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਬਦਾਮ ਖਾਣਾ ਵਧੀਆ ਰਹੇਗਾ। ਇਸ ਤੋਂ ਇਲਾਵਾ ਬਦਾਮਾਂ ਵਿਚ ਕੈਲਸ਼ੀਅਮ, ਫ਼ਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ਵਿਚ ਇਸ ਦੇ ਸੇਵਨ ਨਾਲ ਸਰੀਰ ਦਾ ਵਿਕਾਸ ਹੋਣ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement