New Year Gift For iPhone Lovers: iPhone 14 ਪਲੱਸ 'ਤੇ ਹੋਵੇਗੀ 9000 ਰੁਪਏ ਦੀ ਬਚਤ, ਲਓ ਫ਼ਾਇਦਾ 
Published : Jan 2, 2023, 3:46 pm IST
Updated : Jan 2, 2023, 5:21 pm IST
SHARE ARTICLE
New Year offer on Apple iPhone 14 Plus
New Year offer on Apple iPhone 14 Plus

HDFC ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨਾਲ ਕੀਤੀ ਖਰੀਦਦਾਰੀ 'ਤੇ ਇਹ ਛੋਟ ਮਿਲੇਗੀ। 

 

 

Mumbai - ਜੇਕਰ ਤੁਸੀਂ ਵੀ iPhone ਦੇ ਦੀਵਾਨੇ ਹੋ ਅਤੇ ਨਵੇਂ ਸਾਲ ਦੀ ਸ਼ੁਰੂਆਤ ਵਿਚ ਇਸ ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ। ਫਿਲਹਾਲ iPhone 14 ਪਲੱਸ ਦੇਸ਼ ਭਰ ਦੇ ਸਟੋਰਾਂ 'ਤੇ 9,000 ਰੁਪਏ ਦੀ ਫਲੈਟ ਡਿਸਕਾਊਂਟ 'ਤੇ ਉਪਲਬਧ ਹੈ। ਇਹ ਛੋਟ iPhone 14 Plus ਦੇ 128GB ਅਤੇ 256GB ਮਾਡਲਾਂ 'ਤੇ ਉਪਲੱਬਧ ਹੈ। ਇਹ ਪੇਸ਼ਕਸ਼ ਫਿਲਹਾਲ ਇਮੇਜਿਨ ਵੈੱਬਸਾਈਟ 'ਤੇ ਉਪਲੱਬਧ ਨਹੀਂ ਹੈ, ਮਤਲਬ ਕਿ ਤੁਹਾਨੂੰ ਆਫਰ ਦਾ ਲਾਭ ਲੈਣ ਲਈ ਇਮੇਜਿਨ ਸਟੋਰ 'ਤੇ ਜਾਣਾ ਪਵੇਗਾ। ਹੁਣ ਤੁਹਾਨੂੰ HDFC ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨਾਲ ਕੀਤੀ ਖਰੀਦਦਾਰੀ 'ਤੇ ਇਹ ਛੋਟ ਮਿਲੇਗੀ। 

iPhone 14 Plus ਦੇ 128GB ਅਤੇ 256GB ਮਾਡਲਾਂ ਦੀ ਕੀਮਤ 89,900 ਰੁਪਏ ਅਤੇ 99,900 ਰੁਪਏ ਹੈ। ਤੁਸੀਂ HDFC ਬੈਂਕ ਦੇ ਕਾਰਡਾਂ 'ਤੇ 3,000 ਰੁਪਏ ਦੀ ਸਟੋਰ ਡਿਸਕਾਊਂਟ ਅਤੇ 5,000 ਰੁਪਏ ਦੇ ਤਤਕਾਲ ਕੈਸ਼ਬੈਕ ਤੋਂ ਬਾਅਦ 81,900 ਰੁਪਏ ਵਿਚ 128GB ਮਾਡਲ ਖਰੀਦ ਸਕਦੇ ਹੋ। ਜਦੋਂ ਕਿ ਫੋਨ ਦਾ 256GB ਮਾਡਲ 4,000 ਰੁਪਏ ਤਤਕਾਲ ਸਟੋਰ ਡਿਸਕਾਊਂਟ ਅਤੇ 5,000 ਰੁਪਏ ਦੇ ਤਤਕਾਲ ਕੈਸ਼ਬੈਕ ਤੋਂ ਬਾਅਦ 90,900 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਇਸ ਆਫਰ 'ਚ ਨੋ-ਕੋਸਟ EMI ਆਪਸ਼ਨ ਵੀ ਉਪਲੱਬਧ ਹੈ।

ਇਹ ਵੀ ਪੜ੍ਹੋ -  Canada 'ਚ ਪੰਜਾਬੀਆਂ ਲਈ ਘਰ ਖਰੀਦਣਾ ਹੋਇਆ ਔਖਾ, ਸਰਕਾਰ ਨੇ Property ਖਰੀਦਣ 'ਤੇ ਲਗਾਇਆ ਬੈਨ 

ਦੱਸ ਦਈਏ ਕਿ ਆਈਫੋਨ 14 ਪਲੱਸ 'ਤੇ ਫਿਲਹਾਲ ਕੋਈ ਐਕਸਚੇਂਜ ਆਫਰ ਨਹੀਂ ਹੈ। Apple ਦਾ ਇਹ ਆਈਫੋਨ 14 ਪਲੱਸ ਹੁਣ ਤੱਕ ਦੀ ਸਭ ਤੋਂ ਵੱਡੀ ਬੈਟਰੀ ਨਾਲ ਲੈਸ ਹੈ। ਦੱਸ ਦਈਏ ਕਿ Apple ਨੇ 5 ਸਾਲ ਬਾਅਦ ਆਪਣੇ ਫੋਨਾਂ 'ਚ 'ਪਲੱਸ' ਸੀਰੀਜ਼ ਨੂੰ ਵਾਪਸ ਲਿਆਂਦਾ ਹੈ। ਆਖਰੀ 'ਪਲੱਸ' ਸੀਰੀਜ਼ ਆਈਫੋਨ 8 ਪਲੱਸ ਸੀ, ਜਿਸ ਨੂੰ 2017 'ਚ ਲਾਂਚ ਕੀਤਾ ਗਿਆ ਸੀ। 

 iPhone 14 Plus, 6.7 ਇੰਚ ਦੀ ਸੁਪਰਰੇਟੀਨਾ XDR ਡਿਸਪਲੇਅ ਦੇ ਨਾਲ ਆਉਂਦਾ ਹੈ। ਇਹ ਐਪਲ ਦੇ ਆਪਣੇ A15 ਬਾਇਓਨਿਕ ਪ੍ਰੋਸੈਸਰ 'ਤੇ ਚੱਲਦਾ ਹੈ। ਫੋਨ ਤਿੰਨ ਸਟੋਰੇਜ ਵਿਕਲਪਾਂ ਵਿਚ ਆਉਂਦਾ ਹੈ ਜਿਸ ਵਿਚ 128GB, 256GB ਅਤੇ 512GB ਵੇਰੀਐਂਟ ਸ਼ਾਮਲ ਹਨ। ਤੁਹਾਨੂੰ ਫਿਲਹਾਲ ਇਹ ਫੋਨ ਬਲੂ, ਸਟਾਰਲਾਈਟ, ਮਿਡਨਾਈਟ ਬਲੈਕ, ਪਰਪਲ ਅਤੇ ਪ੍ਰੋਡਕਟ ਰੈੱਡ ਕਲਰ ਆਪਸ਼ਨ 'ਚ ਮਿਲਦਾ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Nov 2024 12:33 PM

Dalveer Goldy ਦੀ ਹੋਈ Congress 'ਚ ਵਾਪਸੀ? Raja Warring ਨਾਲ ਕੀਤਾ ਪ੍ਰਚਾਰ

12 Nov 2024 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

10 Nov 2024 1:32 PM

Manpreet Badal ਦੀ ਸਰਕਾਰੀ ਨੌਕਰੀਆਂ ਦੇ ਵਾਅਦੇ ਕਰਨ ਵਾਲੀ ਵੀਡੀਓ 'ਤੇ Raja Warirng' ਦਾ ਨਿਸ਼ਾਨਾ, ਵੇਖੋ LIVE

10 Nov 2024 1:25 PM

Manpreet Badal ਦੀ ਸਰਕਾਰੀ ਨੌਕਰੀਆਂ ਦੇ ਵਾਅਦੇ ਕਰਨ ਵਾਲੀ ਵੀਡੀਓ 'ਤੇ Raja Warirng' ਦਾ ਨਿਸ਼ਾਨਾ, ਵੇਖੋ LIVE

10 Nov 2024 1:23 PM
Advertisement