SAMSUNG ਨੇ ਚੀਨ 'ਚ ਆਖਰੀ ਸਮਾਰਟਫੋਨ ਫੈਕਟਰੀ ਨੂੰ ਲਗਾਇਆ ਤਾਲਾ
Published : Oct 3, 2019, 4:02 pm IST
Updated : Oct 3, 2019, 4:02 pm IST
SHARE ARTICLE
Samsung
Samsung

ਸੈਮਸੰਗ ਨੇ ਚੀਨ 'ਚੋਂ ਆਪਣਾ ਮੋਬਾਇਲ ਕਾਰੋਬਾਰ ਸਮੇਟ ਲਿਆ ਹੈ। ਕੰਪਨੀ ਨੇ ਚੀਨ ’ਚ ਆਪਣੇ ਸਾਰੇ ਮੋਬਾਇਲ ਮੈਨਿਊਫੈਕਚਰਿੰਗ

ਨਵੀਂ ਦਿੱਲੀ :  ਸੈਮਸੰਗ ਨੇ ਚੀਨ 'ਚੋਂ ਆਪਣਾ ਮੋਬਾਇਲ ਕਾਰੋਬਾਰ ਸਮੇਟ ਲਿਆ ਹੈ। ਕੰਪਨੀ ਨੇ ਚੀਨ ’ਚ ਆਪਣੇ ਸਾਰੇ ਮੋਬਾਇਲ ਮੈਨਿਊਫੈਕਚਰਿੰਗ ਯੂਨਿਟ ਬੰਦ ਕਰਨ ਦਾ ਐਲਾਨ ਕੀਤਾ ਹੈ। ਚੀਨ ਦੀਆਂ ਲੋਕਲ ਕੰਪਨੀਆਂ ਦੇ ਅੱਗੇ ਸੈਮਸੰਗ ਲਈ ਟਿਕਣਾ ਮੁਸ਼ਕਲ ਹੋ ਗਿਆ ਸੀ। ਸੈਮਸੰਗ ਦੇ ਇਸ ਫੈਸਲੇ ਨਾਲ ਭਾਰਤ ਨੂੰ ਫਾਇਦਾ ਹੋ ਸਕਦਾ ਹੈ। ਪਿਛਲੇ ਇਕ ਸਾਲ ਤੋਂ ਸੈਮਸੰਗ ਚੀਨ 'ਚ ਕਾਰੋਬਾਰ ਬੰਦ ਕਰਨ ਦਾ ਸੰਕੇਤ ਦੇ ਰਹੀ ਸੀ।

SamsungSamsung

ਪਿਛਲੇ ਸਾਲ ਹੀ ਹੋਈਝਾਊ ’ਚ ਮੋਬਾਇਲ ਕਾਰਖਾਨਾ ਬੰਦ ਕੀਤਾ ਗਿਆ ਸੀ। ਇਕ ਹੋਰ ਕਾਰਖਾਨੇ 'ਚ ਪ੍ਰੋਡਕਸ਼ਨ ਨੂੰ ਘਟਾ ਕੇ ਅੱਧਾ ਕਰ ਦਿੱਤਾ ਗਿਆ ਸੀ। ਚੀਨ 'ਚ ਆਰਥਿਕ ਸੁਸਤੀ ਅਤੇ ਲੇਬਰ ਕਾਸਟ ਜ਼ਿਆਦਾ ਹੋਣਾ ਵੀ ਇਸ ਦਾ ਕਾਰਨ ਬਣਿਆ। ਸੈਮਸੰਗ ਦੇ ਮੁਕਾਬਲੇ ਚੀਨੀ ਕੰਪਨੀਆਂ ਨੇ ਸਸਤੀਆਂ ਦਰਾਂ ’ਤੇ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਸੀ।  ਸੋਨੀ ਨੇ ਵੀ ਕਿਹਾ ਹੈ ਕਿ ਉਹ ਸਮਾਰਟਫੋਨ ਯੂਨਿਟ ਚੀਨ ’ਚੋਂ ਹਟਾਏਗੀ। ਕੰਪਨੀ ਸਿਰਫ ਥਾਈਲੈਂਡ ’ਚ ਮੋਬਾਇਲ ਬਣਾਏਗੀ।

SamsungSamsung

ਹਾਲਾਂਕਿ, ਐਪਲ ਦੀ ਮੈਨਿਊਫੈਕਚਰਿੰਗ ਯੂਨਿਟ ਚੀਨ ’ਚ ਦਮਦਾਰ ਤਰੀਕੇ ਨਾਲ ਚੱਲ ਰਹੀ ਹੈ। ਚੀਨ ’ਚ ਸਮਾਰਟਫੋਨ ਸਮੇਤ ਮੋਬਾਇਲ ਸੈਗਮੈਂਟ ’ਚ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। 2013 ’ਚ ਇਸ ਬਾਜ਼ਾਰ ’ਚ ਸੈਮਸੰਗ ਦੀ ਹਿੱਸੇਦਾਰੀ 13 ਫੀਸਦੀ ਸੀ ਜੋ ਘੱਟ ਕੇ ਇਕ ਫੀਸਦੀ ਰਹਿ ਗਈ ਹੈ। ਹੁਵਾਵੇਈ ਟੈਕਨਾਲੋਜੀਜ਼ ਅਤੇ ਸ਼ਾਓਮੀ ਕਾਰਪ ਦੇ ਅੱਗੇ ਦਿਵੇਸ਼ੀ ਕੰਪਨੀਆਂ ਟਿੱਕ ਨਹੀਂ ਪਾ ਰਹੀਆਂ। ਹਾਲਾਂਕਿ ਇਸ ਦਾ ਫਾਇਦਾ ਭਾਰਤ ਨੂੰ ਹੋ ਸਕਦਾ ਹੈ। ਸੈਮਸੰਗ ਭਾਰਤ ’ਚ ਮੈਨਿਊਫੈਕਚਰਿੰਗ ਯੂਨਿਟ ਸ਼ਿਫਟ ਕਰ ਸਕਦੀ ਹੈ। ਸੈਮਸੰਗ ਦਾ ਇਕ ਵੱਡਾ ਕਾਰਖਾਨਾ ਪਹਿਲਾਂ ਤੋਂ ਹੀ ਨੋਇਡਾ ’ਚ ਚੱਲ ਰਿਹਾ ਹੈ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement