ਇਹ ਹਨ ਉਹ ਦੇਸ਼ ਜਿੱਥੇ ਰਾਤ ਹੀ ਨਹੀਂ ਹੁੰਦੀ
Published : Dec 11, 2018, 1:35 pm IST
Updated : Dec 11, 2018, 1:35 pm IST
SHARE ARTICLE
Travel
Travel

ਅਸੀਂ ਸਾਰੇ ਕਦੇ ਨਾ ਕਦੇ ਇਹ ਜ਼ਰੂਰ ਸੋਚਦੇ ਹਾਂ ਕਿ ਜੇਕਰ ਸੂਰਜ ਨਾ ਛਿਪਦਾ ਹੋਵੇ ਤਾਂ ਕਿੰਨਾ ਵਧੀਆ ਹੋਵੇਗਾ ਪਰ ਸੂਰਜ ਦੇ ਅੱਗੇ ਕਿਸਦੀ ਚਲਦੀ ਹੈ। ਉਹ ਅਪਣੀ ਮਰਜ਼ੀ ...

ਅਸੀਂ ਸਾਰੇ ਕਦੇ ਨਾ ਕਦੇ ਇਹ ਜ਼ਰੂਰ ਸੋਚਦੇ ਹਾਂ ਕਿ ਜੇਕਰ ਸੂਰਜ ਨਾ ਛਿਪਦਾ ਹੋਵੇ ਤਾਂ ਕਿੰਨਾ ਵਧੀਆ ਹੋਵੇਗਾ ਪਰ ਸੂਰਜ ਦੇ ਅੱਗੇ ਕਿਸਦੀ ਚਲਦੀ ਹੈ। ਉਹ ਅਪਣੀ ਮਰਜ਼ੀ ਨਾਲ ਨਿਕਲਦਾ ਹੈ ਅਤੇ ਅਪਣੀ ਮਰਜ਼ੀ ਨਾਲ ਛਿਪਦਾ ਵੀ ਹੁੰਦਾ ਹੈ। ਦੁਨੀਆਂ ਵਿਚ ਕੁੱਝ ਅਜਿਹੀ ਥਾਵਾਂ ਹਨ ਜਿੱਥੇ ਸੂਰਜ ਛਿਪਦਾ ਨਹੀਂ ਹੁੰਦਾ ਅਤੇ ਉਥੇ ਰਾਤ ਨਹੀਂ ਹੁੰਦੀ। ਜਾਣੋ ਅਜਿਹੀਆਂ ਹੀ ਥਾਵਾਂ ਬਾਰੇ।

SwedenSweden

ਸ‍ਵੀਡਨ : ਸ‍ਵੀਡਨ ਵਿਚ ਤਾਂ ਲਗਭੱਗ 100 ਦਿਨਾਂ ਤੱਕ ਸੂਰਜ ਛਿਪਦਾ ਨਹੀਂ ਹੁੰਦਾ। ਇਥੇ ਮਈ ਤੋਂ ਅਗਸ‍ਤ ਤੱਕ ਸੂਰਜ ਨਹੀਂ ਡੁੱਬਦਾ ਅਤੇ ਜਦੋਂ ਛਿਪਦਾ ਹੈ ਤਾਂ ਅੱਧੀ ਰਾਤ ਨੂੰ। ਫਿਰ ਸਵੇਰੇ 4:30 ਵਜੇ ਤੱਕ ਨਿਕਲ ਵੀ ਆਉਂਦਾ ਹੈ। 

NorwayNorway

ਨਾਰਵੇ : ਇਹ ਦੇਸ਼ ਆਰਕਟਿਕ ਸਰਕਲ ਦੇ ਅੰਦਰ ਆਉਂਦਾ ਹੈ। ਇਸ ਨੂੰ ਮੱਧ ਰਾਤ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਮਈ ਤੋਂ ਜੁਲਾਈ ਦੇ ਵਿਚ ਲਗਭੱਗ 76 ਦਿਨਾਂ ਤੱਕ ਇੱਥੇ ਸੂਰਜ ਛਿਪਦਾ ਨਹੀਂ ਹੁੰਦਾ। ਇਸ ਤਜ਼ਰਬੇ ਨੂੰ ਉੱਥੇ ਜਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। 

