
ਵਿਆਹ ਯਾਨੀ ਕਿ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ।
ਵਿਆਹ ਯਾਨੀ ਕਿ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ। ਸੋ ਹਰ ਕੋਈ ਚਾਹੁੰਦਾ ਹੈ ਵਿਆਹ ਨੂੰ ਵੱਖਰੇ ਤਰੀਕੇ ਨਾਲ ਕੀਤਾ ਜਾਵੇ, ਕਿਉਂਕਿ ਵਿਆਹ ਇੱਕ ਐਸਾ ਪ੍ਰੋਗਰਾਮ ਹੁੰਦਾ ਜੋ ਨਾ ਭੁੱਲਣ ਵਾਲੀ ਯਾਦ ਹੈ। ਪੁਰਾਣਿਆਂ ਸਮਿਆਂ ਵਿਚ ਲੋਕ ਆਪਣੇ ਘਰ 'ਚ ਹੀ ਵਿਆਹ ਕਰਦੇ ਸਨ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਲੋਕਾਂ ਦੇ ਸ਼ੌਂਕ ਵੀ ਨਵੇਂ ਬਣਦੇ ਜਾ ਰਹੇ ਹਨ। ਹਰ ਕੋਈ ਵਿਆਹ ਨੂੰ ਇਸ ਤਰੀਕੇ ਨਾਲ ਕਰਨਾ ਚਾਹੁੰਦਾ ਹੈ ਕਿ ਉਹ ਲੋਕਾਂ ਲਈ ਅਨੌਖਾ ਤੇ ਮਜ਼ੇਦਾਰ ਹੋਵੇ। ਤਾਂ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕੁੱਝ ਐਸੀਆਂ ਥਾਵਾਂ ਜਿਥੇ ਵੈਡਿੰਗ ਕਰਨਾ ਦਾ ਇੱਕ ਵੱਖਰਾ ਹੀ ਆਨੰਦ ਹੋਵੇਗਾ। ਐਸੀਆਂ ਖੂਬਸੂਰਤ ਥਾਵਾਂ ਜਿਥੇ ਵਿਆਹ ਦਾ ਅੱਲਗ ਹੀ ਮਜ਼ਾ ਹੋਵੇਗਾ। ਡੈਸਟੀਨੇਸ਼ਨ ਵੈਡਿੰਗ ਕਈ ਸਾਲਾਂ ਤੱਕ ਆਪਣੇ ਵਿਆਹ ਨੂੰ ਯਾਦਗਾਰ ਬਣਾ ਸਕਦਾ ਹੈ। ਜੇਕਰ ਤੁਸੀਂ ਵੀ ਡੈਸਟੀਨੇਸ਼ਨ ਵੈਡਿੰਗ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਇੱਕ ਝਾਤ ਮਰਵਾਉਣੇ ਹਾਂ ਕੁਝ ਬੈਸਟ ਥਾਵਾਂ 'ਤੇ। ਜਿਥੇ ਤੁਸੀਂ ਆਪਣੀ ਵੈਡਿੰਗ ਰੱਖ ਸਕਦੇ ਹੋ ਅਤੇ ਇਸ ਪਲ ਕਦੇ ਨਾ ਭੁਲਣਯੋਗ ਬਣਾ ਸਕਦੇ ਹੋ।
1. ਗੋਆ
WEDDING DESTINATION
ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਗੋਆ ਡੈਸਟੀਨੇਸ਼ਨ ਵੈਡਿੰਗ ਲਈ ਬੈਸਟ ਹੈ। ਇੱਥੇ ਤੁਸੀਂ ਬੀਚ ਵੈਡਿੰਗ, ਗਾਰਡਨ ਵੈਡਿੰਗ ਦਾ ਆਨੰਦ ਮਾਨ ਸਕਦੇ ਹੋ। ਇਸ ਤੋਂ ਇਲਾਵਾ ਫਾਈਵ ਸਟਾਰ ਹੋਟਲ ਵਿਚ ਵੀ ਵਿਆਹ ਕਰ ਸਕਦੇ ਹੋ। ਇਥੇ ਵਿਆਹ ਪੂਰੀ ਤਰ੍ਹਾਂ ਅੱਲਗ ਤਰੀਕੇ ਨਾਲ ਹੋਵੇਗਾ। ਤੁਸੀ ਤੇ ਤੁਹਾਡੇ ਰਿਸ਼ਤੇਦਾਰਾਂ, ਦੋਸਤਾਂ ਲਈ ਇਹ ਵਿਆਹ ਹਮੇਸ਼ਾ ਲਈ ਇੱਕ ਯਾਦ ਬਣ ਕੇ ਰਹੇਗਾ।
2. ਰਾਜਸਥਾਨ
WEDDING DESTINATION
ਕਈ ਲੋਕਾਂ ਦਾ ਸੁਪਨਾ ਹੁੰਦਾ ਹੈ ਸ਼ਾਹੀ ਅੰਦਾਜ਼ ਵਿਚ ਵਿਆਹ ਕਰਨ ਦਾ। ਰਾਜਸਥਾਨ ਉਨ੍ਹਾਂ ਲਈ ਸਭ ਤੋਂ ਵਧੀਆ ਜਗ੍ਹਾ ਹੈ ਕਿਉਂਕਿ ਰਾਜਸਥਾਨ 'ਚ ਸ਼ਾਹੀ ਅੰਦਾਜ਼ ਨਾਲ ਵਿਆਹ ਕਰਨ ਵਾਲੀ ਜਗ੍ਹਾ ਦੀ ਚੋਣ ਆਸਾਨੀ ਨਾਲ ਹੋ ਸਕਦੀ ਹੈ। ਇੱਥੋਂ ਦੇ ਮਹਿਲ, ਦੇਵੀ ਗੜ ਜਾਂ ਸਿਟੀ ਪੈਲੇਸ ਕਾਂਪਲੈਕਸ, ਜੈਪੁਰ 'ਚ ਜਲ ਮਹਿਲ ਪੈਲੇਸ ਤੁਹਾਡੇ ਵਿਆਹ ਨੂੰ ਯਾਦਗਾਰ ਬਣਾ ਦੇਣਗੇ।
3. ਕੇਰਲ
WEDDING DESTINATION
ਕੇਰਲ 'ਚ ਵੀ ਡੈਸਟੀਨੇਸ਼ਨ ਵੈਡਿੰਗ ਲਈ ਪਰਫੈਕਟ ਪੈਲੇਸ ਹੈ। ਇਹ ਤੁਹਾਡੇ ਲਈ ਬੈਸਟ ਆਪਸ਼ਨ ਹੈ। ਤੁਸੀਂ ਇਥੇ ਆਪਣੇ ਵਿਆਹ ਨੂੰ ਵੱਖਰੇ ਤਰੀਕੇ ਨਾਲ ਕਰ ਸਕਦੇ ਹੋ।
4. ਅੰਡਮਾਨ ਅਤੇ ਨਿਕੋਬਾਰ ਟਾਪੂ
WEDDING DESTINATION
ਜੇਕਰ ਤੁਸੀ ਕਿਤੇ ਦੂਰ ਪਾਣੀ ਵਿਚਕਾਰ ਜਾ ਕੇ ਡੈਸਟੀਨੇਸ਼ਨ ਵੈਡਿੰਗ ਕਰਨਾ ਚਾਹੁੰਦੇ ਹੋ ਤਾਂ ਅੰਡਮਾਨ ਅਤੇ ਨਿਕੋਬਾਰ ਟਾਪੂ ਤੁਹਾਡੇ ਲਈ ਬੈਸਟ ਥਾਂ ਹੈ।