Paytm 'ਚ ਵੱਡਾ ਬਦਲਾਅ, ਯੂਜ਼ਰਸ ਨੂੰ ਮਿਲੇਗਾ ਪੌਪਅੱਪ, UPI ਨੂੰ ਲੈ ਕੇ ਕਰਨਾ ਪਵੇਗਾ ਇਹ ਕੰਮ
Published : Apr 18, 2024, 9:18 am IST
Updated : Apr 18, 2024, 9:18 am IST
SHARE ARTICLE
Paytm
Paytm

ਹਾਲਾਂਕਿ, QR ਕੋਡ ਆਦਿ ਵਿੱਚ ਬਦਲਾਅ ਹੋਣਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ

Paytm ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ, ਜਿੱਥੇ RBI ਪਹਿਲਾਂ ਹੀ Paytm ਬੈਂਕ  (Paytm Bank)  'ਤੇ ਪਾਬੰਦੀ ਲਗਾ ਚੁੱਕੀ ਹੈ ਅਤੇ ਹੁਣ ਇਸ ਸਬੰਧ 'ਚ ਇਕ ਹੋਰ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਜਲਦ ਹੀ ਯੂਜ਼ਰਸ ਨੂੰ ਆਪਣੀ UPI ID ਬਦਲਨੀ ਪੈ ਸਕਦੀ ਹੈ।

 

ਦਰਅਸਲ, ਫਿਲਹਾਲ Paytm ਉਪਭੋਗਤਾਵਾਂ ਦੀ UPI ID 987XXXXXXX@Paytm ਹੈ, ਪਰ ਜਲਦੀ ਹੀ ਕੰਪਨੀ ਵੱਲੋਂ ਉਪਭੋਗਤਾਵਾਂ ਨੂੰ ਨਵੀਂ UPI ID 'ਚ ਮਾਈਗ੍ਰੇਟ ਕਰਨ ਦੀ ਸਹੂਲਤ ਮਿਲੇਗੀ। ਯੂਜ਼ਰਸ ਜਲਦ ਹੀ ਪਾਰਟਨਰ ਬੈਂਕਾਂ ਦੇ ਨਾਲ UPI ID ਬਦਲ ਸਕਣਗੇ।

 

Paytm ਦੀ ਮੂਲ ਕੰਪਨੀ One 97 Communications (OCL) ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਤੋਂ ਮਨਜ਼ੂਰੀ ਮਿਲੀ ਹੈ ਕਿ ਉਹ ਆਪਣੇ ਉਪਭੋਗਤਾਵਾਂ ਨੂੰ ਨਵੇਂ ਪਾਰਟਨਰ ਬੈਂਕ ਵਿੱਚ ਮਾਈਗ੍ਰੇਟ ਕਰ ਸਕਦੇ ਹਨ ਅਤੇ ਫਿਰ ਉਹ ਆਪਣੇ ਭੁਗਤਾਨਾਂ ਨੂੰ ਜਾਰੀ ਰੱਖਣ ਦੇ ਯੋਗ ਹੋਣਗੇ।

 

NPCI ਨੇ 14 ਮਾਰਚ, 2024 ਨੂੰ OCL ਨੂੰ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (TRAP) ਵਜੋਂ ਕੰਮ ਕਰਨ ਲਈ ਮਨਜ਼ੂਰੀ ਦਿੱਤੀ ਸੀ, ਜਿਸ ਤੋਂ ਬਾਅਦ Paytm ਨੇ Axis Bank, HDFC ਬੈਂਕ, SBI ਬੈਂਕ, ਯਸ਼ ਬੈਂਕ ਨਾਲ ਸਾਂਝੇਦਾਰੀ ਕੀਤੀ। ਇਹ ਬੈਂਕ ਹੁਣ ਪੇਟੀਐਮ ਉਪਭੋਗਤਾਵਾਂ ਨੂੰ ਟਰੈਪ ਦੇ ਤਹਿਤ ਸਹੂਲਤਾਂ ਦੇਣਗੇ।

 

ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹਨਾਂ ਬਦਲਾਵਾਂ ਦੇ ਤਹਿਤ ਸਾਰੇ Paytm UPI ਉਪਭੋਗਤਾਵਾਂ ਨੂੰ ਜਲਦੀ ਹੀ ਇੱਕ ਪੌਪਅੱਪ ਮਿਲੇਗਾ। ਇਸ ਪੌਪਅੱਪ ਰਾਹੀਂ, ਉਪਭੋਗਤਾਵਾਂ ਤੋਂ ਸਹਿਮਤੀ ਮੰਗੀ ਜਾਵੇਗੀ ਅਤੇ ਉਹਨਾਂ ਨੂੰ ਉੱਪਰ ਦੱਸੇ ਗਏ ਚਾਰ ਬੈਂਕਾਂ ਜਿਵੇਂ @ptsbi, @pthdfc, @ptaxis ਅਤੇ @ptyes ਵਿੱਚੋਂ ਕਿਸੇ ਇੱਕ UPI ਹੈਂਡਲ ਦੀ ਚੋਣ ਕਰਨੀ ਪਵੇਗੀ।

 

ਇਸ ਤੋਂ ਬਾਅਦ ਉਹ ਯੂਜ਼ਰਸ ਪਹਿਲਾਂ ਦੀ ਤਰ੍ਹਾਂ ਹੀ Paytm 'ਤੇ UPI ਸੇਵਾ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਵਿੱਚ ਉਹ ਆਸਾਨੀ ਨਾਲ ਭੁਗਤਾਨ ਪ੍ਰਾਪਤ ਅਤੇ ਟ੍ਰਾਂਸਫਰ ਕਰ ਸਕਣਗੇ। ਹਾਲਾਂਕਿ, QR ਕੋਡ ਆਦਿ ਵਿੱਚ ਬਦਲਾਅ ਹੋਣਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 

Location: India, Delhi

SHARE ARTICLE

ਏਜੰਸੀ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement