
ਮੋਹਿਤ ਧੰਜੂ ਵਲੋਂ ਸੰਸਦ ਵਿੱਚ ਸਿੱਧੀਆਂ ਉਡਾਣਾਂ ਸੰਬੰਧੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸਾਂਸਦ ਬਰੈਡ ਵਿੱਸ ਦੁਆਰਾ ਸਮਰਥਨ ਦਿੱਤਾ ਗਿਆ
ਅੰਮ੍ਰਿਤਸਰ: ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੇ ਮਾਮਲੇ ਦੀ ਕੈਨੇਡੀਅਨ ਪਾਰਲੀਮੈਂਟ 'ਚ ਗੂੰਜ ਪਹੁੰਚੀ ਹੈ। ਕੈਨੇਡਾ ਦੇ ਸੰਸਦ ਮੈਂਬਰ ਬਰੈਡ ਵਿੱਸ ਵੱਲੋਂ ਕੈਨੇਡਾ ਦੇ ਵੈਨਕੂਵਰ ਤੇ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਨੂੰ ਕੈਨੇਡਾ ਦੀ ਸੰਸਦ ਵਿੱਚ ਉਠਾਇਆ ਗਿਆ ਤੇ ਸਰਗਰਮੀ ਨਾਲ ਇਸ ਦੀ ਵਕਾਲਤ ਕੀਤੀ ਹੈ।
Today, I was proud to table Petition e-3771 on behalf of more than 14,000 Canadians. A direct flight from #Vancouver to #Amritsar would cut travel times drastically for Punjabi Canadians visiting family, friends, and religious landmarks. pic.twitter.com/UpXE1l2BaX
— Brad Vis (@BradleyVis) March 3, 2022
ਵੈਨਕੂਵਰ ਤੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕੈਨੇਡਾ ਵਿੱਚ ਅਭਿਆਨ ਦੇ ਬੁਲਾਰੇ ਸਰੀ ਵਾਸੀ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਸਿੱਧੀਆਂ ਉਡਾਣਾਂ ਸੰਬੰਧੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸਾਂਸਦ ਬਰੈਡ ਵਿੱਸ ਦੁਆਰਾ ਸਮਰਥਨ ਦਿੱਤਾ ਗਿਆ ਸੀ।
Flights
ਐਮਪੀ ਵਿੱਸ ਨੇ ਸੰਸਦ ਵਿੱਚ ਸਿੱਧੀਆ ਉਡਾਣਾਂ ਸਬੰਧੀ ਪਟੀਸ਼ਨ 'ਤੇ ਸੰਸਦ ਦੀ ਕਾਰਵਾਈ ਦੌਰਾਨ ਬੋਲਦਿਆਂ ਹੋਇਆਂ ਕਿਹਾ ਕਿ , “ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ, ਬ੍ਰਿਟਿਸ਼ ਕੋਲੰਬੀਆ ਸੂਬੇ ਸਮੇਤ ਕੈਨੇਡਾ ਵਿੱਚ 10 ਲੱਖ (1 ਮਿਲੀਅਨ) ਤੋਂ ਵੱਧ ਪੰਜਾਬੀ ਭਾਈਚਾਰਾ ਵੱਸਦਾ ਹੈ। ਹਰ ਸਾਲ, ਸੈਂਕੜੇ ਪਰਿਵਾਰ ਪੰਜਾਬ ਵਿੱਚ ਰਹਿੰਦੇ ਪਰਿਵਾਰਕ ਸਾਕ ਸੰਬੰਧੀਆਂ, ਦੋਸਤ-ਮਿੱਤਰਾਂ ਨੂੰ ਮਿਲਣ, ਹਰਿਮੰਦਰ ਸਾਹਿਬ ਅਤੇ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪੰਜਾਬ ਖੇਤਰ ਦੀ ਯਾਤਰਾ ਕਰਦੇ ਹਨ।
Flights
ਇਸ ਸਮੇਂ, ਉਨ੍ਹਾਂ ਨੂੰ ਸਿੱਧਾ ਦਿੱਲੀ ਲਈ ਉਡਾਣ ਭਰਨੀ ਪੈਂਦੀ ਹੈ ਤੇ ਅੱਗੇ ਫਿਰ ਰੇਲ, ਬੱਸ ਜਾਂ ਹੋਰ ਸਾਧਨਾਂ ਦੁਆਰਾ ਕਈਆਂ ਘੰਟਿਆਂ ਦਾ ਲੰਮਾ ਸਫ਼ਰ ਕਰਨਾ ਪੈਂਦਾ ਹੈ। ਇਹ ਕੈਨੇਡਾ ਵਾਸੀ ਵੈਨਕੂਵਰ ਜਾਂ ਟੋਰਾਂਟੋ ਤੋਂ ਅੰਮ੍ਰਿਤਸਰ, ਪੰਜਾਬ ਲਈ ਸਿੱਧੀ ਉਡਾਣ ਸੇਵਾ ਦੀ ਮੰਗ ਕਰ ਰਹੇ ਹਨ, ਜਿਸ ਨਾਲ ਯਾਤਰਾ ਦੇ ਸਮੇਂ ਵਿੱਚ ਭਾਰੀ ਕਮੀ ਆਵੇਗੀ ਐਮਪੀ ਵਿਸ ਨੇ ਸੰਸਦ ਵਿੱਚ ਸਿੱਧੀਆ ਉਡਾਣਾਂ ਸੰਬੰਧੀ ਬੋਲਦੇ ਹੋਇਆਂ ਦੀ ਵੀਡੀਓ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।