Advertisement
  ਜੀਵਨ ਜਾਚ   ਯਾਤਰਾ  17 Oct 2020  ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਨੇ ਸ਼ੁਰੂ ਕੀਤੀ "ਮੇਰੀ ਸਹੇਲੀ" ਕੈਂਪੇਨ

ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਨੇ ਸ਼ੁਰੂ ਕੀਤੀ "ਮੇਰੀ ਸਹੇਲੀ" ਕੈਂਪੇਨ

ਸਪੋਕਸਮੈਨ ਸਮਾਚਾਰ ਸੇਵਾ
Published Oct 17, 2020, 2:55 pm IST
Updated Oct 17, 2020, 2:55 pm IST
ਮਹਿਲਾ ਯਾਤਰੀਆਂ ਦੇ ਸਾਹਮਣੇ ਆਉਣ ਵਾਲੀ ਸੁਰੱਖਿਆ ਸਬੰਧੀ ਕਿਸੇ ਵੀ ਸਮੱਸਿਆ ਦਾ ਪ੍ਰਭਾਵੀ ਢੰਗ ਨਾਲ ਹੱਲ ਕਰਨਾ
Railway
 Railway

ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਰ ਹੁਣ ਕੁਝ ਚੀਜ਼ਾਂ 'ਚ ਖੁੱਲ੍ਹ ਦੇ ਦਿੱਤੀ ਗਈ ਹੈ। ਇਸ ਦੌਰਾਨ ਹੁਣ ਅਗਲੇ ਮਹੀਨੇ ਤੋਂ ਤਿਉਹਾਰ ਦਾ ਸੀਜਨ ਸ਼ੂਰੂ ਹੋਣ ਵਾਲਾ ਹੈ। ਇਸ ਦੌਰਾਨ ਸਰਕਾਰ ਨੇ ਰੇਲ ਯਾਤਰਾ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮੌਸਮ 'ਚ ਸਟੇਸ਼ਨਾਂ 'ਤੇ ਆਮ ਦਿਨਾਂ ਦੀ ਤੁਲਨਾ 'ਚ ਯਾਤਰੀਆਂ ਦੀ ਜ਼ਿਆਦਾ ਭੀੜ ਹੋਣ ਵਾਲੀ ਹੈ। 

railwayrailway

ਇਸ ਨੂੰ ਦੇਖਦੇ ਸਰਕਾਰ ਨੇ ਨਵੀ ਪਹਿਲ ਕੀਤੀ ਹੈ ਜਿਸਦੇ ਤਹਿਤ ਮਹਿਲਾਵਾਂ ਨੂੰ ਵਧੀਆ ਸੁਰੱਖਿਆ ਪ੍ਰਦਾਨ ਕਰਨ ਲਈ 'ਮੇਰੀ ਸਹੇਲੀ' ਸ਼ੁਰੂ ਕੀਤੀ ਗਈ ਹੈ। ਉਦਾ ਤਾਂ  ਰੇਲਵੇ ਬੋਰਡ ਨੇ ਸ਼ੁੱਕਰਵਾਰ ਨੂੰ ਸਟੇਸ਼ਨਾਂ 'ਤੇ ਸੁਰੱਖਿਆ, ਭੀੜ ਪ੍ਰਬੰਧ, ਕੋਰੋਨਾ ਵਾਇਰਸ ਪ੍ਰੋਟੋਕਾਲ ਨੂੰ ਲਾਗੂ ਕਰਨ ਤੇ ਮਾਨਵ ਤਸਕਰੀ ਸਮੇਤ ਹੋਰ ਵਿਵਸਥਾਵਾਂ ਦੀ ਸਮੀਖਿਆ ਕੀਤੀ।

railway stationrailway stationਕੀ ਹੈ ਮੁੱਖ ਉਦੇਸ਼ 
-ਇਸ ਪਹਿਲ ਦਾ ਉਦੇਸ਼ ਮਹਿਲਾ ਯਾਤਰੀਆਂ ਦੌਰਾਨ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ ਤੇ ਮਹਿਲਾ ਯਾਤਰੀਆਂ ਦੇ ਸਾਹਮਣੇ ਆਉਣ ਵਾਲੀ ਸੁਰੱਖਿਆ ਸਬੰਧੀ ਕਿਸੇ ਵੀ ਸਮੱਸਿਆ ਦਾ ਪ੍ਰਭਾਵੀ ਢੰਗ ਨਾਲ ਹੱਲ ਕਰਨਾ ਹੈ। 

railwayrailway

ਤਿਉਹਾਰੀ ਸੀਜ਼ਨ ਦੌਰਾਨ ਰੇਲਵੇ ਸਟੇਸ਼ਨ ਤੇ ਟਰੇਨਾਂ 'ਚ ਲੋਕਾਂ ਦੀ ਭੀੜ 'ਚ ਕਈ ਗੁਣਾਂ ਵਾਧਾ ਹੋਵੇਗਾ, ਵਿਸ਼ੇਸ਼ ਰੂਪ ਨਾਲ ਕੋਰੋਨਾ ਮਹਾਮਾਰੀ ਪ੍ਰੋਟੋਕਾਲ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੋਵੇਗੀ।


 

Advertisement
Advertisement

 

Advertisement
Advertisement