ਸਾਲ 2017 ਵਿਚ ਚਰਚਾ 'ਚ ਰਹੇ ਸਮਾਰਟਫੋਨ ਅਤੇ ਆਈਪੈਡ (Smartphones)
Published : Dec 31, 2017, 12:35 pm IST
Updated : Dec 31, 2017, 7:06 am IST
SHARE ARTICLE

ਸਾਲ 2017 ਵਿੱਚ ਹੁਣ ਕੁਝ ਹੀ ਦਿਨ ਬਚੇ ਹਨ। ਅਜਿਹੇ ਵਿੱਚ ਇਸ ਸਾਲ ਕੀ ਕੁਝ ਖਾਸ ਰਿਹਾ ਇਸ ਦੀ ਚਰਚਾ ਕਰਦੇ ਹਾਂ। ਸਮਾਰਟਫੋਨ ਲਈ ਵੀ ਇਹ ਸਾਲ ਬੇਹੱਦ ਖਾਸ ਰਿਹਾ। ਸਮਾਰਟਫੋਨ ਨੇ ਇਸ ਸਾਲ ਸਪੈਸੀਫਿਕੇਸ਼ਨ ਦੇ ਮਾਮਲੇ ਵਿੱਚ ਨਵੇਂ ਮੁਕਾਮ ਨੂੰ ਛੋਹਿਆ। ਜੇਕਰ ਇਸ ਸਾਲ ਦੇ ਅੰਤ ਵਿੱਚ ਤੁਸੀਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ 20,000 ਰੁਪਏ ਦੀ ਕੀਮਤ ਵਿੱਚ ਕਿਹਡ਼ੇ-ਕਿਹਡ਼ੇ ਸਮਾਰਟਫੋਨ ਇਸ ਸਾਲ ਦੇ ਸਭ ਤੋਂ ਬਿਹਤਰੀਨ ਸਾਬਤ ਹੋਏ ਹਨ।

Xiaomi Mi A1 (13,999 ਰੁ.): ਇਹ ਸ਼ਿਓਮੀ ਦਾ ਪਹਿਲਾ ਸਟਾਕ ਐਂਡਰਾਇਡ ਆਪਰੇਟਿੰਗ ਸਿਸਟਮ ਵਾਲਾ ਸਮਾਰਟਫੋਨ ਹੈ ਜੋ ਐਂਡਰਾਇਡ O ਤੇ ਐਂਡਰਾਓਈਡ P ਤੱਕ ਅਪਡੇਟ ਮਿਲੇਗਾ। ਇਸ ਵਿੱਚ 5.5 ਇੰਚ ਦੀ ਸਕਰੀਨ, ਕਵਾਲਕਾਮ ਸਨੈਪਡਰੈਗਨ 625 SoC, 4ਜੀਬੀ ਦੀ ਰੈਮ, 12 ਮੈਗਾਪਿਕਸਲ ਵਾਲਾ ਡੁਅਲ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ।
oppo f5 Youth (16,990 ਰੁ.): 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਸਨੈਪਡਰੈਗਨ 625 ਪ੍ਰੋਸੈਸਰ, 3ਜੀਬੀ ਰੈਮ, ਐਂਡਰਾਇਡ ਨਾਗਟ 7.1 ਓਐਸ,3 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। 8 ਮੈਗਾਪਿਕਸਲ ਫਰੰਟ ਫੇਸਿੰਗ ਕੈਮਰਾ ਤੇ 3000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।



SAMSUNG GALAXY ON MAX (15900 ਰੁ.): ਗੈਲੈਕਸੀ ਆਨ ਮੈਕਸ ਬਜਟ ਸੈਗਮੈਂਟ ਵਿੱਚ ਤੁਹਾਡੇ ਲਈ ਬਿਹਤਰ ਆਪਸ਼ਨ ਬਣ ਸਕਦਾ ਹੈ। ਇਸ ਸਮਾਰਟਫੋਨ ਵਿੱਚ ਬਿਹਤਰ ਡਿਸਪਲੇ, ਚੰਗੀ ਬੈਟਰੀ ਲਾਈਫ ਹੈ। ਗੈਲੈਕਸੀ ਆਨ ਮੈਕਸ ਵਿੱਚ ਐਲਈਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ f/1.9 ਅਪਰਚਰ ਲੈਂਸ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਫਰੰਟ ਕੈਮਰਾ f/1.7 ਅਪਰਚਰ ਨਾਲ ਆਉਂਦਾ ਹੈ। 5.7 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਵਿੱਚ 3300mAh ਦੀ ਬੈਟਰੀ ਦਿੱਤੀ ਗਈ ਹੈ।


Gionee S10 Lite(₹ 15,999): ਇਹ ਸਮਾਰਟਫੋਨ ਐਂਡਰਾਇਡ 7.1 ਨੂਗਾ ਸਪੋਰਟਿਵ ਹੈ। .2 ਇੰਚ ਦੀ ਸਕਰੀਨ, 1.4GHz ਸਨੈਪਡਰੈਗਨ, 3ਜੀਬੀ ਪ੍ਰੋਸੈਸਰ, 4 ਜੀਬੀ ਦੀ ਰੈਮ, 13 ਮੈਗਾਪਿਕਸਲ ਦਾ ਰਿਅਰ ਸੈਂਸਰ ਕੈਮਰਾ, 16 ਮੈਗਾਪਿਕਸਲ ਦਾ ਫਰੰਟ ਕੈਮਰਾ, 3100mAh ਦੀ ਬੈਟਰੀ ਦਿੱਤੀ ਗਈ ਹੈ।


Lenovo K8 Plus (₹ 9,999): ਇਸ ਵਿੱਚ ਨਾਗਟ 7.1 ਆਪਰੇਟਿੰਗ ਸਿਸਟਮ, 5.2 ਇੰਚ ਦੀ ਸਕਰੀਨ, ਮੀਡੀਅਟੈਕ ਹੇਲਿਓ P25 ਪ੍ਰੋਸੈਸਰ, 3ਜੀਬੀ ਦੀ ਰੈਮ, ਡੁਅਲ ਰਿਅਰ ਕੈਮਰਾ ਸੈੱਟਅੱਪ 13 ਮੈਗਾਪਿਕਸਲ, 8 ਮੈਗਾਪਿਕਸਲ ਦਾ ਫਰੰਟ ਕੈਮਰਾ 4000mAh ਦੀ ਬੈਟਰੀ ਦਿੱਤੀ ਗਈ ਹੈ।


LG Q6 LG Q6 (14990 ਰੁ.):ਇਸ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 18:9 ਐਕਸਪੈਕਟ ਰੇਸ਼ਿਓ ਨਾਲ ਆਉਂਦਾ ਹੈ। 3 ਜੀਬੀ ਰੈਮ, ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ 3,000mAh ਦੀ ਬੈਟਰੀ ਦਿੱਤੀ ਗਈ ਹੈ।



ਆਈਫੋਨ ਆਈਪੈਡ



ਐੱਪਲ ਨੇ ਹਾਲ ਹੀ 'ਚ ਸ਼ਾਨਦਾਰ ਫੀਚਰਜ਼ ਵਾਲੇ ਆਈਫੋਨ 6 ਤੇ ਆਈਫੋਨ 6 ਪਲੱਸ ਨੂੰ ਲਾਂਚ ਕਰਕੇ ਆਪਣੇ ਗਾਹਕਾਂ ਨੂੰ ਤਕਨੀਕ ਦਾ ਨਵਾਂ ਤੋਹਫਾ ਦਿੱਤਾ ਸੀ। ਹੁਣ ਐੱਪਲ ਨੇ ਆਈਪੈਡ ਏਅਰ 2 ਲਾਂਚ ਕੀਤਾ ਹੈ, ਜਿਸ ਵਿਚ ਬੇਹੱਦ ਹੀ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਆਈਪੈਡ ਏਅਰ 2 ਵਿਚ ਫਰੰਟ ਐੱਚ. ਡੀ. ਕੈਮਰਾ ਦਿੱਤਾ ਗਿਆ ਹੈ। ਜਿਸ ਦੀ ਮਦਦ ਨਾਲ ਸੈਲਫੀ ਆਦਿ ਵਰਗੀਆਂ ਫੋਟੋਆਂ ਖਿੱਚਣ ਵਿਚ ਕੋਈ ਮੁਸ਼ਕਿਲ ਹੋਵੇਗੀ। ਮਲਟੀਟੱਚ ਸਕ੍ਰੀਨ ਦੀ ਖਾਸ ਗੱਲ ਇਹ ਹੈ ਕਿ ਇਹ ਫੁੱਲ ਐੱਚ. ਡੀ. ਰੈਸੋਲੂਸ਼ਨ ਦੀ ਬਣੀ ਹੈ। ਨਾਲ ਹੀ ਇਸ ਵਿਚ ਆਈਫੋਨ ਵਾਂਗ ਹੁਣ ਟੱਚ ਆਈ. ਡੀ. ਸਿਸਟਮ ਵੀ ਦਿੱਤਾ ਗਿਆ ਹੈ।

ਇਸ ਵਿਚ ਏ. 8 ਐਕਸ. ਚਿਪਸੈੱਟ ਨੂੰ ਵਰਤਿਆ ਗਿਆ ਹੈ, ਜਿਸ ਨਾਲ ਇਸ ਦੀ ਪਰਫਾਰਮੈਂਸ ਗਈ ਗੁਣਾ ਵੱਧ ਜਾਂਦੀ ਹੈ। ਇਸ ਦੀ ਮੋਟਾਈ ਵੀ ਐੱਪਲ ਦੇ ਨਵੇਂ ਆਈਫੋਨ 6 ਜਿੰਨੀ ਹੀ ਹੈ, ਜਿਹਡ਼ੀ ਸਿਰਫ 6.1 ਮਿਲੀ ਮੀਟਰ ਹੈ। ਇਹ ਆਈਪੈਡ ਪਹਿਲਾਂ ਮਾਰਕੀਟ ਵਿਚ ਵਿਕ ਰਹੇ ਆਈਪੈਡ ਏਅਰ ਨਾਲੋਂ 18 ਫੀਸਦੀ ਘੱਟ ਪਤਲਾ ਹੈ। ਇਸ ਵਿਚ 8 ਮੈਗਾਪਿਕਸਲ ਦੀ ਕੁਆਲਿਟੀ ਵਾਲਾ ਸ਼ਾਨਦਾਰ ਆਈ ਸਾਈਟ ਕੈਮਰਾ ਦਿੱਤਾ ਗਿਆ ਹੈ। ਜਿਸ ਨਾਲ ਤਸਵੀਰਾਂ ਆਦਿ ਖਿੱਚਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਸ ਵਿਚ 9.7 ਇੰਚ ਦੀ ਡਿਪਸਲੇ ਦਿੱਤੀ ਗਈ ਹੈ। ਐੱਪਲ ਨੇ ਆਈਪੈਡ ਏਅਰ 2 ਲਾਂਚ ਕਰਕੇ ਮਾਰਕੀਟ ਵਿਚ ਟੌਪ ਦੀਆਂ ਮੋਬਾਈਲ ਕੰਪਨੀਆਂ ਨੂੰ ਸਖਤ ਟੱਕਰ ਦਿੱਤੀ ਹੈ। 

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement