
ਇਸ ਸਮੇਂ ਲੋਕ 8 ਤੋਂ 9 ਘੰਟੇ ਦੀ ਨੌਕਰੀ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਮੁਤਾਬਕ ਤਨਖ਼ਾਅ ਨਹੀਂ ਮਿਲਦੀਆਂ ਹਨ। ਇਸ ਤੋਂ ਇਲਾਵਾ ਕੰਮ ਇੰਨਾ ਹੁੰਦਾ ਹੈ ਕਿ...
ਇਸ ਸਮੇਂ ਲੋਕ 8 ਤੋਂ 9 ਘੰਟੇ ਦੀ ਨੌਕਰੀ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਮੁਤਾਬਕ ਤਨਖ਼ਾਅ ਨਹੀਂ ਮਿਲਦੀਆਂ ਹਨ। ਇਸ ਤੋਂ ਇਲਾਵਾ ਕੰਮ ਇੰਨਾ ਹੁੰਦਾ ਹੈ ਕਿ ਛੁੱਟੀ ਦਾ ਸਵਾਲ ਹੀ ਨਹੀਂ ਉੱਠਦਾ। ਅਜਿਹੇ ਵਿਚ ਭਲਾ ਤੁਸੀਂ ਕੀ ਘੁੰਮ - ਫਿਰ ਸਕਦੇ ਹੋ। ਜੇਕਰ ਤੁਸੀਂ ਚਾਅ ਰਹੇ ਹੋ ਕਿ ਪੈਸੇ ਕਮਾਉਣ ਦੇ ਨਾਲ ਨਾਲ ਘੁੰਮਣਾ-ਫਿਰਨਾ ਵੀ ਹੋ ਜਾਵੇ ਤਾਂ ਤੁਹਾਡੇ ਵਰਗੇ ਲੋਕਾਂ ਲਈ ਇਕ ਨੌਕਰੀ ਦਾ ਆਫ਼ਰ ਹੈ। ਜਿਥੇ ਤੁਹਾਨੂੰ ਘੁੰਮਣ - ਫਿਰਣ ਅਤੇ ਜਗ੍ਹਾ ਨੂੰ ਪ੍ਰਮੋਟ ਕਰਨ ਦਾ 40 ਲੱਖ ਰੁਪਏ ਦਾ ਪੈਕੇਜ ਦਿਤਾ ਜਾ ਰਿਹਾ ਹੋਵੇ।
Cancun Mexico
ਇਕ ਵੈਬਸਾਈਟ ਨੇ ਦਿਤਾ ਵੱਡਾ ਮੌਕਾ : ਇਸ ਤਰ੍ਹਾਂ ਦਾ ਨੌਕਰੀ ਆਫ਼ਰ ਇਕ ਵੈਬਸਾਈਟ ਦੇ ਰਹੀ ਹੈ। ਮੈਕਸੀਕੋ ਦੇ ਕੈਨਕੁਨ ਨਾਮਕ ਜਗ੍ਹਾ 'ਤੇ ਸਿਰਫ਼ 6 ਮਹੀਨੇ ਰਹਿਣ ਲਈ ਇਕ ਟੂਰਿਸਟ ਵੈਬਸਾਈਟ ਲੋਕਾਂ ਨੂੰ 60000 ਡਾਲਰ, ਲੱਗਭੱਗ 4000000 ਰੁਪਏ ਦੀ ਨੌਕਰੀ ਦਾ ਅਵਸਰ ਦੇ ਰਹੀ ਹੈ। ਇਸ ਨੌਕਰੀ ਵਿਚ ਕੁੱਝ ਚੁਣੇ ਗਏ ਲੋਕਾਂ ਨੂੰ ਸਿਰਫ ਸ਼ਹਿਰ ਦਾ ਟੂਰਿਸਟ ਪ੍ਰਮੋਟ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲਾਂ, ਰੇਸਟੋਰੈਂਟਾਂ ਅਤੇ ਵੱਖ - ਵੱਖ ਟ੍ਰੈਵਲਿੰਗ ਸਾਈਟਾਂ ਦੇ ਬਾਰੇ ਵਿਚ ਅਪਣਾ ਤਜ਼ਰਬਾ ਤੁਹਾਨੂੰ ਦੱਸਣਾ ਹੋਵੇਗਾ।
Cancun Mexico
ਇਹ ਵੈਬਸਾਈਟ ਤੁਹਾਨੂੰ ਤਨਖ਼ਾਅ ਦੇਣ ਦੇ ਨਾਲ ਹੀ ਤੁਹਾਡੇ ਸ਼ਹਿਰ ਵਿਚ ਰਹਿਣ ਦੇ ਦੌਰਾਨ ਹੋਣ ਵਾਲੇ ਸਾਰੇ ਖਰਚੇ ਵੀ ਅਪਣੇ ਆਪ ਉਠਾਵੇਗੀ। ਇਸ ਨੌਕਰੀ ਨੂੰ ਕਰਨ ਲਈ ਕਿਸੇ ਮਾਹਰ ਦੀ ਜ਼ਰੂਰਤ ਅਤੇ ਨਾ ਹੀ ਕਿਸੇ ਡਿਗਰੀ ਦੀ ਜ਼ਰੂਰਤ ਹੈ। ਇਹੀ ਇਸ ਵੈਬਸਾਈਟ ਦੇ ਨੌਕਰੀ ਅਵਸਰ ਦੀ ਖਾਸ ਗੱਲ ਹੈ। ਜੋ ਵੀ ਲੋਕ ਇਸ ਨੌਕਰੀ ਲਈ ਐਪਲਾਈ ਕਰਨਾ ਚਾਹੁੰਦੇ ਹਨ ਉਹ ਮਾਰਚ ਮਹੀਨੇ 'ਚ ਐਪਲਾਈ ਕਰ ਸਕਦੇ ਹਨ। ਅਜਿਹੇ ਲੋਕਾਂ ਨੂੰ ਕੁੱਝ ਟਾਸਕ ਜ਼ਰੂਰ ਕਰਨੇ ਹੋਣਗੇ। ਇਸ ਨੌਕਰੀ ਦੀ ਸਮੇਂ ਦਿ ਹੱਦ ਮਾਰਚ 2018 ਤੋਂ ਅਗਸਤ 2018 ਤੱਕ ਰਹੇਗੀ।
Cancun Mexico
ਸੱਭ ਤੋਂ ਪਹਿਲਾਂ ਇਸ ਟਾਸਕ ਨੂੰ ਪੂਰਾ ਕਰਨ ਲਈ ਤੁਹਾਨੂੰ ਅਪਣਾ 1 ਮਿੰਟ ਦਾ ਵੀਡੀਓ ਅਪਲੋਡ ਕਰਨਾ ਹੋਵੇਗਾ। ਇਸ ਵੀਡੀਓ ਨਾਲ ਤੁਸੀਂ ਅਪਣੀ ਖਾਸਿਅਤ ਅਤੇ ਤੁਸੀਂ ਇਸ ਨੌਖਰੀ ਨੂੰ ਕਿਉਂ ਕਰਨਾ ਚਾਹੁੰਦੇ ਹੋ, ਦੇ ਬਾਰੇ ਵਿਚ ਤੁਹਾਨੂੰ ਦੱਸਣਾ ਹੋਵੇਗਾ। ਇਸ ਤੋਂ ਬਾਅਦ ਜਨਤਾ ਦੀ ਵੋਟਿੰਗ ਲਈ ਜਾਵੇਗੀ। ਇਸ ਵੋਟਿੰਗ ਦੇ ਜ਼ਰੀਏ 5 ਸੱਭ ਤੋਂ ਚੰਗੇ ਵੀਡੀਓ ਦੀ ਚੋਣ ਕੀਤੀ ਜਾਵੇਗੀ। ਜਿਨ੍ਹਾਂ 5 ਲੋਕਾਂ ਨੂੰ ਜਨਤਾ ਦੇ ਵੋਟ ਸੱਭ ਤੋਂ ਜ਼ਿਆਦਾ ਮਿਲੇਗਾ ਉਨ੍ਹਾਂ ਨੂੰ ਇਕ ਇੰਟਰਵਿਊ ਲਈ ਮੈਕਸਿਕੋ ਬੁਲਾਇਆ ਜਾਵੇਗਾ।
Cancun Mexico
ਵੈਬਸਾਈਟ ਦੇ ਸੀਈਓ ਦੇ ਅਨੁਸਾਰ ਇਸ ਜਗ੍ਹਾ ਨੂੰ ਦੁਨੀਆਂ ਦੀ ਸੱਭ ਤੋਂ ਚੰਗਾ ਟੂਰਿਸਟ ਪਲੇਸ ਬਣਾਉਣਾ ਹੈ। ਉਹ ਚਾਹੁੰਦੇ ਹਨ ਕਿ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਪੂਰੀ ਦੁਨੀਆਂ ਵਲੋਂ ਲੋਕ ਦੇਖਣ ਆਉਣ ਅਤੇ ਇਹ ਜਗ੍ਹਾ ਫੇਮਸ ਹੋ ਜਾਵੇ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਨੌਕਰੀ ਖੋਜ ਰਹੇ ਹੋ ਤਾਂ ਦੇਰੀ ਕਿਸ ਗੱਲ ਦੀ ਹੈ। ਹੁਣੇ ਇਸ ਨੌਕਰੀ ਲਈ ਐਪਲਾਈ ਕਰ ਦਿਓ, ਤਾਕਿ ਇਸ ਤਰ੍ਹਾਂ ਦਾ ਮੌਕਾ ਦੁਬਾਰਾ ਮਿਲੇ ਜਾਂ ਨਾ ਮਿਲੇ।