
ਨਵੀਂ ਦਿੱਲੀ: ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ ਤਾਂ 30 ਜੂਨ ਤੋਂ ਪਹਿਲਾਂ ਇਹ ਕੰਮ ਕਰ ਲਓ। ਘੱਟ ਭੁਗਤਾਨ ਨਾਲ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ 2022 ਹੈ। ਜੇਕਰ ਤੁਸੀਂ 30 ਜੂਨ ਨੂੰ ਜਾਂ ਇਸ ਤੋਂ ਪਹਿਲਾਂ ਲਿੰਕ ਕਰਦੇ ਹੋ ਤਾਂ ਤੁਹਾਨੂੰ ਸਿਰਫ 500 ਰੁਪਏ ਦਾ ਦੇਣਗੇ ਪੈਣਗੇ, ਜੇਕਰ ਤੁਸੀਂ 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਪੈਨ-ਆਧਾਰ ਲਿੰਕ ਕਰਦੇ ਹੋ, ਤਾਂ ਤੁਹਾਨੂੰ ਇਸ ਦੇ ਲਈ 1000 ਰੁਪਏ ਦੇਣੇ ਹੋਣਗੇ।
ਜੇਕਰ ਤੁਸੀਂ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਦੇ ਹੋ ਤਾਂ ਅਜਿਹੀ ਸਥਿਤੀ 'ਚ ਤੁਹਾਡਾ ਪੈਨ ਕਾਰਡ ਇਨਐਕਟਿਵ ਐਲਾਨਿਆ ਜਾ ਸਕਦਾ ਹੈ। ਅਜਿਹੀ ਸਥਿਤੀ 'ਚ ਇਨਕਮ ਟੈਕਸ ਐਕਟ ਦੀ ਧਾਰਾ 272ਬੀ ਦੇ ਤਹਿਤ ਅਕਿਰਿਆਸ਼ੀਲ ਪੈਨ ਕਾਰਡ ਰੱਖਣ 'ਤੇ ਤੁਹਾਨੂੰ 10 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ।
ਪੈਨ ਨੂੰ ਆਧਾਰ ਨਾਲ ਇਸ ਤਰ੍ਹਾਂ ਕਰੋ ਲਿੰਕ
-ਪਹਿਲਾਂ ਇਨਕਮ ਟੈਕਸ ਇੰਡੀਆ ਦੀ ਅਧਿਕਾਰਤ ਵੈੱਬਸਾਈਟ http://www.incometax.gov.in 'ਤੇ ਲਾਗਇਨ ਕਰੋ।
-ਕਵਿੱਕ ਲਿੰਕ ਸੈਕਸ਼ਨ ਦੇ ਤਹਿਤ ਲਿੰਕ ਆਧਾਰ ਵਿਕਲਪ ਚੁਣੋ। ਇਕ ਨਵੀਂ ਵਿੰਡੋ ਵਿਚ ਰੀਡਾਇਰੈਕਟ ਕੀਤਾ ਜਾਵੇਗਾ।
-ਹੁਣ ਆਪਣੇ ਪੈਨ ਨੰਬਰ ਦੇ ਵੇਰਵੇ, ਆਧਾਰ ਕਾਰਡ ਦੇ ਵੇਰਵੇ, ਨਾਮ ਅਤੇ ਮੋਬਾਈਲ ਨੰਬਰ ਦਰਜ ਕਰੋ।
-ਇਸ ਤੋਂ ਬਾਅਦ 'I validate my Aadhaar Details' ਵਿਕਲਪ ਚੁਣੋ ਅਤੇ 'Continue’ ਵਿਕਲਪ ਨੂੰ ਚੁਣੋ।
-ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਵਨ-ਟਾਈਮ ਪਾਸਵਰਡ (OTP) ਪ੍ਰਾਪਤ ਹੋਵੇਗਾ। ਇਸ ਨੂੰ ਭਰੋ ਅਤੇ 'ਵੈਲੀਡੇਟ' 'ਤੇ ਕਲਿੱਕ ਕਰੋ।
-ਜੁਰਮਾਨਾ ਭਰਨ ਤੋਂ ਬਾਅਦ ਤੁਹਾਡਾ ਪੈਨ ਅਤੇ ਆਧਾਰ ਲਿੰਕ ਹੋ ਜਾਵੇਗਾ।