ਤੁਹਾਡੇ ਫੋਨ ਵਿੱਚ ਰਹੇਗਾ ਤੁਹਾਡਾ ਈ-ਪੈਨ, ਕਿਵੇਂ ਕਰੀਏ ਡਾਊਨਲੋਡ
ਹੁਣ ਤੁਹਾਨੂੰ ਪੈਨ ਕਾਰਡ ਨੂੰ ਜੇਬ ’ਚ ਰੱਖ ਕੇ ਘੁੰਮਣ ਦੀ ਜ਼ਰੂਰਤ ਨਹੀਂ ਹੈ। ਈ-ਪੈਨ ਤੁਹਾਡੇ ਫਿਜ਼ੀਕਲ ਪੈਨ ਕਾਰਡ ਦੀ ਹੀ ਡਿਜੀਟਲ ਕਾਪੀ ਹੁੰਦੀ ਹੈ । ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਪੈਨ ਕਾਰਡ ਹੈ, ਤਾਂ ਉਸੇ ਪੈਨ ਨੰਬਰ ਦੀ ਮਦਦ ਨਾਲ ਤੁਸੀਂ Protean Income Tax Portal ਤੋਂ ਆਸਾਨੀ ਨਾਲ e-PAN ਡਾਊਨਲੋਡ ਕਰ ਸਕਦੇ ਹੋ। ਆਓ ਜਾਣੀਏ ਪੂਰਾ ਸਟੈੱਪ ਬਾਈ ਸਟੈੱਪ ਪ੍ਰੋਸੈੱਸ।
PAN ਦੀ ਮਦਦ ਨਾਲ ਤੁਹਾਡੀ ਟੈਕਸ ਪੇਮੈਂਟ ਹਿਸਟਰੀ ਅਤੇ ਬਾਕੀ ਫਾਈਨੈਂਸ਼ੀਅਲ ਰਿਕਾਰਡ ਟਰੈਕ ਕੀਤੇ ਜਾਂਦੇ ਹਨ। ਹਰ ਸਾਲ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਵੀ PAN ਦੀ ਲੋੜ ਪੈਂਦੀ ਹੈ। ਅੱਜ ਦੇ ਸਮੇਂ ਵਿੱਚ PAN ਇੰਨਾ ਜ਼ਰੂਰੀ ਹੋ ਚੁੱਕਾ ਹੈ ਕਿ ਨਵਾਂ PAN ਬਣਵਾਉਣਾ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਆਸਾਨ ਹੋ ਗਿਆ ਹੈ।
ਹੁਣ ਤੁਹਾਡੇ ਕੋਲ ਦੋ ਆਪਸ਼ਨ ਹੁੰਦੇ ਹਨ । ਜਾਂ ਤਾਂ ਫਿਜ਼ੀਕਲ PAN ਕਾਰਡ ਘਰ ਮੰਗਵਾ ਲਓ ਜਾਂ ਫਿਰ ਆਨਲਾਈਨ e-PAN ਡਾਊਨਲੋਡ ਕਰ ਲਓ । e-PAN ਦੀ ਵੈਲੀਡਿਟੀ ਬਿਲਕੁਲ ਫਿਜ਼ੀਕਲ ਕਾਰਡ ਵਰਗੀ ਹੀ ਹੁੰਦੀ ਹੈ, ਬੱਸ ਫਰਕ ਇੰਨਾ ਹੈ ਕਿ ਇਸ ਨੂੰ ਜੇਬ ਵਿੱਚ ਰੱਖਣ ਦੀ ਟੈਨਸ਼ਨ ਨਹੀਂ ਰਹਿੰਦੀ। ਮੋਬਾਈਲ ਜਾਂ ਲੈਪਟਾਪ ਵਿੱਚ ਹੀ ਕੰਮ ਚੱਲ ਜਾਂਦਾ ਹੈ। ਆਓ ਹੁਣ ਤੁਹਾਨੂੰ ਬਿਲਕੁਲ ਆਸਾਨ ਸ਼ਬਦਾਂ ਵਿੱਚ ਦੱਸਦੇ ਹਾਂ e-PAN ਕੀ ਹੁੰਦਾ ਹੈ, ਇਹ ਰੈਗੂਲਰ PAN ਕਾਰਡ ਤੋਂ ਕਿਵੇਂ ਬਿਹਤਰ ਹੈ ਅਤੇ ਇਸ ਨੂੰ ਕੌਣ-ਕੌਣ ਬਣਵਾ ਸਕਦਾ ਹੈ।
e-PAN ਕੀ ਹੁੰਦਾ ਹੈ ਅਤੇ ਇਸ ਦੇ ਫਾਇਦੇ ਕੀ ਹਨ?
e-PAN ਅਸਲ ਵਿੱਚ ਤੁਹਾਡੇ ਫਿਜ਼ੀਕਲ PAN ਕਾਰਡ ਦੀ ਡਿਜੀਟਲ ਕਾਪੀ ਹੁੰਦੀ ਹੈ। ਇਸ ਨੂੰ ਤੁਸੀਂ ਆਸਾਨੀ ਨਾਲ Protean Income Tax Information Portal ਤੋਂ ਡਾਊਨਲੋਡ ਕਰ ਸਕਦੇ ਹੋ । ਜਦੋਂ ਤੁਸੀਂ ਨਵਾਂ PAN ਬਣਵਾਉਂਦੇ ਹੋ, ਤਾਂ ਤੁਹਾਡੇ ਕੋਲ ਆਪਸ਼ਨ ਹੁੰਦਾ ਹੈ ਕਿ ਸਿਰਫ਼ e-PAN ਲਓ, ਸਿਰਫ਼ ਫਿਜ਼ੀਕਲ ਕਾਰਡ ਮੰਗਵਾਓ ਜਾਂ ਫਿਰ ਦੋਵੇਂ ਹੀ ਲੈ ਲਓ। ਅਤੇ ਜੇਕਰ ਕਦੇ ਤੁਹਾਡਾ ਫਿਜ਼ੀਕਲ PAN ਕਾਰਡ ਗੁੰਮ ਹੋ ਜਾਵੇ, ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਥੋੜ੍ਹੀ ਜਿਹੀ ਫੀਸ ਦੇ ਕੇ ਆਨਲਾਈਨ ਹੀ ਆਪਣਾ e-PAN ਦੁਬਾਰਾ ਡਾਊਨਲੋਡ ਕਰ ਸਕਦੇ ਹੋ।
e-PAN ਲਈ ਕੀ ਹੈ ਯੋਗਤਾ?
ਇਨਕਮ ਟੈਕਸ ਵਿਭਾਗ ਤੁਹਾਨੂੰ e-PAN ਡਾਊਨਲੋਡ ਕਰਨ ਦੀ ਸਹੂਲਤ ਤਦ ਦਿੰਦਾ ਹੈ, ਜਦੋਂ ਤੁਹਾਡੇ ਨਾਮ 'ਤੇ ਪਹਿਲਾਂ ਤੋਂ PAN ਜਾਰੀ ਹੋ ਚੁੱਕਾ ਹੋਵੇ ਜਾਂ ਤੁਸੀਂ PAN ਕਾਰਡ ਲਈ ਅਪਲਾਈ ਕਰ ਦਿੱਤਾ ਹੋਵੇ। ਜੇਕਰ ਤੁਹਾਡੇ ਕੋਲ ਪਹਿਲਾਂ ਤੋਂ PAN ਕਾਰਡ ਹੈ, ਤਾਂ ਬੱਸ ਉਸੇ PAN ਨੰਬਰ ਦੀ ਮਦਦ ਨਾਲ ਤੁਸੀਂ Protean Income Tax Portal ਤੋਂ ਆਸਾਨੀ ਨਾਲ e-PAN ਡਾਊਨਲੋਡ ਕਰ ਸਕਦੇ ਹੋ।
