
ਹਾਲ ’ਚ ਆਰੋਗਿਆ ਸੇਤੂ ਐਪ ’ਚ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਗਏ ਹਨ ਇਸ ਵਿਚ ਹੁਣ ਤੁਸੀਂ ਟੀਕਾਕਰਨ ਕੇਂਦਰ ਤੋਂ ਲੈ ਕੇ ਰਜਿਸਟ੍ਰੇਸ਼ਨ ਤੱਕ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ
ਨਵੀਂ ਦਿੱਲੀ - ਭਾਰਤ ਸਰਕਾਰ ਨੇ ਪਿਛਲੇ ਸਾਲ ਕੋਵਿਡ-19 ਕਾਨਟੈਕਟ ਟ੍ਰੇਸਿੰਗ ਐਪ ਦੇ ਰੂਪ ’ਚ ਆਰੋਗਿਆ ਸੇਤੂ ਐਪ ਨੂੰ ਲਾਂਚ ਕੀਤਾ ਸੀ ਪਰ ਹੁਣ ਇਸ ਦਾ ਇਸਤੇਮਾਲ ਵੈਕਸੀਨ ਦੀ ਜਾਣਕਾਰੀ ਲਈ ਵੀ ਹੋਣ ਲੱਗਾ ਹੈ। ਹੁਣ ਖ਼ਬਰ ਇਹ ਸਾਹਮਣੇ ਆਈ ਹੈ ਕਿ ਜਲਦ ਹੀ ਆਰੋਗਿਆ ਸੇਤੂ ਐਪ ’ਤੇ ਪਾਲਜ਼ਮਾ ਡੋਨਰ ਦੀ ਵੀ ਸੂਚੀ ਮਿਲੇਗੀ।
Aarogya setu
ਈ.ਟੀ. ਦੀ ਇਕ ਰਿਪੋਰਟ ਮੁਤਾਬਕ, ਆਰੋਗਿਆ ਸੇਤੂ ਐਪ ’ਤੇ ਜਲਦ ਹੀ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਦਾ ਇਕ ਡਾਟਾਬੇਸ ਬਣੇਗਾ ਜੋ ਕਿ ਪਲਾਜ਼ਮਾ ਡੋਨਰ ਲਈ ਹੋਵੇਗਾ। ਹਾਲਾਂਕਿ, ਪਲਾਜ਼ਮਾ ਦਾਨ ਕਰਨ ਲਈ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਦਬਾਅ ਹੋਵੇਗਾ। ਜੇਕਰ ਕੋਈ ਆਪਣੀ ਮਰਜ਼ੀ ਨਾਲ ਪਲਾਜ਼ਮਾ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਆਰੋਗਿਆ ਸੇਤੂ ਐਪ ਰਾਹੀਂ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ।
Plazma
ਹਾਲਾਂਕਿ, ਸਰਕਾਰ ਵਲੋਂ ਅਜੇ ਤੱਕ ਇਸ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਅਤੇ ਨਾ ਹੀ ਪਲਾਜ਼ਮਾ ਡੋਨੇਸ਼ਨ ਡਾਟਾਬੇਸ ਫੀਚਰ ਦੇ ਅਪਡੇਟ ਹੋਣ ਦੀ ਕੋਈ ਪੱਕੀ ਤਾਰੀਖ਼ ਸਾਹਮਣੇ ਆਈ ਹੈ। ਜ਼ਿਕਰਯੋਗ ਕਿ ਹਾਲ ਹੀ ’ਚ ਆਰੋਗਿਆ ਸੇਤੂ ਐਪ ’ਚ ਕਈ ਨਵੇਂ ਫੀਚਰਜ਼ ਸ਼ਾਮਲ ਕੀਤੇ ਗਏ ਹਨ। ਇਸ ਵਿਚ ਹੁਣ ਤੁਸੀਂ ਟੀਕਾਕਰਨ ਕੇਂਦਰ ਤੋਂ ਲੈ ਕੇ ਰਜਿਸਟ੍ਰੇਸ਼ਨ ਤੱਕ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਸੀਂ ਆਰੋਗਿਆ ਸੇਤੂ ਐਪ ਤੋਂ ਰਜਿਸਟ੍ਰੇਸ਼ਨ ਵੀ ਕਰ ਸਕਦੇ ਹੋ। ਇਸ ਵਿਚ ਕੋਵਿਡ ਪੋਰਟਨ ਦਾ ਵੀ ਇਕ ਟੈਬ ਜੁੜ ਗਿਆ ਹੈ ਜਿਸ ਨਾਲ ਤੁਸੀਂ ਕੋਵਿਨ ਪੋਰਟਲ ’ਤੇ ਹੋਣ ਵਾਲੇ ਸਾਰੇ ਕੰਮ ਇਸ ਐਪ ’ਤੇ ਵੀ ਕਰ ਸਕਦੇ ਹੋ।