ਹੁਣ ਹਰ ਰਾਤ ਚਾਂਂਨਣ ਵਿਚ ਨਹਾਏਗਾ ਹੁਮਾਯੂੰ ਦਾ ਮਕਬਰਾ
Published : Jan 14, 2019, 1:55 pm IST
Updated : Jan 14, 2019, 1:55 pm IST
SHARE ARTICLE
Humayun Tomb
Humayun Tomb

ਦਿੱਲੀ ਦੇ ਪ੍ਰਸਿੱਧ ਨਿਜ਼ਾਮੂਦੀਨ ਦਰਗਾਹ ਦੇ ਸਾਹਮਣੇ ਸਥਿਤ ਹੁਮਾਯੂੰ ਦੇ ਮਕਬਰੇ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਦੇ ਮਕਸਦ ਨਾਲ ਇੱਥੇ ਵਿਸ਼ੇਸ਼ ਲਾਈਟਿੰਗ ਦੀ ਵਿਵਸਥਾ ਕੀਤੀ...

ਚੰਡੀਗੜ੍ਹ : ਦਿੱਲੀ ਦੇ ਪ੍ਰਸਿੱਧ ਨਿਜ਼ਾਮੂਦੀਨ ਦਰਗਾਹ ਦੇ ਸਾਹਮਣੇ ਸਥਿਤ ਹੁਮਾਯੂੰ ਦੇ ਮਕਬਰੇ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਦੇ ਮਕਸਦ ਨਾਲ ਇੱਥੇ ਵਿਸ਼ੇਸ਼ ਲਾਈਟਿੰਗ ਦੀ ਵਿਵਸਥਾ ਕੀਤੀ ਗਈ ਹੈ ਅਤੇ ਹੁਣ ਮਕਬਰੇ ਦਾ ਗੁੰਬਦ ਰਾਤ ਵਿਚ ਰੋਸ਼ਨੀ 'ਚ ਨਹਾਉਂਦਾ ਵਿਖੇਗਾ। ਇਹ ਗੁੰਬਦ ਉਜਲੇ ਸੰਗਮਰਮਰ ਨਾਲ ਬਣਾਇਆ ਗਿਆ ਹੈ ਅਤੇ ਲਗਭਗ 100 ਫੁੱਟ ਉੱਚਾ ਹੈ। ਐਲਈਡੀ ਲਾਈਟਸ ਵਿਚ ਮਕਬਰੇ ਦਾ ਗੁੰਬਦ ਰਾਤ ਵਿਚ ਵੀ ਚਮਕੀਲਾ ਵਿਖਾਈ ਦੇਵੇਗਾ। ਚਾਨਣੀ ਰਾਤ ਵਿਚ ਜਿਸ ਤਰ੍ਹਾਂ ਗੁੰਬਦ ਦਿਸਦਾ ਹੈ, ਇਹ ਲਾਈਟਿੰਗ ਉਸ ਅਨੁਭਵ ਨੂੰ ਹੋਰ ਵਧਾ ਦਵੇਗੀ। 

TombTomb

ਮਕਬਰੇ ਦੀ ਲਾਈਟਿੰਗ ਦੀ ਵਿਵਸਥਾ ਕਰਨ ਵਿਚ 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲਗਾ ਕਿਉਂਕਿ ਚੁਣੋਤੀ ਇਹ ਸੀ ਕਿ ਲਾਇਟਸ ਨੂੰ ਇਮਾਰਤ ਤੋਂ 300 ਫੁੱਟ ਦੂਰ ਰਖਣਾ ਸੀ। ਹੁਮਾਯੂੰ ਦੇ ਮਕਬਰੇ ਦਾ ਗੁੰਬਦ ਦਿਨ 'ਚ ਤਾਂ ਆਸਪਾਸ ਤੋਂ ਗੁਜਰਨ ਵਾਲੇ ਰਸਤਿਆਂ ਤੋਂ ਸੌਖ ਨਾਲ ਦਿਸਦਾ ਹੈ ਪਰ ਹੁਣ ਲਾਈਟਿੰਗ ਹੋਣ ਦੀ ਵਜ੍ਹਾ ਨਾਲ ਇਹ ਰਾਤ ਵਿਚ ਵੀ ਰਿੰਗ ਰੋਡ, ਬਾਰਾਪੂਲਾ ਰੋਡ ਅਤੇ ਨਿਜ਼ਾਮੂਦੀਨ ਬ੍ਰਿਜ ਤੋਂ ਸਾਫ਼ ਅਤੇ ਚਮਕੀਲਾ ਵਿਖੇਗਾ। 

TombTomb

ਇਸ ਇਤਿਹਾਸਿਕ ਇਮਾਰਤ ਵਿਚ ਰਾਤ ਦੇ ਸਮੇਂ ਸਲਾਨਿਆਂ ਦੀ ਐਂਟਰੀ ਨਹੀਂ ਹੁੰਦੀ ਇਸ ਲਈ ਸਿਰਫ ਗੁੰਬਦ ਨੂੰ ਰੋਸ਼ਨ ਕੀਤਾ ਗਿਆ ਹੈ ਬਾਵਜੂਦ ਇਸਦੇ ਗੁੰਬਦ ਦੇ ਹੇਠਲੇ ਹਿੱਸੇ ਤੱਕ ਲਾਈਟ ਪਹੁੰਚ ਰਹੀ ਹੈ ਅਤੇ ਇਹ ਦੇਖਣ ਵਿਚ ਕਿਸੇ ਖੂਬਸੂਰਤ ਪੇਂਟਿੰਗ ਤੋਂ ਘੱਟ ਨਹੀਂ ਲੱਗ ਰਿਹਾ। ਹੁਮਾਯੂੰ ਦਾ ਮਕਬਰਾ ਪੁਰਾਤੱਤਵ ਵਿਗਿਆਨ ਸਰਵੇ ਆਫ ਇੰਡੀਆ ਦੀ ਰਾਖਵਾਂ ਇਮਾਰਤ ਹੈ। ਨਾਲ ਹੀ ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਲਿਸਟ ਵਿਚ ਵੀ ਸ਼ਾਮਿਲ ਹੈ। ਲਾਈਟਿੰਗ ਇਸ ਤਰ੍ਹਾਂ ਨਾਲ ਕੀਤੀ ਗਈ ਹੈ, ਤਾਂਕਿ ਇਤਿਹਾਸਿਕ ਇਮਾਰਤ ਦੀ ਖਾਸੀਅਤ ਬਰਕਰਾਰ ਰਹੇ ਅਤੇ ਇਸਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement