
ਭਾਰਤ ਵਿਚ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਤੁਸੀਂ ਆਪਣੀਆਂ ਛੁੱਟੀਆਂ ਬਤੀਤ ਕਰ ਸਕਦੇ ਹੋ ਅਤੇ ਕੁਦਰਤ ਦੀ ਸੁੰਦਰਤਾ ਨੂੰ ਨੇੜੇ ਤੋਂ ਮਹਿਸੂਸ ਕਰ ਸਕਦੇ ਹੋ।
ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਪਰ ਹੁਣ ਸਰਕਾਰ ਵਲੋਂ ਹੁਣ ਦੂਜੇ ਰਾਜਾਂ 'ਚ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ। ਭਾਰਤ ਵਿਚ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਤੁਸੀਂ ਆਪਣੀਆਂ ਛੁੱਟੀਆਂ ਬਤੀਤ ਕਰ ਸਕਦੇ ਹੋ ਅਤੇ ਕੁਦਰਤ ਦੀ ਸੁੰਦਰਤਾ ਨੂੰ ਨੇੜੇ ਤੋਂ ਮਹਿਸੂਸ ਕਰ ਸਕਦੇ ਹੋ। ਇਸ ਕਰਕੇ ਹੁਣ ਕੁਝ ਲੋਕ ਆਪਣੀਆਂ ਛੁੱਟੀਆਂ ਬਤੀਤ ਕਰਨ ਲਈ ਪਹਾੜੀ ਇਲਾਕਿਆਂ ਵੱਲ ਜਾਣਾ ਪਸੰਦ ਕਰ ਰਹੇ ਹੈ।
hill stationਪਹਾੜਾਂ ਦਾ ਠੰਢਾ ਮੌਸਮ ਤੇ ਬਰਫਬਾਰੀ ਛੁੱਟੀਆਂ ਦਾ ਮਜ਼ਾ ਵਧਾ ਦਿੰਦੇ ਹਨ। ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਐਸੀਆਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ।
hill stationਜ਼ਰੂਰ ਵੇਖੋਂ ਇਹ ਥਾਵਾਂ
1. ਮਨਾਲੀ
ਭਾਰਤ ਦੇ ਸਭ ਤੋਂ ਵਧੀਆ ਪਹਾੜੀ ਇਲਾਕਿਆਂ ਵਿੱਚੋਂ ਇੱਕ ਹੈ --ਮਨਾਲੀ। ਗਰਮੀ ਦੇ ਮੌਸਮ ਵਿੱਚ ਨਾਜ਼ੁਕ ਤਾਪਮਾਨ ਤੇ ਸਰਦੀਆਂ ਦੇ ਸਮੇਂ ਠੰਢੇ ਮੌਸਮ ਨਾਲ, ਮਨਾਲੀ ਉੱਤਰੀ ਭਾਰਤ ਵਿੱਚ ਜਾਣ ਲਈ ਸ਼ਾਂਤ ਸਥਾਨ ਹੈ। ਮਨਾਲੀ 'ਚ ਯਾਤਰੀਆਂ ਲਈ ਬਹੁਤ ਕੁਝ ਹੈ। ਕੁੱਲੂ ਘਾਟੀ ਦੇ ਉੱਤਰੀ ਸਿਰੇ 'ਤੇ ਸਥਿਤ, ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦੇ ਵਿਚਕਾਰ, ਇਹ ਸਭ ਤੋਂ ਖੂਬਸੂਰਤ ਹਿੱਲ ਸਟੇਸ਼ਨ ਹੈ ਜੋ 2,050 ਮੀਟਰ ਦੀ ਉਚਾਈ 'ਤੇ ਹੈ।
manali2. ਬੀਰ ਬਿਲਿੰਗ
ਬੀਰ ਬਿਲਿੰਗ ਪੈਰਾਗਲਾਈਡਿੰਗ ਲਈ ਮਸ਼ਹੂਰ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿਚ ਹੈ। ਭਾਰਤ ਵਿਚ ਬੀਰ ਬਿਲਿੰਗ ਨੂੰ ਪੈਰਾਗਲਾਈਡਿੰਗ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇਹ ਦੁਨੀਆ ਦਾ ਪਹਿਲਾ ਪਿੰਡ ਹੈ ਜਿਥੇ ਪੈਰਾਗਲਾਈਡਿੰਗ ਵਰਲਡ ਕੱਪ ਵੀ ਹੋ ਚੁੱਕਾ ਹੈ। ਦੁਨੀਆ ਭਰ ਦੇ ਲੋਕ ਇੱਥੇ ਰੋਮਾਂਚ ਮਹਿਸੂਸ ਕਰਨ ਲਈ ਆਉਂਦੇ ਹਨ।
Bir Billing Paragliding
3. ਨੈਨੀਤਾਲ
ਨੈਨੀਤਾਲ ਭਾਰਤ ਦੇ ਉੱਤਰਾਖੰਡ ਰਾਜ ਦਾ ਇਕ ਪ੍ਰਮੁੱਖ ਸੈਰ ਸਪਾਟੇ ਵਾਲਾ ਥਾਂ ਹੈ। ਨੈਨੀ ਦਾ ਅਰਥ ਹੈ 'ਅੱਖਾਂ' ਅਤੇ ਤਾਲ ਦਾ ਅਰਥ ਹੈ 'ਝੀਲ' ਹੈ। ਨੈਨੀਤਾਲ ਜਿਲ੍ਹੇ ਵਿਚ ਅੱਜ ਵੀ ਸਭ ਤੋਂ ਵੱਧ ਝੀਲਾਂ ਹਨ ਜਿਸ ਕਰਕੇ ਇਸ ਨੂੰ ਭਾਰਤ ਦਾ "ਲੇਕ ਆਫ਼ ਡਿਸਟ੍ਰਿਕ" ਕਿਹਾ ਜਾਂਦਾ ਹੈ। ਬਰਫ਼ ਨਾਲ ਢਕੀਆਂ ਪਹਾੜੀਆਂ ਵਿਚਕਾਰ ਵਸਿਆ ਇਹ ਥਾਂ ਝੀਲਾਂ ਨਾਲ ਵੀ ਆਲੇ-ਦੁਆਲੇ ਤੋਂ ਘਿਰਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਝੀਲ ਨੈਨੀ ਹੈ ਜਿਸ ਕਰਕੇ ਇਸ ਥਾਂ ਦਾ ਵੀ ਨੈਨੀਤਾਲ ਪੈ ਗਿਆ। ਨੈਨੀਤਾਲ ਦੇ ਚਾਰੇ ਪਾਸੇ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੈ।
nanital4. ਸ਼ਿਮਲਾ
ਹਿਮਾਚਲ ਪ੍ਰਦੇਸ਼ ਰਾਜ ਦੀ ਰਾਜਧਾਨੀ ਸ਼ਿਮਲਾ ਬਹੁਤ ਹੀ ਖੂਬਸੂਰਤ ਥਾਂ ਹੈ। ਕਵੀਨ ਆਫ਼ ਹਿੱਲਸ ਸ਼ਿਮਲਾ ਬੇਹੱਦ ਖੂਬਸੂਰਤ ਜਗ੍ਹਾ ਹੈ। ਦਿਓਦਾਰ ਤੇ ਪਾਈਨ ਜੰਗਲਾਂ ਦੇ ਵਿਚਕਾਰ ਵੱਸਿਆ ਸ਼ਿਮਲਾ ਦਾ ਮਨਮੋਹਕ ਨਜ਼ਾਰਾ ਵੇਖਣ ਵਾਲਾ ਹੈ! ਜਦੋਂ ਤੁਸੀਂ ਉੱਥੇ ਹੁੰਦੇ ਹੋ, ਤੁਸੀਂ ਚੈਡਵਿਕ ਫਾਲਜ਼, ਦ ਰਿਜ, ਮਾਲ ਰੋਡ, ਕ੍ਰਾਇਸਟ ਚਰਚ ਤੇ ਜਾਖੂ ਹਿੱਲ ਨੂੰ ਦੇਖ ਸਕਦੇ ਹੋ।
shimla