ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਘਰੇਲੂ ਤੇ ਕੌਮਾਂਤਰੀ 12 ਉਡਾਣਾਂ ਹੋਈਆਂ ਰੱਦ
Published : Mar 2, 2026, 12:48 pm IST
Updated : Mar 2, 2026, 12:48 pm IST
SHARE ARTICLE
12 domestic and international flights cancelled from Sri Guru Ramdas Ji International Airport today
12 domestic and international flights cancelled from Sri Guru Ramdas Ji International Airport today

ਇਰਾਨ-ਇਜ਼ਰਾਈਲ ’ਚ ਚੱਲ ਰਹੀ ਜੰਗ ਕਾਰਨ ਉਡਾਣਾਂ ਕੀਤੀਆਂ ਗਈਆਂ ਰੱਦ

ਰਾਜਾਸਾਂਸੀ : ਅਮਰੀਕਾ-ਇਜ਼ਰਾਈਲ ਤੇ ਅਰਬ ਮੁਲਕਾਂ ਦਰਮਿਆਨ ਜੰਗ ਦੇ ਚਲਦਿਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਮੁੜ 12 ਉਡਾਣਾਂ ਰੱਦ ਹੋ ਗਈਆਂ। ਰੱਦ ਉਡਾਣਾਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੁੜ ਉਕਤ ਲੱਗੀ ਜੰਗ ਦੌਰਾਨ 1 ਘਰੇਲੂ ਤੇ 11 ਕੌਮਾਂਤਰੀ ਉਡਾਣਾਂ ਰੱਦ ਹੋਈਆਂ ਹਨ। ਰੱਦ ਹੋਈਆਂ ਉਡਾਣਾਂ ’ਚ 1 ਦਿੱਲੀ ਤੋਂ ਅੰਮ੍ਰਿਤਸਰ ਅਤੇ 2 ਦੋਹਾ ਕਤਰ, 4 ਏਅਰ ਇੰਡੀਆ ਐਕਸਪ੍ਰੈਸ, 2 ਸਪਾਈਸਜੈੱਟ, 2 ਇੰਡੀਗੋ ਤੇ 1 ਏਅਰ ਇੰਡੀਆ ਦੀਆਂ ਉਡਾਣਾਂ ਜੋ ਦੋਹਾ, ਦੁਬਈ, ਸ਼ਾਰਜਾਹ ਤੇ ਲੰਡਨ ਅੰਮ੍ਰਿਤਸਰ ਦਰਮਿਆਨ ਚਲਣੀਆਂ ਸਨ, ਰੱਦ ਕਰ ਦਿੱਤੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਇਹਨਾਂ ਉਡਾਣਾਂ ਦੇ ਰੱਦ ਦੀ ਸੂਚਨਾ ਹਵਾਈ ਕੰਪਨੀਆਂ ਵਲੋਂ ਯਾਤਰੀਆਂ ਨੂੰ ਇਕ ਦਿਨ ਪਹਿਲਾਂ ਹੀ ਦੇ ਦਿੱਤੀ ਗਈ ਸੀ। ਉਹਨਾਂ ਘਰੇਲੂ ਉਡਾਣਾਂ ਦੀ ਗੱਲ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਹਵਾਈ ਤੋਂ ਸਾਰੀਆਂ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਨਾਲ ਸਹੀ ਚੱਲ ਰਹੀਆਂ ਹਨ ਕਿਉਂਕਿ ਘਰੇਲੂ ਸੈਕਟਰ ਬਿਲਕੁਲ ਸਹੀ ਤੇ ਸੁਰੱਖਿਅਤ ਹੈ। ਉਨ੍ਹਾਂ ਉਕਤ ਉਡਾਣਾਂ ਰਾਹੀਂ ਸਫਰ ਕਰਨ ਵਾਲੇ ਸਮੂਹ ਯਾਤਰੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜਿਨਾਂ ਚਿਰ ਜੰਗ ਦਾ ਮਾਹੌਲ ਸ਼ਾਂਤ ਨਹੀਂ ਹੁੰਦਾ ਉਨਾਂ ਸਮਾਂ ਯਾਤਰੀ ਆਪਣੇ ਸਫਰ ਲਈ ਕੋਈ ਯੋਜਨਾ ਨਾ ਬਣਾਉਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement