ਵ੍ਹਟਸਐਪ ਗਰੁੱਪ ਐਡਮਿਨ ਬਣਨਗੇ ਹੋਰ ਤਾਕਤਵਰ! ਗਰੁੱਪ ਮੈਂਬਰਾਂ ਦੇ ਮੈਸੇਜ ਵੀ ਕਰ ਸਕਣਗੇ ਡਿਲੀਟ 
Published : May 6, 2022, 5:46 pm IST
Updated : May 6, 2022, 5:48 pm IST
SHARE ARTICLE
Whatsapp update
Whatsapp update

ਖੁਦ ਦਾ ਮੈਸੇਜ ਸਾਰਿਆਂ ਲਈ ਡਿਲੀਟ ਕਰਨ ਦਾ ਸਮਾਂ ਹੋ ਸਕਦਾ ਹੈ 2 ਦਿਨ ਅਤੇ 12 ਘੰਟੇ 

ਚੰਡੀਗੜ੍ਹ : ਮੈਟਾ ਦੀ ਮਲਕੀਅਤ ਵਾਲਾ ਵ੍ਹਟਸਐਪ ਕਥਿਤ ਤੌਰ 'ਤੇ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜੋ ਵ੍ਹਟਸਐਪ ਗਰੁੱਪ ਦੇ ਐਡਮਿਨਸ ਨੂੰ ਚੈਟ ਗਰੂਪਟਾਂ 'ਤੇ ਵਧੇਰੇ ਨਿਯੰਤਰਣ ਦੇ ਸਕਦਾ ਹੈ। ਵ੍ਹਟਸਐਪ ਦਾ ਇਹ ਨਵਾਂ ਫ਼ੀਚਰ ਗੂਗਲ ਪਲੇ ਬੀਤ ਪ੍ਰੋਗਰਾਮ ਜ਼ਰੀਏ ਅਪਡੇਟੇਡ ਵਰਜਨ 2.22.11.4 'ਚ ਹੋ ਰਿਹਾ ਹੈ ।

ਵ੍ਹਟਸਐਪ ਅਪਡੇਟਸ ਟ੍ਰੈਕਰ WABetaInfo ਦੁਆਰਾ ਸਾਂਝੀਆਂ ਕੀਤੀਆਂ ਗਈਆਂ ਰਿਪੋਰਟਾਂ ਦੇ ਅਨੁਸਾਰ , ਐਡਮਿਨ ਜਲਦੀ ਹੀ ਵਟਸਐਪ ਮੈਸੇਜ ਨੂੰ ਡਿਲੀਟ ਕਰਨ ਦੇ ਯੋਗ ਹੋਣਗੇ ਭਾਵੇਂ ਉਹ ਮੈਂਬਰਾਂ ਦੁਆਰਾ ਹੀ ਕਿਉਂ ਨਾ ਭੇਜੇ ਗਏ ਹੋਣ। ਗਰੁੱਪ ਐਡਮਿਨ ਵਲੋਂ ਕੀਤੀ ਇਸ ਕਾਰਵਾਈ ਤੋਂ ਬਾਅਦ ਗਰੁੱਪ ਦੇ ਮੈਂਬਰਾਂ ਨੂੰ ਇੱਕ ਮੈਸੇਜ ਦਿਸੇਗਾ ਕਿ  'ਇਹ ਮੈਸੇਜ ਗਰੁੱਪ ਐਡਮਿਨ ਵਲੋਂ ਡਿਲੀਟ ਕਰ ਦਿਤਾ ਗਿਆ ਹੈ'। ਹਾਲਾਂਕਿ ਇਹ ਵਿਸ਼ੇਸ਼ਤਾ ਅਜੇ ਵੀ ਘੱਟ ਵਿਕਾਸਸ਼ੀਲ ਹੈ, ਪੋਰਟਲ ਨੇ ਨਵੀਂ ਅਪਡੇਟ ਕਿਵੇਂ ਦਿਖਾਈ ਦਿੰਦੀ ਹੈ ਇਸਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ।

WhatsApp launches 'Safety in India'WhatsApp

ਨਵੇਂ ਫੀਚਰ ਦੇ ਸਕਰੀਨਗ੍ਰੈਬ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, "ਜਦੋਂ ਇਹ ਅਪਡੇਟ ਲਾਗੂ ਹੋਵੇਗੀ ਅਤੇ ਤੁਸੀਂ ਇੱਕ ਗਰੁੱਪ ਵਿੱਚ ਹਰੇਕ ਲਈ ਇੱਕ ਇਨਕਮਿੰਗ ਮੈਸੇਜ ਨੂੰ ਡਿਲੀਟ ਕਰਦੇ ਹੋ ਤਾਂ ਦੂਜੇ ਲੋਕ ਪੜ੍ਹਣਗੇ ਕਿ ਕਿਸ ਨੇ ਮੈਸੇਜ ਨੂੰ ਡਿਲੀਟ ਕੀਤਾ ਹੈ ਅਤੇ ਇਹ ਉਹੀ ਹੈ ਜੋ WhatsApp ਤੁਹਾਨੂੰ ਦੱਸਣਾ ਚਾਹੁੰਦਾ ਹੈ।"

WhatsappWhatsapp

ਆਉਣ ਵਾਲੀ ਇਹ ਅਪਡੇਟ ਪਿਛਲੇ ਸਾਲ ਥੋੜ੍ਹੇ ਸਮੇਂ ਦੇ ਮੇਸੇਜਸ ਦੀ ਸ਼ੁਰੂਆਤ ਤੋਂ ਬਾਅਦ ਤਤਕਾਲ ਮੈਸੇਜਿੰਗ ਪਲੇਟਫਾਰਮ 'ਤੇ ਇੱਕ ਵੱਡੀ ਤਬਦੀਲੀ ਹੋਵੇਗੀ। ਇੱਕ ਵਾਰ ਜਦੋਂ ਇਹ ਅਪਡੇਟ ਰੋਲ ਆਊਟ ਹੋ ਜਾਂਦੀ ਹੈ, ਤਾਂ ਵਟਸਐਪ ਗਰੁੱਪ ਪ੍ਰਬੰਧਕਾਂ ਨੂੰ ਮੈਂਬਰਾਂ ਨੂੰ ਗਰੁੱਪ ਵਿੱਚੋਂ ਹਟਾਉਣ ਦੀ ਸ਼ਕਤੀ ਰੱਖਣ ਤੋਂ ਇਲਾਵਾ ਸੰਚਾਲਕ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਜਿਹਾ ਲਗਦਾ ਹੈ ਕਿ ਇਸ ਕਦਮ ਦਾ ਉਦੇਸ਼ ਸਮੂਹ ਐਡਮਿਨਸ ਨੂੰ ਵਧੇਰੇ ਸ਼ਕਤੀ ਦੇਣਾ ਹੈ ਤਾਂ ਜੋ ਉਹ ਆਪਣੇ ਗਰੁੱਪ ਵਿੱਚ ਸਮੱਗਰੀ ਦੇ ਪ੍ਰਵਾਹ ਨੂੰ ਕਾਬੂ ਵਿਚ ਕਰ ਸਕਣ।

WhatsappWhatsapp

ਇਸ ਤੋਂ ਇਲਾਵਾ, ਮੈਸੇਜਿੰਗ ਐਪ ਹਰ ਕਿਸੇ ਲਈ ਮੈਸੇਜ ਡਿਲੀਟ ਕਰਨ ਦੀ ਸਮਾਂ ਸੀਮਾ ਨੂੰ 2 ਦਿਨ ਅਤੇ 12 ਘੰਟੇ ਵਧਾਉਣ ਦੀ ਵੀ ਯੋਜਨਾ ਬਣਾ ਰਹੀ ਹੈ। ਇਹ ਅਪਡੇਟ ਆਉਣ ਵਾਲੇ ਸਮੇਂ ਵਿੱਚ ਉਪਲਬਧ ਕਰਵਾਈ ਜਾਵੇਗੀ। ਹਾਲਾਂਕਿ, ਇਸ ਦੀ ਰਿਲੀਜ਼ ਡੇਟ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇਸ ਦੌਰਾਨ, ਐਪ ਨੇ ਇੱਕ ਇਮੋਜੀ ਪ੍ਰਤੀਕਿਰਿਆ ਅਪਡੇਟ ਨੂੰ ਰੋਲਆਊਟ ਕੀਤਾ ਹੈ, ਜਿਸ ਨਾਲ WhatsApp ਜੁਜ਼ਰਸ ਇਮੋਜੀ ਦੇ ਨਾਲ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਸਥਿਤੀ 'ਤੇ ਪ੍ਰਤੀਕਿਰਿਆ ਕਰ ਸਕਦੇ ਹਨ।

Social MediaSocial Media

ਇਹ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੀਆਂ ਹੋਰ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਉਪਲਬਧ ਲੋਕਾਂ ਦੇ ਬਰਾਬਰ ਹੈ। ਮੈਸੇਜ ਰਿਐਕਸ਼ਨ ਨਾਮ ਦੀ ਵਿਸ਼ੇਸ਼ਤਾ ਯੂਜ਼ਰਸ ਨੂੰ ਛੇ ਇਮੋਜੀਸ- ਲਾਈਕ, ਲਵ, ਲਾਫ, ਸਰਪ੍ਰਾਈਜ਼ਡ, ਥੈਂਕਸ ਅਤੇ ਸੈਡ ਦੀ ਵਰਤੋਂ ਕਰਕੇ ਕਿਸੇ ਸੰਦੇਸ਼ 'ਤੇ ਪ੍ਰਤੀਕਿਰਿਆ ਕਰਨ ਦੀ ਇਜਾਜ਼ਤ ਦੇਵੇਗੀ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement