ਦੁਨੀਆਂ ਦਾ ਪਹਿਲਾ ਅੰਡਰ ਵਾਟਰ ਵਿਲਾ, 1 ਰਾਤ ਰੁਕਣ ਦੀ ਕੀਮਤ 37 ਲੱਖ 13 ਹਜ਼ਾਰ 
Published : Nov 10, 2018, 6:38 pm IST
Updated : Nov 10, 2018, 6:38 pm IST
SHARE ARTICLE
World's first underwater villa
World's first underwater villa

ਮਾਲਦੀਵ ਛੁੱਟੀਆਂ ਗੁਜ਼ਾਰਨ ਲਈ ਲੋਕਾਂ ਦੀ ਪਸੰਦੀਦਾ ਥਾਵਾਂ ਵਿਚੋਂ ਇਕ ਹੈ। ਇਹ ਅਪਣੇ ਲਗਜ਼ਰੀ ਹੋਟਲਸ ਅਤੇ ਮਹਿੰਗੇ ਰਿਜ਼ਾਰਟਸ ਲਈ ਵੀ ਜਾਣਿਆ ਜਾਂਦਾ ਹੈ। ਜੇਕਰ...

ਮਾਲਦੀਵ ਛੁੱਟੀਆਂ ਗੁਜ਼ਾਰਨ ਲਈ ਲੋਕਾਂ ਦੀ ਪਸੰਦੀਦਾ ਥਾਵਾਂ ਵਿਚੋਂ ਇਕ ਹੈ। ਇਹ ਅਪਣੇ ਲਗਜ਼ਰੀ ਹੋਟਲਸ ਅਤੇ ਮਹਿੰਗੇ ਰਿਜ਼ਾਰਟਸ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੇ ਲਗਜ਼ਰੀ ਰਿਜ਼ਾਰਟਸ ਪਸੰਦ ਹਨ ਤਾਂ ਛੇਤੀ ਹੀ ਮਾਲਦੀਵ ਤੁਹਾਨੂੰ ਇਕ ਚੰਗਾ ਤੋਹਫਾ ਦੇਣ ਵਾਲਾ ਹੈ। ਮਾਲਦੀਵ ਵਿਚ ਦੁਨੀਆਂ ਦਾ ਪਹਿਲਾ ਅੰਡਰਵਾਟਰ ਵਿਲਾ ਸ਼ੁਰੂ ਹੋਣ ਵਾਲਾ ਹੈ। ਇਹ ਵਿਲਾ ਇਸ ਸਾਲ ਨਵੰਬਰ ਤੋਂ ਸ਼ੁਰੂ ਹੋ ਜਾਵੇਗਾ।

World's first underwater villaWorld's first underwater villa

ਇਸ ਹੋਟਲ ਦੇ ਸ਼ੁਰੂ ਹੋਣ ਦੀ ਖਬਰ ਨੇ ਪੂਰੇ ਸੈਰ ਜਗਤ ਵਿਚ ਖਲਬਲੀ ਮਚਾ ਦਿਤੀ ਹੈ। ਖਾਸਕਰ, ਜਿਨ੍ਹਾਂ ਲੋਕਾਂ ਨੂੰ ਪਾਣੀ ਅਤੇ ਅੰਡਰਵਾਟਰ ਐਡਵੈਂਚਰਸ ਪਸੰਦ ਹਨ, ਉਹ ਇਸ ਦੇ ਲਈ ਕਾਫ਼ੀ ਉਤਸ਼ਾਹਿਤ ਹੈ। ਇਹ ਵਿਲਾ ਦੋ ਮੰਜ਼ਿਲ ਦਾ ਹੈ। ਇਸ ਦੀ ਇਕ ਮੰਜ਼ਿਲ ਪਾਣੀ ਦੇ ਉਤੇ ਹੈ ਅਤੇ ਦੂਜੀ ਮੰਜ਼ਿਲ ਪਾਣੀ ਦੇ ਅੰਦਰ ਹੈ। ਪਾਣੀ ਦੇ ਅੰਦਰ ਇਕ ਵੱਡਾ ਜਿਹਾ ਬੈਡਰੂਮ, ਵਾਸ਼ਰੂਮ ਅਤੇ ਲਿਵਿੰਗ ਰੂਮ ਹੈ। 

World's first underwater villaWorld's first underwater villa

ਇਸ ਦੀ ਊਪਰੀ ਮੰਜ਼ਿਲ ਵੀ ਕਾਫ਼ੀ ਲਗਜ਼ੂਰਿਅਸ ਹੋਵੇਗੀ। ਇਥੇ ਰਸੋਈ, ਬਾਰ, ਜਿਮ ਤੋਂ ਇਲਾਵਾ ਕਈ ਸੁਵਿਧਾਵਾਂ ਹੋਣਗੀਆਂ। ਇਥੇ ਮਾਲਦੀਵ ਦੇ ਖੂਬਸੂਰਤ ਸਨਸੈਟ ਦੇਖਣ ਲਈ ਡੈਕ ਵੀ ਹੈ। ਤੁਹਾਡੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਇੱਥੇ 24 ਘੰਟੇ ਸਟਾਫ ਮੌਜੂਦ ਰਹੇਗਾ। ਇਸ ਦੀ ਇਕ ਰਾਤ ਦਾ ਕਿਰਾਇਆ 50 ਹਜ਼ਾਰ ਡਾਲਰ ਯਾਨੀ ਲਗਭੱਗ 37 ਲੱਖ 13 ਹਜ਼ਾਰ ਰੁਪਏ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement