ਰੂਸ ਨੇ ਸੋਸ਼ਲ ਮੀਡੀਆ ਦੇ ਕਈ ਪਲੇਟਫ਼ਾਰਮਾਂ 'ਤੇ ਲਾਈ ਪਾਬੰਦੀ
Published : Feb 13, 2026, 6:38 am IST
Updated : Feb 13, 2026, 7:37 am IST
SHARE ARTICLE
Russia bans several social media platforms
Russia bans several social media platforms

ਪੁਤਿਨ ਸਰਕਾਰ ਨੇ ਸਿਰਫ਼ ਸੋਸ਼ਲ ਮੀਡੀਆ ਹੀ ਨਹੀਂ ਸਗੋਂ ਕਈ ਕੌਮਾਂਤਰੀ ਮੀਡੀਆ ਸੰਸਥਾਵਾਂ 'ਤੇ ਵੀ ਪਾਬੰਦੀ ਲਗਾ ਦਿਤੀ ਹੈ।

ਮਾਸਕੋ : ਰੂਸ ਦੀ ਪੁਤਿਨ ਸਰਕਾਰ ਨੇ ਅਮਰੀਕੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਵਿਰੁਧ ਇਕ ਬਹੁਤ ਵੱਡਾ ਕਦਮ ਚੁਕਦੇ ਹੋਏ ਦੇਸ਼ ਵਿਚ ਵਟਸਐਪ, ਫ਼ੇਸਬੁੱਕ, ਇੰਸਟਾਗ੍ਰਾਮ  ਅਤੇ ਯੂਟਿਊਬ ’ਤੇ ਪਾਬੰਦੀ ਲਗਾ ਦਿੱਤੀ ਹੈ। ਰਿਪੋਰਟਾਂ ਅਨੁਸਾਰ ਰੂਸੀ ਨਾਗਰਿਕ ਹੁਣ ਇਨ੍ਹਾਂ ਪ੍ਰਸਿੱਧ ਐਪਸ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ।

ਜ਼ਿਕਰਯੋਗ ਹੈ ਕਿ ਇਸ ਕਾਰਵਾਈ ਤੋਂ ਸਿਰਫ਼ ਇਕ ਦਿਨ ਪਹਿਲਾਂ ਸਰਕਾਰ ਨੇ ਮੈਸੇਜਿੰਗ ਐਪ ਟੈਲੀਗ੍ਰਾਮ ’ਤੇ ਵੀ ਰੋਕ ਲਗਾ ਦਿਤੀ ਸੀ। ਜਾਣਕਾਰੀ ਅਨੁਸਾਰ ਰੂਸ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਨਾਗਰਿਕ ਵਿਦੇਸ਼ੀ ਐਪਸ ਦੀ ਬਜਾਏ ਸਰਕਾਰੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਵਰਤੋਂ ਸ਼ੁਰੂ ਕਰਨ।

ਰੂਸ ਦੀ ਰੈਗੂਲੇਟਰੀ ਸੰਸਥਾ ‘ਰੋਸਕੋਮਨਾਡਜ਼ੋਰ’ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਪਲੇਟਫ਼ਾਰਮਾਂ ’ਤੇ ਸ਼ਿਕੰਜਾ ਕਸਿਆ ਹੈ। ਇਨ੍ਹਾਂ ਵੈੱਬਸਾਈਟਾਂ ਦੇ ਡੋਮੇਨ ਨਾਵਾਂ ਨੂੰ ਰੂਸ ਦੇ ਰਾਸ਼ਟਰੀ ਡੋਮੇਨ ਨੇਮ ਸਿਸਟਮ ਤੋਂ ਹਟਾ ਦਿਤਾ ਗਿਆ ਹੈ।  ਪੁਤਿਨ ਸਰਕਾਰ ਨੇ ਸਿਰਫ਼ ਸੋਸ਼ਲ ਮੀਡੀਆ ਹੀ ਨਹੀਂ ਸਗੋਂ ਕਈ ਕੌਮਾਂਤਰੀ ਮੀਡੀਆ ਸੰਸਥਾਵਾਂ ’ਤੇ ਵੀ ਪਾਬੰਦੀ ਲਗਾ ਦਿਤੀ ਹੈ। ਪ੍ਰਭਾਵਿਤ ਹੋਣ ਵਾਲੀਆਂ ਵੈੱਬਸਾਈਟਾਂ ਵਿਚ ਬੀਬੀਸੀ, ਡੌਇਚੇ ਵੇਲੇ ਅਤੇ ਰੇਡੀਓ ਫ਼ਰੀ ਯੂਰਪ ਸ਼ਾਮਲ ਹਨ। ਇਸ ਤੋਂ ਇਲਾਵਾ ਗੁਮਨਾਮ ਬ੍ਰਾਊਜ਼ਿੰਗ ਲਈ ਵਰਤੇ ਜਾਣ ਵਾਲੇ ਟੌਰ ਬ੍ਰਾਊਜ਼ਰ ਨੂੰ ਵੀ ਬਲਾਕ ਕਰ ਦਿਤਾ ਗਿਆ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement