
ਇੱਥੇ ਅਸੀਂ ਤੁਹਾਨੂੰ ਫੋਨ ਦੇ ਇੱਕ ਅਜਿਹੇ ਸੀਕਰੇਟ ਕੋਡ ਦੇ ਬਾਰੇ ਵਿੱਚ ਦੱਸ ਰਹੇ ਹਾਂ ਜਿਸਦੀ ਮਦਦ ਨਾਲ ਤੁਸੀਂ ਇਹ ਪਤਾ ਕਰ ਸਕਦੇ ਹੋ ਕਿ ਤੁਸੀਂ ਫੋਨ ਵਿੱਚ ਕਿਸ ਐਪ ਦਾ ਕਿੰਨਾ ਯੂਜ ਕੀਤਾ ਹੈ। ਇੱਥੇ ਤੁਹਾਨੂੰ ਡੇਟ ਦੇ ਨਾਲ ਹੀ ਟਾਇਮ ਦੀ ਜਾਣਕਾਰੀ ਵੀ ਮਿਲ ਜਾਵੇਗੀ।
ਜਿੰਨੇ ਟਾਇਮ ਲਈ ਤੁਸੀਂ ਇਸ ਐਪਸ ਦਾ ਯੂਜ ਕੀਤਾ ਹੈ। ਉਹ ਟਾਇਮ ਤੁਹਾਨੂੰ ਵਿਖਾਈ ਦੇਵੇਗਾ। ਇਸਦੇ ਲਈ ਤੁਹਾਨੂੰ ਫੋਨ ਦੇ ਇੱਕ ਕੋਡ ਡਾਇਲ ਕਰਨਾ ਹੋਵੇਗਾ। ਇਹ ਕੋਡ * # * # 4636 # * # ਹੈ। ਇਸਨੂੰ ਡਾਇਲ ਕਰਕੇ ਤੁਸੀ ਫੋਨ ਦੀ ਜਰੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਜਾਣਦੇ ਹਾਂ ਕਿਵੇਂ ਇਸ ਕੋਡ ਨੂੰ ਯੂਜ ਕਰਨਾ ਹੈ।
ਫੋਨ ਦੇ ਡਾਇਲਰ ਨੂ ਖੋਲ੍ਹਕੇ * # * # 4636 # * # ਡਾਇਲ ਕਰੋ।
ਇਹ ਕੋਡ ਡਾਇਲ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਨਵਾਂ ਪੇਜ ਓਪਨ ਹੋਵੇਗਾ। ਇਸ 'ਚ usages statistics 'ਤੇ ਟੈਪ ਕਰੋ।
ਤੁਹਾਨੂੰ ਫੋਨ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ। ਵੱਟਸਐਪ ਤੋਂ ਲੈ ਕੇ ਫੋਟੋ ਐਪ, ਗੂਗਲ ਕ੍ਰੋਮ ਆਦਿ ਐਪ ਦਾ।