ਖ਼ਬਰਾਂ |

ਤਾਜ਼ਾ |

Beauty Tips: ਸਰਦੀਆਂ ਸ਼ੁਰੂ ਹੁੰਦੇ ਹੀ ਕਿਉਂ ਫਟਦੇ ਹਨ ਬੁੱਲ੍ਹ, ਜਾਣੋ ਕਾਰਨ

By : GAGANDEEP

Published : Dec 30, 2023, 7:16 am IST
Updated : Dec 30, 2023, 7:20 am IST
SHARE ARTICLE
Why do lips crack as soon as winter starts Beauty Tips News in punjabi
Why do lips crack as soon as winter starts Beauty Tips News in punjabi

Beauty Tips: ਬੁੱਲ੍ਹਾਂ ’ਤੇ ਮੂੰਹ ਦੀ ਰੈਸਿਨ ਲਾਉਣ ਨਾਲ ਬੁੱਲ੍ਹ ਨਮੀ ਨਾਲੋਂ ਜ਼ਿਆਦਾ ਖ਼ੁਸ਼ਕ ਹੋ ਜਾਂਦੇ ਹਨ।

Why do lips crack as soon as winter starts Beauty Tips News in punjabi : ਅਕਸਰ ਸਰਦੀਆਂ ਸ਼ੁਰੂ ਹੁੰਦਿਆਂ ਹੀ ਚਮੜੀ ਖ਼ੁਸ਼ਕ ਹੋ ਜਾਂਦੀ ਹੈ ਤੇ ਬੁੱਲ੍ਹਾਂ ਦੇ ਫਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਸਰਦੀਆਂ ਵਿਚ ਲਿਪਬਾਮ, ਮਾਇਸਚਰਾਈਜ਼ਰ, ਬਾਡੀ ਲੋਸ਼ਨ ਆਦਿ ਦੀ ਵਰਤੋਂ ਵੱਧ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਬੁੱਲ੍ਹਾਂ ਦਾ ਫਟਣਾ ਸਿਰਫ਼ ਖ਼ੁਸ਼ਕ ਹਵਾ ਹੈ। ਕਈ ਵਾਰ ਬੁੱਲ੍ਹ ਹੋਰ ਕਈ ਕਾਰਨਾਂ ਕਰ ਕੇ ਵੀ ਫਟਣੇ ਸ਼ੁਰੂ ਹੋ ਜਾਂਦੇ ਹਨ। ਆਉ ਜਾਣਦੇ ਹਾਂ ਇਸ ਦੇ ਕਾਰਨਾਂ ਬਾਰੇ:

ਇਹ ਵੀ ਪੜ੍ਹੋ: Editorial: ਸ਼ਾਹਰੁਖ਼ ਖ਼ਾਨ ਵਲੋਂ ਡਾਲਰਾਂ ਖ਼ਾਤਰ ਵਿਦੇਸ਼ੀਂ ਭੱਜਣ ਵਾਲੇ ਪੰਜਾਬੀ ਨੌਜੁਆਨਾਂ ਦੀਆਂ ਅੱਖਾਂ ਖੋਲ੍ਹਣ ਵਾਲੀ ‘ਡੰਕੀ’ ਫ਼ਿਲਮ! 

ਕੁੱਝ ਲੋਕਾਂ ਦੀ ਆਦਤ ਹੈ ਕਿ ਬੁੱਲ੍ਹਾਂ ’ਤੇ ਵਾਰ ਵਾਰ ਜੀਭ ਲਾਉਂਦੇ ਹਨ, ਤਾਂ ਜੋ ਬੁੱਲ੍ਹਾਂ ’ਤੇ ਨਮੀ ਰਹੇ ਪਰ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ। ਬੁੱਲ੍ਹਾਂ ’ਤੇ ਮੂੰਹ ਦੀ ਰੈਸਿਨ ਲਾਉਣ ਨਾਲ ਬੁੱਲ੍ਹ ਨਮੀ ਨਾਲੋਂ ਜ਼ਿਆਦਾ ਖ਼ੁਸ਼ਕ ਹੋ ਜਾਂਦੇ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (30 ਦਸੰਬਰ 2023)  

ਡੀਹਾਈਡ੍ਰੇਸ਼ਨ ਵੀ ਫਟੇ ਬੁੱਲ੍ਹ ਦਾ ਕਾਰਨ ਹੋ ਸਕਦਾ ਹੈ। ਪਾਣੀ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਪਰ ਕੱੁਝ ਲੋਕ ਘੱਟ ਪਾਣੀ ਪੀਂਦੇ ਹਨ। ਸਰੀਰ ਵਿਚ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਦਿਨ ਭਰ ਥੋੜ੍ਹਾ ਜਿਹਾ ਪਾਣੀ ਪੀਣਾ ਮਹੱਤਵਪੂਰਨ ਹੈ। ਕੁੱਝ ਲੋਕ ਖੱਟੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਸਿਟਰਿਕ ਐਸਿਡ ਦੇ ਨਾਲ ਫਲਾਂ ਦਾ ਜ਼ਿਆਦਾ ਸੇਵਨ ਮੂੰਹ ਵਿਚ ਖੁਸ਼ਕੀ ਤੇ ਬੁੱਲ੍ਹਾਂ ਦੇ ਫਟਣ ਦਾ ਕਾਰਨ ਵੀ ਬਣ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਈ ਵਾਰ ਜ਼ਿਆਦਾ ਸ਼ਰਾਬ ਪੀਣਾ ਤੁਹਾਡੇ ਬੁੱਲ੍ਹਾਂ ਨੂੰ ਚੀਰ ਸਕਦਾ ਹੈ। ਇਹ ਇਸ ਲਈ ਹੈ ਕਿਉਂਕਿ ਅਲਕੋਹਲ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ ਜਿਸ ਨਾਲ ਚਮੜੀ ਵਿਚ ਖੁਸ਼ਕੀ ਆਉਂਦੀ ਹੈ। ਚੇਲਾਈਟਿਸ ਦੀ ਸਮੱਸਿਆ ਕਾਰਨ ਮੂੰਹ ਦੇ ਕੋਨਿਆਂ ਤੇ ਬੁੱਲ੍ਹਾਂ ’ਤੇ ਦਰਾੜਾਂ ਪੈ ਜਾਂਦੀਆਂ ਹਨ ਤੇ ਚਮੜੀ ਦੇ ਫਟਣ ਨਾਲ ਕਈ ਵਾਰ ਖ਼ੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਬੁੱਲ੍ਹਾਂ ’ਤੇ ਚਿੱਟੇ ਰੰਗ ਦੀਆਂ ਪਰਤਾਂ ਨਜ਼ਰ ਆਉਣ ਲਗਦੀਆਂ ਹਨ, ਅਕਸਰ ਛਾਲੇ ਤੇ ਖੁਸ਼ਕੀ ਨਿਰੰਤਰਤਾ ਇਸ ਸਮੱਸਿਆ ਦੀ ਨਿਸ਼ਾਨੀ ਹੈ।

(For more news apart from Why do lips crack as soon as winter starts Beauty Tips News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement