ਟਵਿੱਟਰ ਨੇ ਭਾਰਤ ਸਮੇਤ 12 ਦੇਸ਼ਾਂ ਵਿਚ ਸ਼ੁਰੂ ਕੀਤੀ ਇਨ-ਸਟ੍ਰੀਮ ਵੀਡੀਓ ਵਿਗਿਆਪਨ ਸੇਵਾ 
Published : Jun 13, 2018, 7:13 pm IST
Updated : Jun 13, 2018, 7:13 pm IST
SHARE ARTICLE
Twitter
Twitter

ਮਾਇਕਰੋ ਬਲਾਗਿੰਗ ਸਾਇਟ ਟਵਿਟਰ ਨੇ ਅੱਜ ਭਾਰਤ ਵਿਚ ਐਡਵਰਟਾਈਜਰ ਲਈ ਇਕ ਨਵੀਂ ਸਰਵਿਸ ਲਾਂਚ ਕਰ ਦਿੱਤੀ ਹੈ

ਮਾਇਕਰੋ ਬਲਾਗਿੰਗ ਸਾਇਟ ਟਵਿਟਰ ਨੇ ਅੱਜ ਭਾਰਤ ਵਿਚ ਐਡਵਰਟਾਈਜਰ ਲਈ ਇਕ ਨਵੀਂ ਸਰਵਿਸ ਲਾਂਚ ਕਰ ਦਿੱਤੀ ਹੈ। ਇਸ ਸਰਵਿਸ ਦੇ ਜ਼ਰੀਏ ਐਡਵਰਟਾਈਜਰ ਹੁਣ ਇਨ-ਸਟਰੀਮ ਵੀਡੀਓ ਨਾਲ ਹੀ ਐਡ ਸਰਵਿਸ ਦੇ ਸਕਣਗੇ। ਇਸ ਦੇ ਲਈ ਟਵਿਟਰ ਨੇ ਇੱਕ ਟੂਲ ਐਡ ਕੀਤਾ ਹੈ। ਜਿਸਦੇ ਜ਼ਰੀਏ ਐਡਵਰਟਾਈਜਰ ਆਪਣੇ ਪ੍ਰੋਡਕਟ ਦਾ ਵੀਡੀਓ ਬਣਾ ਸਕਦਾ ਹੈ। ਭਾਰਤ ਦੇ ਨਾਲ ਹੀ ਇਸਨੂੰ 12 ਦੇਸ਼ਾਂ ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਸਰਵਿਸ ਨੂੰ ਅਪ੍ਰੈਲ 2017 ਵਿਚ ਲਾਂਚ ਕੀਤਾ ਗਿਆ ਸੀ, ਹਾਲਾਂਕਿ ਉਸ ਵਕਤ ਇਹ ਸਾਰੇ ਐਡਵਰਟਾਈਜਰ ਲਈ ਉਪਲਬਧ ਨਹੀਂ ਸੀ, ਪਰ ਹੁਣ ਇਸ ਨੂੰ ਸਾਰੇ ਐਡਵਰਟਾਈਜਰ ਲਈ ਰੋਲ - ਆਉਟ ਕਰ ਦਿਤਾ ਗਿਆ ਹੈ । 

TwitterTwitter

ਇਨ੍ਹਾਂ ਦੇਸ਼ਾਂ ਵਿਚ ਸ਼ੁਰੂ ਕੀਤੀ ਗਈ ਸਰਵਿਸ

 - ਟਵਿਟਰ ਨੇ ਆਪਣੀ ਇਹ ਸਰਵਿਸ ਭਾਰਤ ਤੋਂ ਇਲਾਵਾ ਆਸਟਰੇਲੀਆ, ਬਰਾਜੀਲ, ਕਨੈਡਾ, ਫ਼ਰਾਂਸ, ਜਾਪਾਨ, ਮੈਕਸਿਕੋ, ਸਾਊਦੀ ਅਰਬ, ਸਪੇਨ, ਯੂਏਈ, ਯੂਕੇ ਅਤੇ ਯੂਏਸ ਵਿਚ ਸ਼ੁਰੂ ਕੀਤੀ ਹੈ । 

TwitterTwitter

ਐਡ ਕੈਂਪੇਨਿੰਗ ਵਿਚ ਮਿਲੇਗੀ ਮਦਦ

 - ਟਵਿਟਰ ਨੇ ਇਕ ਬਿਆਨ ਜਾਰੀ ਕਰ ਦਸਿਆ ਹੈ ਕਿ ਕੰਪਨੀ ਨੇ ਇਸ ਸਰਵਿਸ ਲਈ ਦੁਨਿਆ ਭਰ ਦੀ ਕਈ ਵੀਡੀਓ ਪਬਲਿਸ਼ਰ ਕੰਪਨੀਆਂ ਵਲੋਂ ਪਾਰਟਨਰਸ਼ਿਪ ਕੀਤੀ ਹੈ। ਇਸ ਤੋਂ ਐਡਵਰਟਾਈਜਰ ਆਪਣੇ ਪ੍ਰੋਡਕਟਸ ਦੇ ਐਡ ਬਣਾ ਸਕਣਗੇ ਅਤੇ ਉਸਨੂੰ ਟਵਿਟਰ ਉਤੇ ਸ਼ੇਅਰ ਕਰ ਸਕਣਗੇ । 
 -  ਭਾਰਤ ਵਿੱਚ ਏਅਰ ਵਿਸਤਾਰਾ, ਐਮਾਜ਼ੋਨ, ਲੇਨੋਵੋ, ਐਲਜੀ, ਰਿਲਾਇੰਸ ਸਮਾਰਟ, ਮੋਟੋਰੋਲਾ ਅਤੇ ਟਾਟਾ ਸਮੇਤ ਕਈ ਬਰਾਂਡਸ ਆਪਣੇ ਐਡ ਕੈਂਪੇਨ ਲਈ ਟਵਿਟਰ ਦੀ ਇਸ ਸਰਵਿਸ ਦਾ ਇਸਤੇਮਾਲ ਕਰਦੇ ਹਨ । 

TwitterTwitter

 ਵੀਡੀਓ ਐਡ ਦਾ ਮਾਰਕੇਟਿੰਗ ਉੱਤੇ ਹੁੰਦਾ ਹੈ ਅਸਰ

 -  ਗਲੋਬਲ ਨੇਲਸਨ ਬਰਾਂਡ ਇਫੇਕਟ ਡਾਟਾ ਦੀ ਰਿਪੋਰਟ ਦੇ ਅਨੁਸਾਰ, ਜੋ ਲੋਕ ਟਵਿਟਰ ਉਤੇ ਇਨ-ਸਟਰੀਮ ਵੀਡੀਓ ਐਡ ਵੇਖਦੇ ਹਨ, ਉਨ੍ਹਾਂ ਵਿਚੋਂ 60% ਲੋਕਾਂ ਨੂੰ ਉਹ ਐਡ ਯਾਦ ਹੋ ਜਾਂਦਾ ਹੈ । 
 -  ਰਿਪੋਰਟ ਦੇ ਮੁਤਾਬਕ, 30% ਲੋਕ ਐਡਵਰਟਾਈਜਰ  ਦੇ ਬਰਾਂਡ ਦੇ ਬਾਰੇ ਵਿਚ ਜਾਣਨ ਲਗਦੇ ਹਨ ਅਤੇ 5% ਲੋਕ ਉਸ ਪ੍ਰੋਡਕਟ ਨੂੰ ਖਰੀਦਣ ਦੀ ਇੱਛਾ ਰੱਖਦੇ ਹਨ। 

TwitterTwitter
 

ਟਵਿਟਰ ਦਾ 60%  ਰੇਵੇਨਿਊ ਐਡ ਤੋਂ 

 -  ਟਵਿਟਰ ਦੀ ਰਿਪੋਰਟ ਮੁਤਾਬਕ, ਅਪ੍ਰੈਲ 2017 ਵਿਚ ਇਨ-ਸਟਰੀਮ ਵੀਡੀਓ ਐਡ ਸਰਵਿਸ ਲਾਂਚ ਕਰਨ ਤੋਂ ਬਾਅਦ ਕੰਪਨੀ ਦੇ ਰੇਵੇਨਿਊ ਵਿਚ 60% ਦੀ ਗਰੋਥ ਹੋਈ । 
 -  ਇਸ ਸਾਲ ਦੀ ਪਹਿਲੀ ਤੀਮਾਹੀ ਵਿਚ ਕੰਪਨੀ ਨੇ 575 ਮਿਲਿਅਨ ਡਾਲਰ ਦਾ ਰੇਵੇਨਿਊ ਜਨਰੇਟ ਕੀਤਾ, ਜਿਸ ਵਿਚੋਂ ਅੱਧੇ ਤੋਂ ਜ਼ਿਆਦਾ ਕਮਾਈ ਸਿਰਫ ਐਡ ਦੇ ਜ਼ਰੀਏ ਹੀ ਹੋਈ ਸੀ। 
 -  ਸਟੇਟਿਸਟ ਡਾਟ ਕੰਮ ਦੀ ਰਿਪੋਰਟ ਦੇ ਅਨੁਸਾਰ ਸਾਲ 2010 ਵਿਚ ਟਵਿਟਰ ਇਸਤੇਮਾਲ ਕਰਨ ਵਾਲੇ ਸਿਰਫ 3 ਕਰੋੜ ਯੂਜਰ ਹੀ ਸਨ ਜੋ 2018 ਦੀ ਪਹਿਲੀ ਤੀਮਾਹੀ ਵਿਚ 33 ਕਰੋੜ 60 ਲੱਖ ਤੱਕ ਪਹੁੰਚ ਗਏ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement