ਦੱਖਣ ਅਫ਼ਰੀਕਾ ਸੈਰ-ਸਪਾਟੇ ਨੂੰ ਵਧਾਉਣ ਦੀ ਕੋਸ਼ਿਸ਼ 'ਚ
Published : Feb 11, 2019, 7:32 pm IST
Updated : Feb 11, 2019, 7:32 pm IST
SHARE ARTICLE
South Africa
South Africa

ਦੱਖਣ ਅਫ਼ਰੀਕਾ ਇਕ ਗਰੀਬ ਦੇਸ਼ ਹੈ। ਇਥੇ ਬੇਰੁਜ਼ਗਾਰੀ 27 ਫ਼ੀ ਸਦੀ ਹੈ। ਇਕ ਸੈਲਾਨੀ ਦੇ ਆਉਣ 'ਤੇ ਇੱਥੇ 23 ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਜੋ ਇਸ ਦੇਸ਼ ਲਈ ਬਹੁਤ ਜ਼ਰੂਰੀ ਹੈ..

ਦੱਖਣ ਅਫ਼ਰੀਕਾ ਇਕ ਗਰੀਬ ਦੇਸ਼ ਹੈ। ਇਥੇ ਬੇਰੁਜ਼ਗਾਰੀ 27 ਫ਼ੀ ਸਦੀ ਹੈ। ਇਕ ਸੈਲਾਨੀ ਦੇ ਆਉਣ 'ਤੇ ਇੱਥੇ 23 ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਜੋ ਇਸ ਦੇਸ਼ ਲਈ ਬਹੁਤ ਜ਼ਰੂਰੀ ਹੈ। ਕੇਪਟਾਉਨ, ਜੋਹਾਨਸਬਰਗ ਅਤੇ ਡਰਬਨ ਵਰਗੇ ਮਸ਼ਹੂਰ ਸ਼ਹਿਰਾਂ ਦੇ ਨਾਲ ਹੀ ਕਈ ਹੋਰ ਸ਼ਹਿਰਾਂ ਨੂੰ ਵੀ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਆਉਣ ਵਾਲੇ ਹਰ ਸੈਲਾਨੀ ਨੂੰ ਨਵੇਂ ਤਜ਼ਰਬੇ ਤੋਂ ਵਾਕਫ਼ ਕਰਵਾਉਣ ਲਈ ਸੈਰ ਬੋਰਡ ਵਿਸ਼ੇਸ਼ ਤੌਰ 'ਤੇ ਕੰਮ ਕਰ ਰਿਹਾ ਹੈ।

South AfricaSouth Africa

ਕਰੀਬ 3000 ਤੋਂ ਵੱਧ ਅਜਿਹੇ ਸਾਹਸਿਕ ਗਤੀਵਿਧੀਆਂ ਜਿਸ ਵਿਚ ਲੌਂਗ ਟਰਮ, ਟੋਬੋਗਨ ਰਾਇਡਰਸ, ਫੈਟਬਾਇਕ ਟੂਰਸ, ਮਾਉਂਟੇਨ ਬੋਰਡਿੰਗ, ਵਾਲਟੋ ਸਫਾਰੀ, ਪੈਰਾਗਲਾਈਡਿੰਗ ਆਦਿ ਸ਼ਾਮਿਲ ਹਨ। ਅਸਲ ਵਿਚ ਦੱਖਣ ਅਫ਼ਰੀਕਾ ਜੰਗਲੀ ਜੀਵਨ ਤੋਂ ਭਰਪੂਰ ਹੈ, ਇਸਲਈ ਇੱਥੇ ਦੀ ਸਭਿਆਚਾਰ ਅਤੇ ਕਹਾਣੀਆਂ ਵਿਚ ਜੰਗਲੀ ਜੀਵਨ ਦੇ ਚਰਚੇ ਮਿਲਦੇ ਹਨ। ਇਸਲਈ ਇੱਥੇ ਆਉਣ ਵਾਲੇ ਭਾਰਤੀ ਸੈਲਾਨੀਆਂ ਨੂੰ ਇਹ ਪਸੰਦ ਹੈ। ਇਸਦੇ ਲਈ ਵੀਜ਼ਾ ਦੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਇਆ ਗਿਆ ਹੈ।

South AfricaSouth Africa

ਕੌਂਸਲ ਜਨਰਲ ਮਰੋਪਿਨ ਰਾਮੋਕਗੋਪਾ ਦਸਦੀ ਹਨ ਕਿ ਇੱਥੇ ਮੈਂ ਫ਼ਾਸਟ ਟ੍ਰੈਕ ਵੀਜ਼ਾ ਪਾਲਿਸੀ ਨੂੰ ਅਪਣਾਇਆ ਹੈ। ਜਿਸ ਵਿਚ 5 ਤੋਂ 7 ਦਿਨਾਂ ਵਿਚ ਵੀਜ਼ਾ ਮਿਲਦਾ ਹੈ ਅਤੇ ਇਸ ਨੂੰ ਕੋਈ ਵੀ ਆਮ ਆਦਮੀ ਅਪਲਾਈ ਕਰ ਸਕਦਾ ਹੈ। ਦੱਖਣ ਅਫ਼ਰੀਕਾ ਟੂਰਿਜ਼ਮ ਨੂੰ ਹੋਰ ਜ਼ਿਆਦਾ ਪੌਪੁਲਰ ਬਣਾਉਣ ਲਈ ਇਸ ਸਾਲ ਸੱਭ ਤੋਂ ਵੱਡੀ ਟ੍ਰੈਵਲ ਟ੍ਰੇਡ 16ਵੇਂ ਸਾਲਾਨਾ ਰੋਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ, ਜਿਸ ਦੇ ਨਾਲ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement