
Vivo ਨੇ ਭਾਰਤ 'ਚ ਆਪਣੇ ਇਕ ਹੋਰ ਬਜਟ ਸਮਾਰਟਫੋਨ ਸੀਰੀਜ਼ ਨੂੰ ਪੇਸ਼ ਕੀਤਾ ਹੈ...
ਨਵੀਂ ਦਿੱਲੀ : Vivo ਨੇ ਭਾਰਤ 'ਚ ਆਪਣੇ ਇਕ ਹੋਰ ਬਜਟ ਸਮਾਰਟਫੋਨ ਸੀਰੀਜ਼ ਨੂੰ ਪੇਸ਼ ਕੀਤਾ ਹੈ। Vivo U ਸੀਰੀਜ਼ ਦੇ ਤਹਿਤ ਕੰਪਨੀ ਨੇ ਪਹਿਲਾਂ ਸਮਾਰਟਫੋਨ Vivo U10 ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ ‘U’, ਮਤਲਬ ‘Unstoppable’ ਇਹ ਕਦੀ ਰੁਕਦਾ ਨਹੀਂ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ 'ਚ ਦਮਦਾਰ ਬੈਟਰੀ ਦਿੱਤੀ ਗਈ ਹੈ। ਜਿਸ ਨੂੰ ਤੁਸੀਂ ਆਰਾਮ ਨਾਲ ਦੋ ਦਿਨ ਇਸਤੇਮਾਲ ਕਰ ਸਕਦੇ ਹਾਂ। Vivo U10 ਤਿੰਨ ਸਟੋਰੇਜ ਆਪਸ਼ਨਾਂ 3GB+32GB, 3GB+64GB ਤੇ 4GB+64GB 'ਚ ਆਉਂਦਾ ਹੈ।
Vivo U10
ਇਸ ਦੇ ਬੇਸ ਵੈਰੀਐਂਟ ਦੀ ਕੀਮਤ 8,990 ਰੁਪਏ ਰੱਖੀ ਗਈ ਹੈ, ਜਦਕਿ ਇਸ ਦੇ 3GB+64GB ਵੇਰੀਐਂਟ ਦੀ ਕੀਮਤ 9,990 ਰੁਪਏ ਤੇ 4GB+64GB ਵੇਰੀਐਂਟ ਦੀ ਕੀਮਤ 10,990 ਰੁਪਏ ਹੈ। ਇਸ ਸਮਾਰਟਫੋਨ ਨੂੰ 29 ਸਤੰਬਰ ਨੂੰ Amazon ਤੋਂ ਖ਼ਰੀਦ ਸਕਦੇ ਹੋ। ਕੰਪਨੀ ਨੇ ਇਸ ਸਮਾਰਟਫੋਨ ਨੂੰ OnePlus ਦੇ ਤਹਿਤ ਹੀ Amazon Special ਦੇ ਤੌਰ 'ਤੇ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਨੂੰ ਫਿਲਹਾਲ ਸਿਰਫ਼ ਆਨਲਾਈਨ ਹੀ ਖ਼ਰੀਦ ਸਕਦੇ ਹੋ।
ਡਿਜ਼ਾਈਨ
ਇਸ ਸਮਾਰਟਫੋਨ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦੀ ਲੁੱਕ ਪ੍ਰੀਮੀਅਮ ਸਮਾਰਟਫੋਨ ਵਾਲੀ ਫੀਲ ਦੇਵੇਗਾ। ਇਸ ਦੀ ਬੈਕ 'ਤੇ ਕਵਰਡ ਪੈਨਲ ਦੀ ਬਜ਼ਾਏ ਫਲੈਟ ਦਿੱਤਾ ਗਿਆ ਹੈ। Vivo U10 ਦਾ ਬੈਕ ਪੈਨਲ ਕਾਫ਼ੀ ਸ਼ਾਈਨਿੰਗ ਦਿੱਤੀ ਗਈ ਹੈ।
ਡਿਸਪਲੇਅ
ਫੋਨ ਦੇ ਫ੍ਰੰਟ ਪੈਨਲ ਤੇ ਡਿਸਪਲੇਅ ਦੀ ਗੱਲ ਕਰੀਏ ਤਾਂ ਇਸ 'ਚ 6.35 ਇੰਚ ਦੀ IPS LCD HD+ ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਹਾਈ ਕਵਾਲਿਟੀ ਦੀ ਵੀਡੀਓ ਸਟ੍ਰੀਮ ਕਰ ਸਕਦੇ ਹੋ। ਫੋਨ ਦੀ ਡਿਸਪਲੇਅ ਦਾ ਰੇਸ਼ਓ 19.3.9 ਦਿੱਤਾ ਗਿਆ ਹੈ। ਸਕ੍ਰੀਨ ਟੂ ਬਾਡੀ ਰੇਸ਼ਓ ਦੀ ਗੱਲ ਕਰੀਏ ਤਾਂ ਇਹ 81.91 ਫ਼ੀਸਦੀ ਤਕ ਦੀ ਦਿੱਤੀ ਗਈ ਹੈ।
ਕੈਮਰਾ
ਇਸ ਦੇ ਬੈਕ 'ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ 'ਚ 13+8+2 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਦਿੱਤੀ ਗਿਆ ਹੈ। ਪ੍ਰਾਇਮਰੀ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜੋ ਕਿ ਡਿਜੀਟਲ ਜ਼ੂਮ ਤੇ ਆਟੋ ਫਲੈਸ਼ ਫ਼ੀਚਰ ਦੇ ਨਾਲ ਆਉਂਦਾ ਹੈ।