ਕੇਲੇ ਦੇ ਛਿਲਕੇ ਤੋਂ ਚਮਕਾਉ ਅਪਣੇ ਦੰਦ

By : JUJHAR

Published : Dec 22, 2024, 2:24 pm IST
Updated : Dec 22, 2024, 2:35 pm IST
SHARE ARTICLE
 Shine your teeth with banana peel
Shine your teeth with banana peel

ਕੇਲੇ ਦੇ ਛਿਲਕੇ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਮੈਂਗਨੀਜ਼ ਵਰਗੇ ਪੌਸ਼ਟਿਕ ਤੱਤਾਂ ਦੀ ਬਹੁਤਾਤ ਹੁੰਦੀ ਹੈ

ਕੇਲੇ ਦੇ ਛਿਲਕੇ ’ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਸਾਫ਼ ਕਰੋ ਅਪਣੇ ਦੰਦ, ਪੀਲੇ ਦੰਦਾਂ ਨੂੰ ਚਮਕਦਾਰ ਬਣਾਉਣ ਦਾ ਅਸਰਦਾਰ ਘਰੇਲੂ ਨੁਸਖ਼ਾ, ਦੰਦਾਂ ਦਾ ਪੀਲਾਪਣ ਸਾਡਾ ਹਾਸਾ ਖੋਹ ਸਕਦਾ ਹੈ ਕਿਉਂਕਿ ਜਦੋਂ ਦੰਦ ਗੰਦੇ ਹੁੰਦੇ ਹਨ ਤਾਂ ਅਸੀਂ ਖੁੱਲ੍ਹ ਕੇ ਹੱਸਣ ਤੋਂ ਕੰਨੀ ਕਤਰਾਉਂਦੇ ਹਾਂ। ਜੇਕਰ ਤੁਸੀਂ ਵੀ ਅਜਿਹੇ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਜਿਵੇਂ ਕਿ ਪੀਲੇ ਦੰਦਾਂ ਨੂੰ ਕਿਵੇਂ ਚਿੱਟਾ ਕਰਨਾ ਹੈ, ਅਸੀਂ ਤੁਹਾਨੂੰ ਇਕ ਅਸਰਦਾਰ ਘਰੇਲੂ ਨੁਸਖ਼ਾ ਦੱਸ ਰਹੇ ਹਾਂ। 

ਦੰਦਾਂ ਦਾ ਪੀਲਾ ਹੋਣਾ ਇਕ ਆਮ ਸਮੱਸਿਆ ਹੈ, ਜੋ ਸਾਡੇ ਹਾਸੇ ਨੂੰ ਪ੍ਰਭਾਵਿਤ ਕਰਦੀ ਹੈ। ਕਈ ਵਾਰ ਰੋਜ਼ਾਨਾ ਬੁਰਸ਼ ਕਰਨ ਵਾਲੇ ਲੋਕਾਂ ਦੇ ਦੰਦ ਵੀ ਪੀਲੇ ਹੋ ਜਾਂਦੇ ਹਨ। ਹਾਲਾਂਕਿ ਦੰਦਾਂ ਦੇ ਪੀਲੇ ਹੋਣ ਦੇ ਕਈ ਕਾਰਨ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਲੋਕ ਮਹਿੰਗੇ ਇਲਾਜ ਦਾ ਸਹਾਰਾ ਲੈਂਦੇ ਹਨ ਪਰ ਜੇਕਰ ਤੁਸੀਂ ਕੁਦਰਤੀ ਅਤੇ ਸਸਤੇ ਉਪਾਅ ਦੀ ਤਲਾਸ਼ ਕਰ ਰਹੇ ਹੋ ਤਾਂ ਕੇਲੇ ਦੇ ਛਿਲਕੇ ਦਾ ਇਹ ਉਪਾਅ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ।

ਕੇਲਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਫਲ ਹੈ ਅਤੇ ਇਸ ਦਾ ਛਿਲਕਾ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਮੈਂਗਨੀਜ਼ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਦੰਦਾਂ ਦੀ ਸਫ਼ਾਈ ਅਤੇ ਸਫ਼ੈਦ ਕਰਨ ਵਿਚ ਮਦਦ ਕਰ ਸਕਦੇ ਹਨ। ਕੇਲੇ ਦੇ ਛਿਲਕੇ ’ਚ ਜੇਕਰ ਸਹੀ ਚੀਜ਼ ਮਿਲਾ ਦਿਤੀ ਜਾਵੇ ਤਾਂ ਇਸ ਦਾ ਅਸਰ ਦੁੱਗਣਾ ਹੋ ਸਕਦਾ ਹੈ।

ਸਾਨੂੰ ਆਪਣੇ ਦੰਦ ਚਿੱਟੇ ਕਰਨ ਲਈ ਪਹਿਲਾਂ ਕੇਲੇ ਦਾ ਛਿਲਕਾ,  ਬੇਕਿੰਗ ਸੋਡਾ, ਨਿੰਬੂ ਦਾ ਰਸ ਲੈਣਾ ਹੈ। ਫਿਰ ਛਿਲਕੇ ਦੇ ਅੰਦਰਲੇ ਚਿੱਟੇ ਹਿੱਸੇ ਨੂੰ ਦੰਦਾਂ ’ਤੇ ਹੌਲੀ-ਹੌਲੀ ਰਗੜੋ। ਇਸ ਕਿਰਿਆ ਨੂੰ ਲਗਭਗ 2-3 ਮਿੰਟ ਤਕ ਕਰੋ। ਹੁਣ ਇਕ ਚਮਚ ਬੇਕਿੰਗ ਸੋਡਾ ਲਉ ਤੇ ਇਸ ਵਿਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਉ। ਇਹ ਮਿਸ਼ਰਣ ਪੇਸਟ ਦੀ ਤਰ੍ਹਾਂ ਬਣ ਜਾਵੇਗਾ। ਇਸ ਪੇਸਟ ਨੂੰ ਬੁਰਸ਼ ਦੀ ਮਦਦ ਨਾਲ ਦੰਦਾਂ ’ਤੇ ਲਗਾਉ ਅਤੇ ਹੌਲੀ-ਹੌਲੀ ਬੁਰਸ਼ ਕਰੋ। ਕੁਝ ਮਿੰਟਾਂ ਬਾਅਦ, ਸਾਦੇ ਪਾਣੀ ਨਾਲ ਕੁਰਲੀ ਕਰੋ ਲਉ।

ਦਸਿਆ ਜਾਂਦਾ ਹੈ ਕਿ ਕੇਲੇ ਦੇ ਛਿਲਕੇ ਵਿਚ ਮੌਜੂਦ ਖਣਿਜ ਦੰਦਾਂ ਦੀ ਉਪਰਲੀ ਸਤਾ ’ਤੇ ਜਮ੍ਹਾਂ ਗੰਦਗੀ ਅਤੇ ਪੀਲੇਪਣ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸੇ ਤਰ੍ਹਾਂ ਬੇਕਿੰਗ ਸੋਡਾ ਇਕ ਕੁਦਰਤੀ ਵਹਾਈਟਰ ਹੈ, ਜੋ ਦਾਗ਼-ਧੱਬੇ ਅਤੇ ਦਾਗ਼-ਧੱਬਿਆਂ ਨੂੰ ਦੂਰ ਕਰ ਕੇ ਦੰਦਾਂ ਨੂੰ ਚਿੱਟਾ ਕਰਨ ਵਿਚ ਮਦਦ ਕਰਦਾ ਹੈ ਤੇ ਨਿੰਬੂ ਦਾ ਰਸ ’ਚ ਕੁਦਰਤੀ ਐਸਿਡ ਹੁੰਦਾ ਹੈ, ਜੋ ਦੰਦਾਂ ਤੋਂ ਪੀਲਕ ਨੂੰ ਹਟਾਉਣ ਅਤੇ ਦੰਦਾਂ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ।

ਇਸ ਉਪਾਅ ਦੀ ਵਰਤੋਂ ਹਫ਼ਤੇ ’ਚ 2-3 ਵਾਰ ਤੋਂ ਵੱਧ ਨਾ ਕਰੋ, ਕਿਉਂਕਿ ਨਿੰਬੂ ਦੀ ਜ਼ਿਆਦਾ ਵਰਤੋਂ ਕਰਨ ਨਾਲ ਦੰਦਾਂ ਦੀ ਪਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਇਹ ਉਪਾਅ ਪੂਰੀ ਤਰ੍ਹਾਂ ਕੁਦਰਤੀ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੇ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਘਰ ਵਿਚ ਸਸਤੇ ਅਤੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਜੇਕਰ ਨਿਯਮਿਤ ਤੌਰ ’ਤੇ ਕੀਤਾ ਜਾਵੇ ਤਾਂ ਇਹ ਤੁਹਾਡੇ ਦੰਦਾਂ ਨੂੰ ਚਮਕਦਾਰ ਅਤੇ ਚਿੱਟਾ ਬਣਾਉਣ ’ਚ ਮਦਦ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement