ਗੋਰਿੱਲਾ ਗਲਾਸ ਨਾਂਅ 'ਤੇ ਨਾ ਜਾਉ, ਲੈਣ ਤੋਂ ਪਹਿਲਾਂ ਪੁਛੋ ਨੰਬਰ
ਨਵੀਂ ਦਿੱਲੀ: ਜੇਕਰ ਤੁਹਾਨੂੰ ਪੁਛਿਆ ਜਾਵੇ ਕਿ ਇਕ ਵਧੀਆ ਸਮਾਰਟ ਫ਼ੋਨ ਦੀ ਕੀ ਖ਼ਾਸੀਅਤ ਹੁੰਦੀ ਹੈ ਤਾਂ ਤੁਸੀਂ ਬਹੁਤ ਚੀਜ਼ਾਂ ਦੇ ਨਾਲ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਦਾ ਜ਼ਿਕਰ ਜ਼ਰੂਰ ਕਰੋਗੇ। ਗੋਰਿੱਲਾ ਗਲਾਸ ਨਾਲ ਲੈਸ ਸਮਾਰਟਫ਼ੋਨ ਦੀ ਸਕਰੀਨ ਨੂੰ ਆਮ ਫ਼ੋਨ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਅਤੇ ਟਿਕਾਊ ਮੰਨਿਆ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਸਿਰਫ਼ ਗੋਰਿੱਲਾ ਗਲਾਸ ਦੇ ਨਾਂਅ 'ਤੇ ਵਿਕਣ ਵਾਲੇ ਹਰ ਫ਼ੋਨ ਦੀ ਸਕਰੀਨ ਦੀ ਮਜ਼ਬੂਤੀ ਇਕੋ ਜਿਹੀ ਨਹੀਂ ਹੁੰਦੀ।
ਇਸ ਬਾਰੇ 'ਚ ਟੈਕ ਮਾਹਿਰ ਅਜੇਂਦਰ ਤਿਵਾਰੀ ਨਾਲ ਗੱਲ ਕੀਤੀ। ਅਜੇਂਦਰ ਮੁਤਾਬਕ, ਹੁਣ ਤਕ ਗੋਰਿੱਲਾ ਗਲਾਸ ਦੇ ਬਾਜ਼ਾਰ 'ਚ ਕਈ ਵਰਜ਼ਨ ਆ ਚੁਕੇ ਹਨ। ਆਮ ਤੌਰ 'ਤੇ ਇਨਹਾਂ ਨੰਬਰਾਂ ਦੇ ਜ਼ਰੀਏ ਜਾਣਿਆ ਜਾਂਦਾ ਹੈ। ਹਰ ਨੰਬਰ ਦੀ ਸਮਰਥਾ ਵੱਖ-ਵੱਖ ਹੁੰਦੀ ਹੈ। ਇਸ ਲਈ ਲੈਣ ਤੋਂ ਪਹਿਲਾਂ ਇਸ ਬਾਰੇ ਜਾਣਕਾਰੀ ਜ਼ਰੂਰ ਲੈ ਲਵੋ।
ਆਮ ਤੌਰ 'ਤੇ ਜਿਸ ਆਮ ਸਮਗਰੀ ਨਾਲ ਸਮਾਰਟ ਫ਼ੋਨ ਦੀ ਸਕਰੀਨ ਬਣਾਈ ਜਾਂਦੀ ਹੈ, ਉਸ ਦੀ ਹਾਰਡਨੈੱਸ ਉਨੀ ਨਹੀਂ ਹੁੰਦੀ ਕਿ ਉਹ ਕਿਸੇ ਕਠੋਰ ਚੀਜ਼ ਦੇ ਸੰਪਰਕ 'ਚ ਆਉਣ ਦੇ ਬਾਅਦ ਵੀ ਉਹ ਅਪਣੀ ਪੁਰਾਣੀ ਸਥਿਤੀ 'ਚ ਰਹਿ ਸਕੇ। ਆਮ ਤੌਰ 'ਤੇ ਇਸ ਨੂੰ ਹੀ ਸਕਰੀਨ 'ਤੇ ਸਕਰੈਚ ਆਉਣਾ ਕਹਿੰਦੇ ਹਨ। ਗੋਰਿੱਲਾ ਗਲਾਸ ਨਾਲ ਬਣੀ ਸਕਰੀਨ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਆਮ ਤੌਰ 'ਤੇ ਕਿਸੇ ਕਠੋਰ ਚੀਜ਼ ਨਾਲ ਟਕਰਾਉਣ ਤੋਂ ਬਾਅਦ ਵੀ ਖ਼ਾਸ ਤਰੀਕੇ ਨਾਲ ਕੰਪਰੈਸਡ ਕੱਚ ਨਾਲ ਤਿਆਰ ਸਕਰੀਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਦਰਅਸਲ ਦੁਨੀਆਂ ਭਰ 'ਚ ਹਾਰਡਨੈੱਸ ਨਾਪਣ ਦਾ ਸਕੇਲ ਹੁੰਦਾ ਹੈ। ਇਸ ਸਕੇਲ ਨੂੰ mohs scale of hardness ਕਿਹਾ ਜਾਂਦਾ ਹੈ। ਇਹ ਸਕੇਲ ਦੋ ਪਦਾਰਥਾਂ ਜਿੰਨਾ ਮਜ਼ਬੂਤ ਹੁੰਦਾ ਹੈ। ਸਕੇਲ 'ਚ ਉਸ ਦਾ ਨੰਬਰ ਉਨਾਂ ਹੀ ਉੱਤੇ ਹੁੰਦਾ ਹੈ। ਦੁਨੀਆਂ ਦੀ ਸੱਭ ਤੋਂ ਕਠੋਰ ਧਾਤੁ ਹੀਰਾ ਹੁੰਦਾ ਹੈ। ਇਸ ਲਈ ਇਸ ਸਕੇਲ 'ਤੇ ਡਾਇਮੰਡ ਦਾ ਨੰਬਰ 10 ਹੈ। ਇਸ ਸਕੇਲ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਗੋਰਿੱਲਾ ਗਲਾਸ 6.5 ਸਕੇਲ ਦੇ ਖਰੋਚ ਸਹਿਣ ਕਰ ਸਕਦਾ ਹੈ। ਮਤਲਬ ਜਿਸ ਵੀ ਪਦਾਰਥ ਦੀ ਹਾਰਡਨੈੱਸ 6 ਜਾਂ 6.5 ਹੋਵੇਗੀ, ਗੋਰਿੱਲਾ ਗਲਾਸ ਉਸ ਨਾਲ ਟਕਰਾਉਣ ਜਾਂ ਸੰਪਰਕ 'ਚ ਆਉਣ ਤੋਂ ਬਾਅਦ ਪਹਿਲਾਂ ਵਾਲੀ ਹਾਲਤ 'ਚ ਹੀ ਰਹੇਗਾ। ਇਸ ਲਈ ਇਸ 'ਤੇ ਚਾਕੂ ਜਾਂ ਕੋਈ ਨੁਕੀਲੀ ਚੀਜ਼ ਡਿੱਗਣ ਨਾਲ ਵੀ ਕੋਈ ਅਸਰ ਨਹੀਂ ਹੁੰਦਾ।

mohs scale of hardness ਸਕੇਲ
1 Talc (ਖੜਿਆ)
2 Gypsum (ਜਿਪਸਮ)
3 Calcite (ਕੈਲਸਾਇਟ)
4 Fluorite (ਫਲੋਰਾਇਟ)
5 Apatite (ਐਪੇਟਾਇਟ)
6 Orthoclase (ਆਰਥੋਕਲਾਸ)
7 Quartz (ਕਵਾਰਟਜ਼)
8 Topaz (ਟੋਪਜ਼)
9 Corundum (ਕੋਰੰਡਮ)
10 Diamond (ਹੀਰਾ)
5 ਨੰਬਰ ਦੇ ਗਲਾਸ ਹੈ ਮਾਰਕੇਟ ਵਿੱਚ
ਹੁਣ ਤਕ 5 ਨੰਬਰ ਤਕ ਦੇ ਗਲਾਸ ਮਾਰਕਿਟ 'ਚ ਆ ਚੁਕੇ ਹਨ। ਹਰ ਨਵਾਂ ਵਰਜ਼ਨ ਪੁਰਾਣੇ ਵਰਜ਼ਨ ਨਾਲੋਂ ਪਤਲਾ ਅਤੇ ਬੇਹਰਤ ਹੁੰਦਾ ਗਿਆ। ਇਸਦਾ ਪਹਿਲਾ ਵਰਜ਼ਨ 2008 'ਚ ਆਇਆ ਸੀ। ਜਦੋਂ ਕਿ ਮੌਜੂਦਾ ਦੌਰ 'ਚ ਇਸ ਦਾ 5ਵਾਂ ਵਰਜ਼ਨ ਜਾਂ ਨੰਬਰ ਚਲ ਰਿਹਾ ਹੈ।ਕੋਰਨਿੰਗ ਗੋਰਿੱਲਾ ਗਲਾਸ - 2: ਇਹ 2012 'ਚ ਲਾਂਚ ਹੋਇਆ ਸੀ। ਪਹਿਲੇ ਵਰਜ਼ਨ ਦੇ ਮੁਕਾਬਲੇ ਕਰੀਬ 20% ਪਤਲਾ ਸੀ। ਜਿਨ੍ਹਾਂ ਪਤਲਾ ਗਲਾਸ ਹੋਵੇਗਾ, ਉਸ ਦਾ ਟਚ ਉਨਾ ਹੀ ਬਿਹਤਰ ਕੰਮ ਕਰਦਾ ਹੈ।
ਕੋਰਨਿੰਗ ਗੋਰਿੱਲਾ ਗਲਾਸ - 3 : ਇਹ ਇਕ ਨਵੀਂ ਤਕਨੀਕ Native Damage Resistant ਦੇ ਨਾਲ ਆਇਆ। ਕੰਪਨੀ ਨੇ ਦਾਅਵਾ ਕੀਤਾ ਕਿ ਇਹ ਨੰਬਰ - 2 ਦੇ ਮੁਕਾਬਲੇ 3 ਗੁਣਾ ਪਤਲਾ ਅਤੇ ਮਜ਼ਬੂਤ ਸੀ।
ਕੋਰਨਿੰਗ ਗੋਰਿੱਲਾ ਗਲਾਸ - 4 : ਇਸ 'ਚ ਗੋਰਿੱਲਾ ਗਲਾਸ 3 ਦੇ ਮੁਕਾਬਲੇ ਇਕ ਨਵੀਂ ਚੀਜ਼ ਸਕਰੈਚ ਰੈਜ਼ਿਸਟੇਂਟ ਐਡ ਹੋਈ। ਕੰਪਨੀ ਦਾ ਦਾਅਵਾ ਹੈ ਕਿ 1 ਮੀਟਰ ਦੀ ਉਚਾਈ ਤੋਂ ਡਿੱਗਣ ਦੇ ਦੌਰਾਨ 100 ਵਿੱਚੋਂ 80 ਵਾਰ ਤੁਹਾਡੇ ਫ਼ੋਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸਨੂੰ ਵਰਜ਼ਨ 3 ਤੋਂ 4 ਗੁਣਾ ਜਿਆਦਾ ਮਜ਼ਬੂਤ ਦਸਿਆ ਗਿਆ। ਇਹ ਵੀ ਨੰਬਰ - 3 ਤੋਂ ਹੋਰ ਪਤਲਾ ਹੈ।
ਕੋਰਨਿੰਗ ਗੋਰਿੱਲਾ ਗਲਾਸ - 5 : ਸਭ ਤੋਂ ਲੇਟੈਸਟ ਗੋਰਿੱਲਾ ਗਲਾਸ। ਇਸ ਨੂੰ ਕੋਰਨਿੰਗ ਗੋਰਿੱਲਾ ਗਲਾਸ 4 ਦਾ ਸਕਸੈਸਰ ਵੀ ਕਿਹਾ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਨੰਬਰ ਚਾਰ ਤੋਂ 4 ਗੁਣਾ ਜ਼ਿਆਦਾ ਡੈਮੇਜ ਰੈਜ਼ਿਸਟੇਂਟ, ਸਕਰੈਚ ਰੈਜ਼ਿਸਟੇਂਟ, ਮਜ਼ਬੂਤ ਅਤੇ ਪਤਲਾ ਹੈ।
