iPhone 16 Price in India : iPhone 16 ਸੀਰੀਜ਼ ਲਾਂਚ, ਭਾਰਤ 'ਚ ਇਸ ਕੀਮਤ 'ਤੇ ਮਿਲਣਗੇ ਫ਼ੋਨ ,ਜਾਣੋ ਕਿਸ ਦਿਨ ਤੋਂ ਸ਼ੁਰੂ ਹੋਵੇਗੀ ਸੇਲ?
Published : Sep 10, 2024, 2:51 pm IST
Updated : Sep 10, 2024, 2:51 pm IST
SHARE ARTICLE
iPhone 16 series launched
iPhone 16 series launched

iPhone 16 'ਚ ਵੱਡੀ ਡਿਸਪਲੇਅ, ਨਵਾਂ ਬਟਨ, ਨਵਾਂ ਪ੍ਰੋਸੈਸਰ ਅਤੇ ਹੋਰ ਵੀ ਬਹੁਤ ਕੁਝ ਮਿਲੇਗਾ

iPhone 16 Price in India : ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਐਪਲ ਨੇ ਸੋਮਵਾਰ ਰਾਤ 9 ਸਤੰਬਰ ਨੂੰ ਆਈਫੋਨ 16 ਅਤੇ ਆਈਫੋਨ 16 ਪ੍ਰੋ ਸੀਰੀਜ਼ ਲਾਂਚ ਦਿੱਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ Apple Watch Series 10, Apple Watch Ultra 2 ਅਤੇ Apple AirPods 4 ਨੂੰ ਵੀ ਲਾਂਚ ਕੀਤਾ ਹੈ। ਆਈਫੋਨ 16 ਸੀਰੀਜ਼ ਲਈ ਪ੍ਰੀ-ਆਰਡਰ ਭਾਰਤ ਵਿੱਚ 13 ਸਤੰਬਰ ਨੂੰ ਸ਼ਾਮ 5:30 ਵਜੇ ਤੋਂ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਆਈਫੋਨ 16 ਦੀ ਪਹਿਲੀ ਸੇਲ 20 ਸਤੰਬਰ ਨੂੰ ਹੋਵੇਗੀ। ਅਜਿਹੇ 'ਚ ਜੇਕਰ ਤੁਸੀਂ ਅਜੇ ਤੱਕ ਇਸ ਦੇ ਫੀਚਰਸ ਅਤੇ ਭਾਰਤ 'ਚ ਇਸ ਦੀ ਕੀਮਤ ਬਾਰੇ ਨਹੀਂ ਜਾਣਦੇ ਤਾਂ ਚਿੰਤਾ ਨਾ ਕਰੋ, ਅਸੀਂ ਤੁਹਾਨੂੰ iPhone 16 ਨਾਲ ਜੁੜੀ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ।

ਆਈਫੋਨ 16 ਦੀ ਸ਼ੁਰੂਆਤੀ ਕੀਮਤ 79,900 ਰੁਪਏ ਅਤੇ ਆਈਫੋਨ 16 ਪਲੱਸ ਦੀ ਸ਼ੁਰੂਆਤੀ ਕੀਮਤ 89,900 ਰੁਪਏ ਹੈ। ਆਈਫੋਨ 16 ਅਤੇ ਆਈਫੋਨ 16 ਪਲੱਸ ਨੂੰ ਪੰਜ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ, ਜੋ ਕਿ Ultramarine, Teal, Pink, White ਅਤੇ ਬਲੈਕ ਕਲਰ ਹਨ। ਇਸ ਵਿੱਚ 128GB, 256GB ਅਤੇ 512GB ਸਟੋਰੇਜ ਦਾ ਵਿਕਲਪ ਹੈ। ਉਥੇ ਹੀ ਜੇਕਰ ਆਈਫੋਨ 16 ਪ੍ਰੋ (128GB) ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤੀ ਕੀਮਤ 1,19,900 ਰੁਪਏ ਹੈ। ਉਥੇ ਹੀ, iPhone 16 Pro Max (256GB) ਦੀ ਸ਼ੁਰੂਆਤੀ ਕੀਮਤ 1,44,900 ਰੁਪਏ ਹੈ।

ਆਈਫੋਨ 16 ਅਤੇ 16 ਪਲੱਸ ਦੀ ਕੀਮਤ
iPhone 16 128GB – 79,900 ਰੁਪਏ
iPhone 16 256GB – 89,900 ਰੁਪਏ
ਆਈਫੋਨ 16 512 GB - 1,09,900 ਰੁਪਏ

ਆਈਫੋਨ ਪਲੱਸ 128GB – 89,900 ਰੁਪਏ
ਆਈਫੋਨ 16 ਪਲੱਸ 256GB – 99,900 ਰੁਪਏ
ਆਈਫੋਨ 16 ਪਲੱਸ 512 ਜੀਬੀ - 1,19,900 ਰੁਪਏ

 

ਆਈਫੋਨ 16 ਪ੍ਰੋ ਅਤੇ 16 ਪ੍ਰੋ ਮੈਕਸ ਦੀ ਕੀਮਤ

iPhone 16 Pro 128GB – 1,19,900 ਰੁਪਏ
iPhone 16 Pro 256GB – 1,29,900 ਰੁਪਏ
iPhone 16 Pro 512 GB - 1,49,900 ਰੁਪਏ

iPhone 16 Pro 1TB - 1,69,900 ਰੁਪਏ
iPhone 16 Pro Max 256GB – 1,44,900 ਰੁਪਏ
iPhone  16 Pro Max 512 GB- 1,64,900 ਰੁਪਏ

iPhone 16 Pro Max 1TB – 1,84,900 ਰੁਪਏ

ਆਈਫੋਨ 16 ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ

iPhone 16 ਅਤੇ iPhone 16 Pro ਸੀਰੀਜ਼ ਨੂੰ ਬਿਲਕੁਲ ਨਵੇਂ ਸਟਾਈਲ 'ਚ ਲਾਂਚ ਕੀਤਾ ਗਿਆ ਹੈ। ਇਸ ਵਿੱਚ ਬਿਲਕੁਲ ਨਵਾਂ ਡਿਜ਼ਾਇਨ, ਨਵਾਂ ਐਕਸ਼ਨ ਬਟਨ, ਅਪਗ੍ਰੇਡ ਕੀਤਾ ਕੈਮਰਾ ਅਤੇ ਆਕਰਸ਼ਕ ਰੰਗ ਰੂਪ ਹਨ। ਤੁਹਾਨੂੰ iPhone 16 ਵਿੱਚ 6.1-ਇੰਚ ਦੀ ਡਿਸਪਲੇਅ ਅਤੇ iPhone 16 Plus ਵਿੱਚ 6.7-ਇੰਚ ਦੀ ਡਿਸਪਲੇ ਮਿਲੇਗੀ। ਸਕਰੀਨ  brightness 2000 Nits ਹੈ। ਇਸ ਵਿੱਚ ਤੁਹਾਡੇ ਕੋਲ ਇੱਕ ਕੈਮਰਾ ਕੈਪਚਰ ਬਟਨ ਹੈ, ਜਿਸ ਦੀ ਵਰਤੋਂ ਕਰਕੇ ਤੁਸੀਂ ਇੱਕ ਕਲਿੱਕ ਵਿੱਚ ਕੈਮਰੇ ਤੱਕ ਪਹੁੰਚ ਕਰ ਸਕੋਗੇ। 

ਇਸ ਤੋਂ ਇਲਾਵਾ ਯੂਜ਼ਰਸ ਫੋਟੋ ਕਲਿੱਕ ਵੀ ਕਰ ਸਕਣਗੇ। ਇਸ ਵਾਰ ਐਪਲ ਨੇ ਆਪਣੀ iPhone 16 ਸੀਰੀਜ਼ 'ਚ ਲੇਟੈਸਟ ਅਤੇ ਪਾਵਰਫੁੱਲ A18 ਚਿਪਸੈੱਟ ਦਿੱਤਾ ਹੈ। ਯੂਜ਼ਰਸ ਨੂੰ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲ ਰਿਹਾ ਹੈ, ਅਤੇ ਇਸ 'ਚ 12-ਮੈਗਾਪਿਕਸਲ ਦੇ ਅਲਟਰਾਵਾਈਡ ਲੈਂਸ ਦੇ ਨਾਲ 48-ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ।

ਆਈਫੋਨ 16 ਪ੍ਰੋ ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ

ਆਈਫੋਨ 16 ਪ੍ਰੋ ਸੀਰੀਜ਼ ਨੂੰ A18 Pro ਚਿੱਪਸੈੱਟ ਨਾਲ ਜੋੜਿਆ ਗਿਆ ਹੈ ਅਤੇ ਇਸ ਵਿੱਚ 16-ਕੋਰ ਨਿਊਰਲ ਇੰਜਣ ਵੀ ਮਿਲਦਾ ਹੈ। ਇੰਨਾ ਹੀ ਨਹੀਂ, ਯੂਜ਼ਰਸ ਨੂੰ ਟ੍ਰਿਪਲ ਕੈਮਰਾ ਸੈੱਟਅਪ ਵੀ ਦਿੱਤਾ ਗਿਆ ਹੈ, ਜਿਸ 'ਚ 48-ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 48-ਮੈਗਾਪਿਕਸਲ ਦਾ ਅਲਟਰਾਵਾਈਡ ਲੈਂਸ ਅਤੇ 12-ਮੈਗਾਪਿਕਸਲ ਦਾ 5x ਟੈਲੀਫੋਟੋ ਲੈਂਸ ਹੈ।

iPhone 16 Series Color Options

ਕਲਰ ਵੇਰੀਐਂਟ ਦੀ ਗੱਲ ਕਰੀਏ ਤਾਂ ਆਈਫੋਨ 16 ਸੀਰੀਜ਼ ਅਲਟਰਾਮਰੀਨ, ਟੀਲ, ਪਿੰਕ, ਸਫੇਦ ਅਤੇ ਬਲੈਕ ਕਲਰ 'ਚ ਉਪਲਬਧ ਹੈ। ਜਦੋਂ ਕਿ 16 ਪ੍ਰੋ ਸੀਰੀਜ਼ ਨੂੰ ਇਸ ਸਾਲ ਡੇਜ਼ਰਟ ਟਾਈਟੇਨੀਅਮ, ਨੈਚੁਰਲ ਟਾਈਟੇਨੀਅਮ, ਵ੍ਹਾਈਟ ਟਾਈਟੇਨੀਅਮ ਅਤੇ ਬਲੈਕ ਟਾਈਟੇਨੀਅਮ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ।

 

 

Location: India, Delhi

SHARE ARTICLE

ਏਜੰਸੀ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement