
ਭਾਰਤੀ ਸੰਗਠਨਾਂ ਨੂੰ ਅਗਸਤ 2019 ਤੋਂ ਲੈ ਕੇ ਅਪ੍ਰੈਲ 2020 ਦੌਰਾਨ ਡੇਟਾ ਚੋਰੀ ਹੋਣ ਕਾਰਨ ਵੱਡਾ ਆਰਥਕ ਨੁਕਸਾਨ ਹੋਇਆ ਹੈ।
ਨਵੀਂ ਦਿੱਲੀ: ਭਾਰਤੀ ਸੰਗਠਨਾਂ ਨੂੰ ਅਗਸਤ 2019 ਤੋਂ ਲੈ ਕੇ ਅਪ੍ਰੈਲ 2020 ਦੌਰਾਨ ਡੇਟਾ ਚੋਰੀ ਹੋਣ ਕਾਰਨ ਵੱਡਾ ਆਰਥਕ ਨੁਕਸਾਨ ਹੋਇਆ ਹੈ। ਆਈਬੀਐਮ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਭਾਰਤੀ ਸੰਗਠਨਾਂ ਨੂੰ ਡੇਟਾ ਚੋਰੀ ਹੋਣ ਕਾਰਨ 14 ਕਰੋੜ ਰੁਪਏ ਦਾ ਔਸਤਨ ਨੁਕਸਾਨ ਹੋਇਆ ਹੈ।
Hacker
ਇਸ ਰਿਪੋਰਟ ਅਨੁਸਾਰ ਕੰਪਨੀਆਂ ਨੂੰ ਹੋਏ ਕੁੱਲ ਨੁਕਸਾਨ ਵਿਚ ਮਾਲਵੇਅਰ ਅਟੈਕ (Malicious Attacks) ਕਾਰਨ ਹੋਏ ਨੁਕਸਾਨ ਦਾ ਕੰਪਨੀਆਂ ਨੂੰ ਕੁੱਲ 53 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਉੱਥੇ ਹੀ ਕੰਪਨੀਆਂ ਨੂੰ ਸਿਸਟਮ ਨਾਲ ਸਬੰਧਤ ਨੁਕਸਾਨ ਵਿਚ 26 ਫੀਸਦੀ ਅਤੇ ਮਨੁੱਖੀ ਗਲਤੀਆਂ ਕਾਰਨ 21 ਫੀਸਦੀ ਦਾ ਆਰਥਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
Hacker
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2020 ਵਿਚ ਡੇਟਾ ਚੋਰੀ ਕਾਰਨ ਹੋਇਆ ਔਸਤਨ ਨੁਕਸਾਨ 14 ਕਰੋੜ ਰੁਪਏ ਹੈ, ਜਿਸ ਵਿਚ 2019 ਦੇ ਮੁਕਾਬਲੇ 9.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਮੁਤਾਬਕ ਸੰਗਠਨਾਂ ਨੂੰ ਇਸ ਸਾਲ ਇਕ ਚੋਰੀ ਲਈ 5,522 ਰੁਪਏ ਭਰਨੇ ਪਏ, ਜੋ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਹਨ।
Hacker
ਆਈਬੀਐਮ ਇੰਡੀਆ ਅਤੇ ਸਾਊਥ ਏਸ਼ੀਆ ਦੇ ਸਕਿਓਰਿਟੀ ਸਾਫਟਵੇਅਰ ਲੀਡਰ ਪ੍ਰਸ਼ਾਂਤ ਭਟਕਲ ਨੇ ਇਕ ਬਿਆਨ ਵਿਚ ਕਿਹਾ ਕਿ ਸਾਈਬਰ ਹਮਲਿਆਂ ਵਿਚ ਭਾਰਤ ਲਗਾਤਾਰ ਬਦਲਾਅ ਵੇਖ ਰਿਹਾ ਹੈ। ਫਿਸ਼ਿੰਗ ਹਮਲੇ, ਸੋਸ਼ਲ ਇੰਜੀਨੀਅਰਿੰਗ ਹਮਲੇ ਆਦਿ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ। ਭਾਰਤ ਵਿਚ 2019 ਦੌਰਾਨ ਡੇਟਾ ਬ੍ਰੀਚ ਨਾਲ ਜੁੜੀਆਂ ਘਟਨਾਵਾਂ ਕਾਰਨ, ਭਾਰਤੀ ਸੰਗਠਨਾਂ ਨੂੰ 12.8 ਕਰੋੜ ਰੁਪਏ ਦਾ ਵਾਧੂ ਖਰਚਾ ਭਰਨਾ ਪਿਆ ਸੀ।