ਸੋਲਰ ਐਨਰਜੀ ਨਾਲ ਚਲਣਗੀਆਂ ਕਾਰਾਂ
Published : Sep 11, 2020, 6:14 pm IST
Updated : Sep 11, 2020, 6:14 pm IST
SHARE ARTICLE
Cars powered by solar energy
Cars powered by solar energy

ਕੋਰੋਨਾ ਮਹਾਂਮਾਰੀ ਅਤੇ ਚੀਨ ਦੇ ਨਾਲ ਚਲ ਰਹੇ ਸਿਆਸੀ ਵਿਵਾਦਾਂ ਵਿਚਕਾਰ ਕੇਂਦਰ ਸਰਕਾਰ ਹੁਣ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣ ਦਾ

ਕੋਰੋਨਾ ਮਹਾਂਮਾਰੀ ਅਤੇ ਚੀਨ ਦੇ ਨਾਲ ਚਲ ਰਹੇ ਸਿਆਸੀ ਵਿਵਾਦਾਂ ਵਿਚਕਾਰ ਕੇਂਦਰ ਸਰਕਾਰ ਹੁਣ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣ ਦਾ ਪਲਾਨ ਤਿਆਰ ਕਰ ਰਹੀ ਹੈ। ਅਜਿਹੇ ਵਿਚ ਹੁਣ ਸਰਕਾਰ ਸੋਲਰ ਕਾਰ ਮੈਨੂਫੈਕਚਰਿੰਗ ਵਲ ਧਿਆਨ ਕੇਂਦਰਿਤ ਕਰ ਰਹੀ ਹੈ।

Cars powered by solar energyCars powered by solar energy

ਸੂਤਰਾਂ ਅਨੁਸਾਰ ਦੇਸ਼ ਵਿਚ ਸੋਲਰ ਕਾਰ ਨਿਰਮਾਣ ਨੂੰ ਵਧਾਉਣ ਲਈ ਸਬਸਿਡੀ ਦੇਣ 'ਤੇ ਵਿਚਾਰ ਕਰ ਰਹੀ ਹੈ। ਸੋਲਰ ਕਾਰ ਨਿਰਮਾਣ ਨੂੰ ਲੈ ਕੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਮੋਦੀ ਸਰਕਾਰ ਵਲੋਂ ਇਕ ਨਵੀਂ ਨੀਤੀ ਦਾ ਖ਼ਾਕਾ ਤਿਆਰ ਕੀਤਾ ਹੈ ਜਿਸ ਵਿਚ ਆਟੋ ਕੰਪਨੀਆਂ ਨੂੰ ਦੇਸ਼ ਵਿਚ ਸੋਲਰ ਕਾਰ ਮੈਨੂਫੈਕਚਰਿੰਗ ਲਈ ਆਕਰਸ਼ਿਤ ਕੀਤਾ ਜਾ ਸਕੇ।

Cars powered by solar energyCars powered by solar energy

ਇਸ ਪਲਾਨ ਤਹਿਤ ਕੇਂਦਰ ਸਰਕਾਰ ਆਟੋ ਕੰਪਨੀਆਂ ਨੂੰ ਟੈਕਸ ਵਿਚ ਛੋਟ, ਸਬਸਿਡੀ, ਸਸਤਾ ਲੋਨ ਅਤੇ ਸਸਤੀ ਜ਼ਮੀਨ ਮੁਹਈਆ ਕਰਵਾਏਗੀ, ਜੋ ਸੋਲਰ ਕਾਰ ਨਿਰਮਾਣ ਦਾ ਪਲਾਂਟ ਦੇਸ਼ ਵਿਚ ਹੀ ਲਗਾਉਣ ਲਈ ਕਦਮ ਵਧਾਉਣਗੇ। ਨਾਲ ਹੀ ਹੁਣ ਇਸ ਖੇਤਰ ਨਾਲ ਵੱਡੇ ਪੱਧਰ 'ਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਹਨ।

Cars powered by solar energyCars powered by solar energy

ਧਿਆਨ ਦੇਣ ਯੋਗ ਹੈ ਕਿ ਭਾਰਤ 2021 ਤਕ ਦੁਨੀਆਂ ਦਾ ਤੀਸਰਾ ਸੱਭ ਤੋਂ ਵੱਡਾ ਪੈਸੇਂਜਰ ਵਹੀਕਲ ਮਾਰਕੀਟ ਬਣਨ ਦੀ ਸੰਭਾਵਨਾ ਹੈ। ਅਜਿਹੇ ਵਿਚ ਸੋਲਰ ਮਾਰਕੀਟ ਨੂੰ ਲੈ ਕੇ ਵੀ ਸਰਕਾਰ ਨੂੰ ਵੀ ਵੱਡੀ ਉਮੀਦ ਦਿਖਦੀ ਹੈ। ਦੇਸ਼ ਵਿਚ ਫ਼ਿਲਹਾਲ ਟਾਟਾ ਮੋਟਰਜ਼, ਟੀਵੀਐਸ ਮੋਟਰਜ਼ ਤੇ ਮਹਿੰਦਰਾ ਜਿਹੀਆਂ ਕੰਪਨੀਆਂ ਕੋਲ ਪਹਿਲਾਂ ਤੋਂ ਹੀ ਸੋਲਰ ਪੁਆਇੰਟ ਹੈ।

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement