
ਜੇ ਖ਼ਾਤਾਧਾਰਕ ਨਿਰਧਾਰਤ ਸਮੇਂ ਅੰਦਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਵੀਂ ਦਿੱਲੀ - ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਖ਼ਾਤਾ ਧਾਰਕਾਂ ਲਈ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਦਰਅਸਲ ਬੈਂਕ ਨੇ 30 ਸਤੰਬਰ 2021 ਤੋਂ ਪਹਿਲਾਂ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਜੇਕਰ ਸਟੇਟ ਬੈਂਕ ਦੇ ਖ਼ਾਤਾਧਾਰਕ ਨਿਰਧਾਰਤ ਸਮੇਂ ਅੰਦਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
SBI
ਦੱਸ ਦਈਏ ਕਿ ਸਰਕਾਰ ਨੇ ਹੁਣ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਫਿਲਹਾਲ ਪੈਨ-ਆਧਾਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 30 ਸਤੰਬਰ ਹੈ। ਅਜਿਹੀ ਸਥਿਤੀ ਵਿੱਚ ਐਸ.ਬੀ.ਆਈ. ਨੇ ਆਪਣੇ ਖ਼ਾਤਾਧਾਰਕਾਂ ਨੂੰ ਪੈਨ ਨੂੰ ਜਲਦ ਤੋਂ ਜਲਦ ਆਧਾਰ ਨਾਲ ਲਿੰਕ ਕਰਨ ਦੀ ਅਪੀਲ ਕੀਤੀ ਹੈ।
PAN Adhar Linking
ਕਿਵੇਂ ਕਰੀਏ ਪੈਨ ਨੂੰ ਅਧਾਰ ਨਾਲ ਲਿੰਕ
ਸਭ ਤੋਂ ਪਹਿਲਾਂ, ਇਨਕਮ ਟੈਕਸ ਵੈਬਸਾਈਟ ਦੀ ਮਦਦ ਨਾਲ ਇਹ ਪਤਾ ਲਗਾਓ ਕਿ ਤੁਹਾਡਾ ਪੈਨ ਆਧਾਰ ਨਾਲ ਲਿੰਕ ਹੈ ਜਾਂ ਨਹੀਂ।
ਇਸ ਦੇ ਲਈ ਪਹਿਲਾਂ ਇਨਕਮ ਟੈਕਸ ਦੀ ਵੈਬਸਾਈਟ 'ਤੇ ਜਾਓ।
ਆਧਾਰ ਕਾਰਡ 'ਤੇ ਦਰਜ ਕੀਤੇ ਅਨੁਸਾਰ ਨਾਮ, ਪੈਨ ਨੰਬਰ ਅਤੇ ਆਧਾਰ ਨੰਬਰ ਦਰਜ ਕਰੋ।
ਆਧਾਰ ਕਾਰਡ ਵਿਚ ਜਨਮ ਦੇ ਸਾਲ ਦਾ ਜ਼ਿਕਰ ਹੋਣ 'ਤੇ ਹੀ ਸਕੇਅਰ ਟਿਕ ਕਰੋ। ਫਿਰ ਕੈਪਚਾ ਕੋਡ ਦਰਜ ਕਰੋ।
ਇਸ ਤੋਂ ਬਾਅਦ ਲਿੰਕ ਆਧਾਰ 'ਤੇ ਕਲਿਕ ਕਰੋ। ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਜਾਵੇਗਾ।
ਪੈਨ ਨੂੰ ਐਸ.ਐਮ.ਐਸ. ਰਾਹੀਂ ਵੀ ਆਧਾਰ ਨਾਲ ਲਿੰਕ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਆਪਣੇ ਫੋਨ ਉੱਤੇ UIDPAN ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ, 12-ਅੰਕਾਂ ਦਾ ਆਧਾਰ ਨੰਬਰ ਅਤੇ 10-ਅੰਕ ਵਾਲਾ ਪੈਨ ਨੰਬਰ ਦਰਜ ਕਰੋ। ਹੁਣ ਇਹ ਸੁਨੇਹਾ 567678 ਜਾਂ 56161 'ਤੇ ਭੇਜੋ। ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਜਾਵੇਗਾ।
Pan Card link with Aadhar Card
ਅਕਿਰਿਆਸ਼ੀਲ ਪੈਨ ਕਾਰਡ ਨੂੰ ਦੁਬਾਰਾ ਕਾਰਜਸ਼ੀਲ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਇੱਕ ਐਸ.ਐਮ.ਐਸ. ਭੇਜਣਾ ਹੋਵੇਗਾ। ਤੁਹਾਨੂੰ ਮੈਸੇਜ ਬਾਕਸ ਵਿਚ ਆਪਣੇ ਰਜਿਸਟਰਡ ਮੋਬਾਈਲ ਤੋਂ 12 ਅੰਕਾਂ ਦਾ ਪੈਨ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਸਪੇਸ ਦੇ ਕੇ 10-ਅੰਕਾਂ ਦਾ ਆਧਾਰ ਨੰਬਰ ਦਰਜ ਕਰੋ। ਫਿਰ ਇਸ ਸੰਦੇਸ਼ ਨੂੰ 567678 ਜਾਂ 56161 ਤੇ ਐਸਐਮਐਸ ਕਰੋ।