IcelandIceland

ਆਈਸਲੈਂਡ : ਗਰੇਟ ਬਰੀਟੇਨ ਤੋਂ ਬਾਅਦ ਇਹ ਯੂਰੋਪ ਦਾ ਸੱਭ ਤੋਂ ਵੱਡਾ ਆਈਲੈਂਡ ਹੈ। ਇੱਥੇ ਤੁਸੀਂ ਰਾਤ ਵਿਚ ਵੀ ਸੂਰਜ ਦੀ ਰੋਸ਼ਨੀ ਦਾ ਆਨੰਦ ਲੈ ਸਕਦੇ ਹੋ। ਇਥੇ 10 ਮਈ ਤੋਂ ਜੁਲਾਈ ਦੇ ਅੰਤ ਤੱਕ ਸੂਰਜ ਨਹੀਂ ਡੁੱਬਦਾ ਹੈ।

AlaskaAlaska

ਅਲਾਸਕਾ : ਇੱਥੇ ਮਈ ਤੋਂ ਜੁਲਾਈ ਦੇ ਵਿਚ ਸੂਰਜ ਨਹੀਂ ਡੁੱਬਦਾ ਹੈ। ਅਲਾਸਕਾ ਅਪਣੇ ਖੂਬਸੂਰਤ ਗਲੇਸ਼ੀਅਰ ਲਈ ਜਾਣਿਆ ਜਾਂਦਾ ਹੈ। ਹੁਣ ਕਲਪਨਾ ਕਰ ਲਵੋ ਕਿ ਮਈ ਤੋਂ ਲੈ ਕੇ ਜੁਲਾਈ ਤੱਕ ਬਰਫ ਨੂੰ ਰਾਤ ਵਿਚ ਚਮਕਦੇ ਵੇਖਣਾ ਕਿੰਨਾ ਰੁਮਾਂਚ ਭਰਿਆ ਹੋ ਸਕਦਾ ਹੈ। 

CanadaCanada

ਕੈਨੇਡਾ : ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਜੋ ਸਾਲ ਵਿਚ ਲੰਮੇ ਅਰਸੇ ਤੱਕ ਬਰਫ ਨਾਲ ਢੱਕਿਆ ਰਹਿੰਦਾ ਹੈ।  ਹਾਲਾਂਕਿ ਇੱਥੇ ਦੇ ਉੱਤਰੀ - ਪੱਛਮੀ ਹਿੱਸੇ ਵਿਚ ਗਰਮੀ ਦੇ ਦਿਨਾਂ ਵਿਚ 50 ਦਿਨਾਂ ਤੱਕ ਸੂਰਜ ਲਗਾਤਾਰ ਚਮਕਦਾ ਵੀ ਹੈ।

FinlandFinland

ਫਿਨਲੈਂਡ : ਹਜ਼ਾਰਾਂ ਝੀਲਾਂ ਅਤੇ ਆਈਲੈਂਡਸ ਨਾਲ ਸਜਿਆ ਹੋਇਆ ਇਹ ਦੇਸ਼ ਕਾਫ਼ੀ ਸੁੰਦਰ ਅਤੇ ਆਕਰਸ਼ਕ ਹੈ। ਗਰਮੀ ਦੇ ਮੌਸਮ ਵਿਚ ਇੱਥੇ ਲਗਭੱਗ 73 ਦਿਨਾਂ ਤੱਕ ਸੂਰਜ ਅਪਣੀ ਰੋਸ਼ਨੀ ਖਿੰਡਾਉਂਦਾ ਰਹਿੰਦਾ ਹੈ। ਘੁੰਮਣ ਦੇ ਲਿਹਾਜ਼ ਨਾਲ ਇਹ ਦੇਸ਼ ਕਾਫ਼ੀ ਵਧੀਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement